ਰਾਜਪੁਰਾ : ਥਾਣਾ ਸਦਰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ‘ਤੇ 1 ਅੌਰਤ ਸਣੇ 2 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਣੇ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੁਲਿਸ ਕੋਲ ਮੈਨੇਜਰ ਸਿੰਘ ਵਾਸੀ ਪਿੰਡ ਜੰਡੋਲੀ ਨੇ ਬਿਆਨ ਦਰਜ ਕਰਵਾਏ ਕਿ ਲੋਕੇਸ਼ ਜਾਟ ਵਾਸੀ ਪਿੰਡ ਸ਼ੇਰਪੁਰ ਇੰਦੌਰ ਐਮ.ਪੀ, ਜਸਪ੍ਰਰੀਤ ਕੌਰ ਵਾਸੀ ਵਿਸ਼ਨੂੰ ਗਾਰਡਨ ਵੈਸਨ ਦਿੱਲੀ ਨੇ ਉਸ ਸਣੇ ਜਸਵੰਤ ਸਿੰਘ ਵਾਸੀ ਜੱਗੀ ਕਾਲੋਨੀ ਘਨੌਰ, ਦਲਵੀਰ ਸਿੰਘ ਵਾਸੀ ਘਨੌਰ, ਭਜਵੰਤ ਸਿੰਘ ਵਾਸੀ ਿਝੱਲ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 20 ਲੱਖ ਰੁਪਏ ਲੈ ਲਏ ਤੇ ਬਾਅਦ ‘ਚ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ‘ਤੇ ਥਾਣਾ ਸਦਰ ਪੁਲਿਸ ਨੇ ਉਕਤ ਮਾਮਲੇ ‘ਚ 1 ਅੌਰਤ ਸਣੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
