Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 2, 2026

ਕਾਂਗਰਸ ਦੇ ਕਲੇਸ਼ ‘ਚ ਅਰੂਸਾ ਦੀ ਐਂਟਰੀ, ਪਹਿਲੀ ਵਾਰ ਕੈਪਟਨ ਅਮਰਿੰਦਰ ਨੇ ਕਬੂਲੀ ਇਹ ਗੱਲ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਝਗੜੇ ਵਿਚਾਲੇ ਹੁਣ ਪਾਕਿਸਤਾਨੀ ਪੱਤਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਐਂਟਰੀ ਹੋ ਗਈ ਹੈ।ਕੈਪਟਨ ਨੇ ਪਹਿਲੀ ਵਾਰ ਇਹ ਗੱਲ ਮਨੀ ਹੈ ਕਿ ਉਨ੍ਹਾਂ ਦੀ ਇਹ ਮਹਿਲਾ ਦੋਸਤ ਕੇਂਦਰ ਦੀ ਇਜਾਜ਼ਤ ਨਾਲ ਹੀ 16 ਸਾਲ ਪੰਜਾਬ ਆਉਂਦੀ ਰਹੀ ਹੈ।ਅਸਲ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜਲੰਧਰ ‘ਚ ਅਰੂਸਾ ਆਲਮ ਤੇ ਸੁਵਾਲ ਕੀਤਾ ਗਿਆ ਸੀ ਕਿ ਕੀ ਪਾਕਿਸਤਾਨੀ ਨਾਗਰਿਕ ਦਾ ਪੰਜਾਬ ਆਉਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਏਗੀ?

ਇਸ ਮਗਰੋਂ ਰੰਧਾਵਾ ਨੇ ਕਿਹਾ ਕਿ, ਦੇਖ ਲਵਾਂਗੇ, ਇਸ ਤੇ ਕੈਪਟਨ ਨੇ ਰੰਧਾਵਾ ਨੂੰ ਟਵਿੱਟਰ ਰਾਹੀਂ ਕਿਹਾ ਕਿ ਜਿਨ੍ਹਾਂ ਮਾਮਲਿਆਂ ‘ਚ ਤੁਸੀਂ ਦੁਹਾਈ ਦਿੰਦੇ ਹੋ, ਹੁਣ ਉਨ੍ਹਾਂ ਨੂੰ ਪੂਰਾ ਕਿਉਂ ਨਹੀਂ ਕਰਦੇ, ਅਰੂਸਾ ਯੂਪੀਏ ਅਤੇ ਐੱਨਡੀਏ ਦੇ ਕਾਰਜਕਾਲ ਦੌਰਾਨ ਭਾਰਤ ਆਈ ਸੀ, ਤਾਂ ਕੀ ਮਤਲਬ ਦੋਵੇਂ ਸਰਕਾਰਾਂ ਆਈਐਸਆਈ ਨਾਲ ਮਿਲੀਆਂ ਹੋਈਆਂ ਹਨ?

ਰੰਧਾਵਾ ਦੇ ਬਿਆਨ ਦੀ ਦੇਰ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕਰਨ ‘ਚ ਦੇਰ ਨਾ ਲਾਈ।ਰੰਧਾਵਾ ਨੂੰ ਫਟਕਾਰ ਲਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਸਲਾਹਕਾਰ ਦੇ ਹਵਾਲੇ ਨਾਲ ਲਿਖਿਆ, “ਸੁਖਜਿੰਦਰ ਸਿੰਘ ਰੰਧਾਵਾ ਤਾਂ ਹੁਣ ਤੁਸੀਂ ਨਿੱਜੀ ਹਮਲਿਆਂ ਤੇ ਆ ਗਏ ਹੋ, ਇੱਕ ਮਹੀਨੇ ਬਾਅਦ ਹੁਣ ਤੁਹਾਡੇ ਕੋਲ ਲੋਕਾਂ ਨੂੰ ਦਿਖਾਉਣ ਲਈ ਇਹ ਹੈ, ਕੀ ਹੋਇਆ ਤੁਹਾਡੇ ਬਰਗਾੜੀ ਅਤੇ ਨਸ਼ੇ ਦੇ ਕੇਸਾਂ ਵਾਲੇ ਵਾਅਦਿਆਂ ਦਾ ? ਪੰਜਾਬ ਤੁਹਾਡੇ ਐਕਸ਼ਨ ਦੇ ਲਈ ਇੰਤਜ਼ਾਰ ਕਰ ਰਿਹਾ ਹੈ।ਤੁਸੀਂ ਮੇਰੀ ਕੈਬਨਿਟ ‘ਚ ਮੰਤਰੀ ਸੀ, ਉਦੋਂ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦੇ ਹੋਏ, ਮੈਂ ਤੁਹਾਨੂੰ ਕਦੇ ਨਹੀਂ ਸੁਣਿਆ ਅਤੇ ਉਹ ਤਾਂ 16 ਸਾਲਾਂ ਤੋਂ ਭਾਰਤ ਸਰਕਾਰ ਦੀ ਇਜਾਜ਼ਤ ਨਾਲ ਆਉੰਦੀ ਰਹੀ ਹੈ, ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ NDA ਅਤੇ UPA ਦੋਵੇਂ ਸਰਕਾਰਾਂ ISI ਨਾਲ ਮਿਲੀਆਂ ਹੋਈਆਂ ਹਨ। ਮੈਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਤਿਓਹਾਰਾਂ ਦੇ ਸੀਜ਼ਨ ‘ਚ ਜਦੋਂ ਖ਼ਤਰਾ ਵੱਧ ਹੈ ਤਾਂ ਸੁਖਜਿੰਦਰ ਰੰਧਾਵਾ ਤੁਸੀਂ ਲਾਅ ਐਂਡ ਔਰਡਰ ਸਾਂਭਲਣ ਦੀ ਥਾਂ ਪੰਜਾਬ ਦੀ ਸੁਰੱਖਿਆ ਦੀ ਕੀਮਤ ‘ਤੇ ਡੀਜੀਪੀ ਪੰਜਾਬ ਨੂੰ ਬੇਸਲੈਸ ਜਾਂਚ ‘ਚ ਲਾ ਰਹੇ ਹੋ।”

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਚ ਰਹਿਣ ਕਰਕੇ ਅਰੂਸਾ ਆਲਮ ‘ਤੇ ਪਹਿਲਾਂ ਵੀ ਸਵਾਲ ਉੱਠੇ ਪਰ ਉਨ੍ਹਾਂ ਦੀ ਮੌਜੂਦਗੀ ਕਰਕੇ ਉਹ ਨੌਕਰਸ਼ਾਹਾਂ ਦੇ ਦਰਮਿਆਨ ਲੋਕਪ੍ਰਿਆ ਸੀ।ਕਈ ਲੀਡਰਾਂ ਅਤੇ ਉੱਚ ਅਫਸਰਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਨਸ਼ਰ ਹੁੰਦੀਆਂ ਰਹੀਆਂ ਹਨ। ਜਿਸ ਤੇ ਅਕਾਲੀ ਦਲ ਤਾਂ ਪਹਿਲਾਂ ਤੋਂ ਹੀ ਇਤਰਾਜ਼ ਜਤਾਉੰਦਾ ਰਿਹਾ।ਪਰ ਹੁਣ ਕਾਂਗਰਸੀਆਂ ਨੇ ਵੀ ਮੋਰਚਾ ਖੋਲਿਆ। ਪਰ ਪਹਿਲਾਂ ਜੋ ਕੈਪਟਨ ਨਾਲ ਘਿਓ ਖਿਚੜੀ ਸਨ ਹੁਣ ਸਵਾਲ ਪੁੱਛ ਰਹੇ ਹਨ, ਅਜਿਹੇ ਕਾਂਗਰਸੀਆਂ ਤੇ ਅਕਾਲੀ ਦਲ ਤਨਜ਼ ਕਸ ਰਿਹਾ ਹੈ।

Vinkmag ad
Share Our Daily Posts

News Desk

Read Previous

ਔਰਤ ਦੀ ਗੰਦਾ ਪਾਣੀ ਪੀਣ ਨਾਲ ਹੋਈ ਮੌਤ, ਦੋ ਧੀਆਂ ਤੇ ਪੁੱਤਰ ਵੀ ਬਿਮਾਰ

Read Next

ਸੇਵਾਮੁਕਤ ਹੋਮ ਗਾਰਡਾਂ ਦੀ ਚੌਥੀ ਦੀਵਾਲੀ ਵੀ ਤੰਬੂਆਂ ’ਚ ਲੰਘੇਗੀ, ਕਰ ਰਹੇ ਪੈਨਸ਼ਨ ਬਹਾਲੀ ਦੀ ਮੰਗ