Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 8, 2026

ਵਿਆਹ ਦੀ ਸ਼ਾਪਿੰਗ ਕਰਨ ਬਠਿੰਡਾ ਤੋਂ ਪਟਿਆਲਾ ਮੰਗੇਤਰ ਕੋਲ ਗਈ ਲੜਕੀ ਗ਼ਾਇਬ, ਪਤਾ ਚੱਲ ਗਿਆ ਵੱਡਾ ਰਾਜ਼

ਜੇਐੱਨਐੱਨ, ਬਠਿੰਡਾ : ਬਠਿੰਡਾ ਤੋਂ ਪਟਿਆਲਾ ਆਪਣੇ ਮੰਗੇਤਰ ਕੋਲ ਵਿਆਹ ਦੀ ਸ਼ਾਪਿੰਗ ਕਰਨ ਗਈ 28 ਸਾਲ ਦੀ ਲੜਕੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ ਹੈ। ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮੰਗੇਤਰ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੰਗੇਤਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ। ਛਪਿੰਦਰਪਾਲ ਕੌਰ ਨਾਂ ਦੀ ਲੜਕੀ ਦੇ ਪਿਤਾ ਸੁਖਚੈਨ ਸਿੰਘ ਮਾਡਲ ਟਾਊਨ, ਬਠਿੰਡਾ ‘ਚ ਰਹਿੰਦੇ ਹਨ। ਉਨ੍ਹਾਂ ਪਟਿਆਲਾ ਅਰਬਨ ਅਸਟੇਟ ਫੇਸ ਇਕ ਨੇੜੇ ਸਲਾਰੀਆ ਵਿਹਾਰ ਨਿਵਾਸੀ ਆਪਣੀ ਬੇਟੀ ਦੇ ਮੰਗੇਤਰ ਨਵਨਿੰਦਰਪ੍ਰੀਤ ਪਾਲ ਸਿੰਘ ਖਿਲਾਫ਼ ਕੇਸ ਦਰਜ ਕਰਵਾਇਆ ਹੈ।

ਸੁਖਚੈਨ ਸਿੰਘ ਦਾ ਪਰਿਵਾਰ ਅੱਜਕਲ੍ਹ ਵਿਸ਼ਵਾਸ ਕਾਲੋਨੀ ਬਹਿਮਨ ਰੋਡ ਗਲੀ ਨੰਬਰ ਇਕ ਬਠਿੰਡਾ ‘ਚ ਰਹਿੰਦਾ ਹੈ। ਉਨ੍ਹਾਂ ਦੀ ਸ਼ਿਕਾਇਤ ਅਨੁਸਾਰ ਮੁਲਜ਼ਮ ਨੌਜਵਾਨ ਦੀ ਪਹਿਲਾਂ ਹੀ ਲਖਵਿੰਦਰ ਕੌਰ ਨਾਂ ਦੀ ਔਰਤ ਨਾਲ ਵਿਆਹ ਕਰ ਚੁੱਕਾ ਸੀ, ਇਹ ਸਚਾਈ ਉਨ੍ਹਾਂ ਦੀ ਬੇਟੀ ਨੂੰ ਪਟਿਆਲਾ ਪਹੁੰਚਣ ‘ਤੇ ਪਤਾ ਚੱਲੀ। ਇਸ ਤੋਂ ਬਾਅਦ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ ਜਾਂ ਫਿਰ ਉਸ ਨੂੰ ਬੰਧਕ ਬਣਾ ਲਿਆ ਗਿਆ ਹੈ। ਥਾਣਾ ਅਰਬਨ ਅਸਟੇਟ ਪਟਿਆਲਾ ਪੁਲਿਸ ਨੇ ਧਾਰਾ 364 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਸੁਖਚੈਨ ਸਿੰਘ ਦੇ ਅਨੁਸਾਰ ਉਨ੍ਹਾਂ ਦੀ ਬੇਟੀ ਦੀ ਮੁਲਜ਼ਮ ਨਾਲ ਜਾਣ-ਪਛਾਣ ਸੀ, ਜਿਸ ਵਜ੍ਹਾ ਨਾਲ ਇਹ ਰਿਸ਼ਤਾ ਤੈਅ ਕਰ ਕੇ 20 ਅਕਤੂਬਰ ਦਾ ਵਿਆਹ ਫਿਕਸ ਕਰ ਦਿੱਤਾ। ਡੇਟ ਫਿਕਸ ਹੁੰਦੇ ਹੀ ਮੁਲਜ਼ਮ ਨੌਜਵਾਨ ਟਾਲਮਟੋਲ ਕਰਨ ਲੱਗਾ ਸੀ ਤੇ 11 ਅਕਤੂਬਰ ਨੂੰ ਉਸ ਨੇ ਆਪਣੀ ਬੇਟੀ ਨੂੰ ਵਿਆਹ ਦੀ ਸ਼ਾਪਿੰਗ ਬਹਾਨੇ ਪਟਿਆਲਾ ਬੁਲਾਇਆ।

14 ਅਕਤੂਬਰ ਨੂੰ ਮੁਲਜ਼ਮ ਨੇ ਸੁਖਚੈਨ ਸਿੰਘ ਦੇ ਬੇਟੇ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਭੈਣ ਝਗੜਾ ਕਰ ਕੇ ਕਿਤੇ ਚਲੀ ਗਈ ਹੈ ਤੇ ਫੋਨ ਵੀ ਉਸ ਦੇ ਕੋਲ ਛੱਡ ਗਈ ਹੈ। 15 ਅਕਤੂਬਰ ਨੂੰ ਪਰਿਵਾਰ ਦੇ ਮੈਂਬਰ ਬਠਿੰਡਾ ਤੋਂ ਪਟਿਆਲਾ ਆ ਕੇ ਛਪਿੰਦਰਪਾਲ ਕੌਰ ਦੀ ਤਲਾਸ਼ ਕਰਨ ਲੱਗੇ। ਉੱਥੇ ਹੀ ਉਨ੍ਹਾਂ ਦੇਲ ੜਕੇ ਦੇ ਪਹਿਲਾਂ ਹੀ ਵਿਆਹੇ ਹੋਣ ਦੀ ਗੱਲ ਪਤਾ ਚੱਲੀ। ਇਹ ਵੀ ਪਤਾ ਚੱਲਿਆ ਕਿ ਉਨ੍ਹਾਂ ਦੀ ਬੇਟੀ ਦਾ ਉਸ ਦੇ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਬੇਟੀ ਦੇ ਨਾ ਮਿਲਣ ‘ਤੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

 

Vinkmag ad
Share Our Daily Posts

News Desk

Read Previous

ਪੰਜਾਬ ਦੇ ਬਰਗਾੜੀ ਬੇਅਦਬੀ ਮਾਮਲੇ ‘ਚ ਪੈਰਵੀ ਲਈ ਵਿਸ਼ੇਸ਼ ਸਰਕਾਰੀ ਵਕੀਲ ਦੀ ਨਿਯੁਕਤੀ ‘ਤੇ ਵਿਵਾਦ

Read Next

ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ : ਹੁਣ ਸੀਐਮ ਚੰਨੀ ਨੇ ਕੀਤੀ ਅਸਤੀਫ਼ੇ ਦੀ ਗੱਲ…ਜਾਣੋ ਕੀ ਹੈ ਪੂਰਾ ਮਾਮਲਾ