LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ
ਜੇਐੱਨਐੱਨ, ਲੁਧਿਆਣਾ : ਪੰਜਾਬ ’ਚ ਗੜਬੜ ਕਾਰਨ ਦੋ ਦਿਨ ਐਤਵਾਰ ਤੇ ਸੋਮਵਾਰ ਨੂੰ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਹੋਈ ਤੇ ਬੱਦਲਾਂ ਨੇ ਡੇਰਾ ਪਾਈ ਰੱਖਿਆ, ਜਿਸ ਕਾਰਨ ਤਾਪਮਾਨ ’ਚ ਕਮੀ ਆਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅਗਲੇ ਦਿਨ ਮੰਗਲਵਾਰ ਨੂੰ ਮੌਸਮ ਸਾਫ਼ ਹੋ ਗਿਆ। ਬੁੱਧਵਾਰ ਨੂੰ ਵੀ ਤੇਜ਼ ਧੁੱਪ ਖਿੜੀ ਰਹੀ ਜਿਸ ਕਾਰਨ ਪਾਰਾ ਚੜ੍ਹ ਗਿਆ।
ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਪੇਸ਼ੀਨਗੋਈ ਕੀਤੀ ਹੈ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ ਪਰ ਇਸ ਤੋਂ ਬਾਅਦ ਮੁੜ ਬੱਦਲ ਪਰਤ ਆਉਣਗੇ। 23 ਅਕਤੂਬਰ ਤੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਦੁਬਾਰਾ ਸਰਗਰਮ ਹੋ ਰਹੀਆਂ ਹਨ ਜਿਸ ਕਾਰਨ ਤੇਜ਼ ਹਵਾਵਾਂ ਦਰਮਿਆਨ ਬੱਦਲ ਛਾਏ ਰਹਿਣ ਤੇ ਬਾਰਿਸ਼ ਹੋਣ ਦੀ ਉਮੀਦ ਹੈ। 24 ਅਕਤੂਬਰ ਨੂੰ ਵੀ ਮੌਸਮ ਦਾ ਮਿਜ਼ਾਜ ਇਸੇ ਤਰ੍ਹਾਂ ਦਾ ਰਹੇਗਾ। ਦਿਨ ਦੇ ਤਾਪਮਾਨ ’ਚ ਕਮੀ ਆਵੇਗੀ। ਅਕਤੂਬਰ ਦੇ ਆਖ਼ਰੀ ਹਫ਼ਤੇ ਠੰਢ ਦਸਤਕ ਦੇ ਦੇਵੇਗੀ।
