Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 2, 2026

ਘਰ ‘ਚ ਦਾਖਲ ਹੋ ਕੇ ਕੁੱਟਮਾਰ, ਭੰਨਤੋੜ

ਮੀਆਂਵਿੰਡ : ਪਿੰਡ ਸਰਲੀ ਕਲਾਂ ‘ਚ ਇਕ ਵਿਅਕਤੀ ਵੱਲੋਂ ਰਾਤ ਸਮੇਂ ਘਰ ਦੇ ਕੋਲ ਖੜੀ ਤਾਈ ਨੂੰ ਖੜ੍ਹਨ ਦਾ ਕਾਰਨ ਪੁੱਛਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਕਤ ਮਹਿਲਾ ਦੇ ਪਰਿਵਾਰ ਨੇ ਕਥਿਤ ਤੌਰ ‘ਤੇ ਉਸ ਦੇ ਘਰ ‘ਚ ਦਾਖਲ ਹੋ ਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ। ਘਰ ਦੇ ਸਾਮਾਨ ਦੀ ਵੀ ਭੰਨਤੋੜ ਕਰ ਦਿੱਤੀ। ਦੋਵਾਂ ਨੂੰ ਮੀਆਂਵਿੰਡ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਚਾਰ ਲੋਕਾਂ ਨੂੰ ਗਿ੍ਫਤਾਰ ਵੀ ਕਰ ਲਿਆ ਹੈ।

ਰਵੀਸ਼ੇਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸਰਲੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਰਾਤ ਕਰੀਬ ਸਾਢੇ 8 ਵਜੇ ਉਨਾਂ੍ਹ ਦੇ ਘਰ ਕੋਲ ਕੋਈ ਅੌਰਤ ਹਨੇਰੇ ਵਿਚ ਖੜ੍ਹੀ ਸੀ। ਜਦੋਂ ਉਹ ਅੱਗੇ ਗਿਆ ਤਾਂ ਦੇਖਿਆ ਕਿ ਉਕਤ ਅੌਰਤ ਉਸਦੀ ਤਾਈ ਲਖਵਿੰਦਰ ਕੌਰ ਸੀ, ਜਿਸ ਨੂੰ ਉਸ ਨੇ ਉਥੇ ਖੜ੍ਹੇ ਹੋਣ ਦਾ ਕਾਰਨ ਪੁੱਿਛਆ ਤਾਂ ਉਹ ਗੁੱਸੇ ਵਿਚ ਆਈ ਵੱਧ ਘੱਟ ਬੋਲਦੀ ਉਥੋਂ ਚਲੀ ਗਈ। ਅਗਲੇ ਦਿਨ ਸਵੇਰੇ 8 ਵਜੇ ਉਸਦੀ ਤਾਈ ਲਖਵਿੰਦਰ ਕੌਰ ਆਪਣੇ ਨਾਲ ਬਲਦੇਵ ਸਿੰਘ, ਮਨਦੀਪ ਕੌਰ, ਜਸਬੀਰ ਕੌਰ ਵਾਸੀ ਸਰਲਾੀ ਕਲਾਂ, ਅੰਮਿ੍ਤਪਾਲ ਸਿੰਘ ਗੁਰਭੇਜ ਸਿੰਘ ਵਾਸੀ ਚੀਮਾ ਬਾਠ, ਹਰਦੀਪ ਸਿੰਘ, ਮਹਿਕਜੋਤ ਸਿੰਘ ਵਾਸੀ ਖਾਨ ਛਾਪੜੀ, ਸੀਤਲ ਸਿੰਘ ਵਾਸੀ ਭੋਰਸ਼ੀ ਅਤੇ ਪ੍ਰਤਾਪ ਸਿੰਘ ਵਾਸੀ ਧੀਰਾਕੋਟ ਤੋਂ ਇਲਾਵਾ 3-4 ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਆਈ। ਉਕਤ ਨੇ ਆਉਦਿਆਂ ਹੀ ਉਸ ਦੀ ਤੇ ਉਸ ਦੀ ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਘਰ ਦੀ ਭੰਨ ਤੋੜ ਕਰਕੇ ਫਰਾਰ ਹੋ ਗਏ। ਹਮਲੇ Ýਚ ਜ਼ਖਮੀ ਹੋਏ ਪਤੀ ਪਤਨੀ ਨੂੰ ਰਿਸ਼ਤੇਦਾਰਾਂ ਸ਼ਮਸ਼ੇਰ ਸਿੰਘ ਅਤੇ ਕੰਵਲਜੀਤ ਸਿੰਘ ਨੇ ਮੀਆਂਵਿੰਡ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦੱਸੇ ਸਾਰੇ ਲੋਕਾ ਨੂੰ ਮੁਕੱਦਮੇਂ ਵਿਚ ਨਾਮਜਦ ਕਰ ਲਿਆ ਗਿਆ ਹੈ। ਜਿਨਾਂ੍ਹ ਵਿਚੋਂ ਅੰਮਿ੍ਤਪਾਲ ਸਿੰਘ, ਗੁਰਭੇਜ ਸਿੰਘ, ਹਰਦੀਪ ਸਿੰਘ ਅਤੇ ਮਹਿਕਜੋਤ ਸਿੰਘ ਨੂੰ ਗਿ੍ਫਤਾਰ ਵੀ ਕਰ ਲਿਆ ਗਿਆ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਬਾਰਿਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮਿਲੇ ਮੁਆਵਜ਼ਾ : ਪਾਰਸ

Read Next

BSF ਦਾ ਦਾਇਰਾ ਵਧਾਉਣ ਦੇ ਮਾਮਲੇ ‘ਚ ਚੰਨੀ ਸਰਕਾਰ ਐਕਸ਼ਨ ਮੋਡ ‘ਚ, ਸਰਬ ਪਾਰਟੀ ਬੈਠਕ ਅੱਜ, ਭਾਜਪਾ ਕਰੇਗੀ ਬਾਈਕਾਟ