Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਖੂਹੀ ਦਾ ਲੈਂਟਰ ਡਿੱਗਣ ਨਾਲ ਮਾਂ-ਬੇਟੀ ਦੀ ਮੌਤ, ਪਤੀ ਜ਼ਖ਼ਮੀ

ਮੋਗਾ : ‘ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਡਰੋਲੀ ਭਾਈ ਵਿਖੇ ਦੁਸਿਹਰੇ ਵਾਲੇ ਦਿਨ ਸਵੇਰੇ ਵੇਲੇਵਾਪਰੀ ਦੁਖਦਾਈ ਘਟਨਾ ’ਚ ਟੁਆਇਲਟ ਵਾਲੀ ਖੂਹੀ ਦਾ ਲੈਂਟਰ ਡਿੱਗਣ ਨਾਲ ਮਾਂ-ਬੇਟੀ ਦੀ ਮੌਤ ਹੋ ਗਈ, ਜਦ ਮ੍ਰਿਤਕ ਔਰਤ ਦਾ ਪਤੀ ਜ਼ਖ਼ਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੋਗਾ ਦੇ ਸਰਕਾਰੀ ਹਪਸਤਾਲ ‘ਚ ਪਿੰਡ ਡਰੋਲੀ ਭਾਈ ਦੀ ਮਹਿਲਾ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਜਸਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਡਰੋਲੀ ਭਾਈ ਵਾਸੀ ਬੱਗਾ ਸਿੰਘ ਪੁੱਤਰ ਸੁਰਜੀਤ ਸਿੰਘ 37 ਸਾਲ ਜਿਸ ਦੇ ਘਰ ‘ਚ ਖੂਹੀ ਵਾਲੀ ਟੁਆਇਲਟ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦਸਹਿਰੇ ਵਾਲੇ ਦਿਨ ਸਵੇਰੇ 6 ਵਜੇ ਦੇ ਕਰੀਬ ਬੱਗਾ ਸਿੰਘ ਦੀ ਪਤਨੀ ਸਿਮਰਜੀਤ ਕੌਰ 27 ਸਾਲ ਆਪਣੀ ਸਾਢੇ ਤਿੰਨ ਸਾਲ ਦੀ ਲੜਕੀ ਗੁਰਨੂਰ ਕੌਰ ਨੂੰ ਪਿਸ਼ਾਬ ਕਰਾਉਣ ਲਈ ਟੁਆਇਲਟ ‘ਚ ਲੈ ਕੇ ਆਈ ਸੀ ਤਾਂ ਇਸ ਦੌਰਾਨ ਅਚਾਨਕ ਟੁਆਇਲਟ ਦਾ ਲੈਂਟਰ ਟੁੱਟ ਗਿਆ ਤੇ ਉਹ ਦੋਵੇਂ ਮਾਵਾਂ-ਧੀਆਂ ਕਰੀਬ 40 ਫੁੱਟ ਡੁੱਘੀ ਖੂਹੀ ‘ਚ ਜਾ ਡਿੱਗੀਆਂ। ਖੂਹੀ ਦਾ ਲੈਂਟਰ ਟੁੱਟਣ ਦੀ ਜ਼ੋਰਦਾਰ ਅਵਾਜ ਸੁਣਕੇ ਘਰ ‘ਚ ਮੌਜੂਦ ਬੱਗਾ ਸਿੰਘ ਭੱਜਕੇ ਕਮਰੇ ‘ਚੋਂ ਬਾਹਰ ਆਇਆ ਤਾਂ ਉਸ ਨੇ ਅਪਣੀ ਪਤਨੀ ਤੇ ਬੇਟੀ ਨੂੰ ਚਲਾਉਣ ਲਈ ਰੱਸੇ ਦੇ ਸਹਾਰੇ ਖੂਹੀ ‘ਚ ਛਾਲ ਮਾਰ ਦਿੱਤੀ ਤੇ ਇਸ ਦੌਰਾਨ ਰੱਸਾ ਵੀ ਟੁੱਟ ਗਿਆ ਤੇ ਉਹ ਵੀ ਖੂਹੀ ‘ਚ ਹੇਠਾਂ ਜਾ ਡਿੱਗਾ। ਘਟਨਾ ਦਾ ਪਤਾ ਚਲਦਿਆਂ ਹੀ ਪਿੰਡ ਵਾਸੀਆਂ ਨੇ ਬੜੀ ਜਦੋ ਜਹਿਦ ਤੋਂ ਬਾਅਦ ਤਿੰਨਾਂ ਨੂੰ ਖੂਹੀ ‘ਚੋਂ ਬਾਹਰ ਕੱਢਿਆ ਤੇ ਘਟਨਾ ਮੌਕੇ ਮਾਂ ਬੇਟੀ ਦੀ ਮੌਤ ਹੋ ਚੁੱਕੀ ਸੀ ਤੇ ਬੱਗਾ ਸਿੰਘ ਜਖਮੀ ਹਾਲਤ ‘ਚ ਸੀ। ਮੌਕੇ ‘ਤੇ ਐਬੂਲੈਂਸ 108 ਰਾਹੀਂ ਤਿੰਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਡਿਊਟੀ ‘ਤੇ ਤਾਇਨਾਤ ਡਾਕਟਰ ਸਾਹਿਲ ਗੁਪਤਾ ਵੱਲੋਂ ਜਖਮੀ ਬੱਗਾ ਸਿੰਘ ਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਮ੍ਰਿਤਕ ਮਾਂ ਬੇਟੀ ਦੀਆਂ ਲਾਸ਼ਾਂ ਨੂੰ ਮੌਚਰੀ ‘ਚ ਰਖਵਾ ਦਿੱਤਾ ਗਿਆ। ਜਦ ਮੋਗਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਮੌਕੇ ‘ਤੇ ਤਹਿਸੀਲਦਾਰ ਪਵਨ ਗੁਲਾਟੀ, ਕਾਨੂੰਨਗੋ ਗੁਰਵਿੰਦਰ ਸਿੰਘ ਤੇ ਪਟਵਾਰੀ ਹਰਮਨਜੀਤ ਸਿੰਘ ਘਟਨਾ ਸਥਾਨ ’ਤੇ ਪੁੱਜੇ। ਘਟਨਾ ਬਾਰੇ ਜਾਣਕਾਰੀ ਲਈ ਸਿਵਲ ਹਸਪਤਾਲ ਵਿਖੇ ਮੌਕੇ ‘ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਖਪ੍ਰੀਤ ਸਿੰਘ ਬਰਾੜ ਵੀ ਪੁੱਜ ਗਏ ਤੇ ਉਨ੍ਹਾਂ ਨੇ ਮੌਕੇ ‘ਤੇ ਹੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਮੁਲਾਜਮਾਂ ਨੂੰ ਫੋਨ ਕਰਕੇ ਜਲਦੀ ਐਮਰਜੈਂਸੀ ‘ਚ ਪੁੱਜਣ ਲਈ ਕਿਹਾ ਤੇ ਜ਼ਖਮੀ ਬੱਗਾ ਸਿੰਘ ਦੇ ਇਲਾਜ ਦੌਰਾਨ ਡਾ ਸੁਖਪ੍ਰੀਤ ਸਿੰਘ ਬਰਾੜ ਆਪ ਖੁਦ ਐਮਰਜੈਂਸੀ ‘ਚ ਮੌਜੂਦ ਰਹੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਗਾ ਸਿੰਘ ਨੇ ਲੜਕੀ ਗੁਰਨੂਰ ਕੌਰ ਨੂੰ ਗੋਦ ਲਿਆ ਹੋਇਆ ਸੀ।

Vinkmag ad
Share Our Daily Posts

News Desk

Read Previous

ਅਫ਼ਗਾਨਿਸਤਾਨ ‘ਚ ਜੁੰਮੇ ਦੀ ਨਮਾਜ਼ ‘ਤੇ ਮਸਜਿਦ ‘ਚ ਧਮਾਕਾ, 16 ਦੀ ਮੌਤ, ਅੱਤਵਾਦੀਆਂ ਨੇ ਸ਼ੀਆ ਭਾਈਚਾਰੇ ਬਣਾਇਆ ਨਿਸ਼ਾਨਾ

Read Next

ਡਿਪਟੀ ਸੀਐੱਮ ਰੰਧਾਵਾ ਬੋਲੇ- ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’ ਵਰਗੇ ਹਾਲਾਤ, ਆਪਣੇ ਪੁਰਾਣੇ ਦਾਇਰੇ ‘ਚ ਰਹੇ ਬੀਐੱਸਐੱਫ