Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 4, 2026

ਕਿਸਾਨਾਂ ਲਈ ਬੁਰੀ ਖ਼ਬਰ, ਫਿਰ ਤੋਂ ਬਦਲੇਗਾ ਮੌਸਮ, ਤੇਜ਼ ਹਵਾਵਾਂ ਨਾਲ ਬਾਰਸ਼ ਦੇ ਆਸਾਰ

ਲੁਧਿਆਣਾ, ਜੇਐੱਨਐੱਨ :ਪੰਜਾਬ ਵਿਚ ਪਿਛਲੇ ਹਫ਼ਤੇ ਦੋ ਦਿਨਾਂ ਤਕ ਹਵਾਵਾਂ ਦੇ ਨਾਲ ਬਾਰਸ਼ ਤੇ ਗੜੇਮਾਰੀ ਨਾਲ ਝੋਨੇ ਸਣੇ ਕਈ ਫ਼ਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਪਿਛਲੇ 5-6 ਦਿਨਾਂ ਤੋਂ ਧੁੱਪ ਨਿਕਲਣ ‘ਤੇ ਕਿਸਾਨ ਅਜੇ ਇਸ ਨੁਕਸਾਨ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦੌਰਾਨ ਕਿਸਾਨਾਂ ਲਈ ਇਕ ਹੋਰ ਬੁਰੀ ਖ਼ਬਰ ਹੈ। ਪੰਜਾਬ ਵਿਚ ਮੌਸਮ ਫਿਰ ਤੋਂ ਬਦਲਣ ਜਾ ਰਿਹਾ। ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ ਨਵੰਬਰ ਵਿਚ ਮੌਸਮ ਫਿਰ ਬਦਲਣ ਜਾ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਦੋ ਨਵੰਬਰ ਤੋਂ ਸੂਬੇ ਵਿਚ ਫਿਰ ਤੋਂ ਬਾਦਲ ਪਰਤ ਰਹੇ ਹਨ। ਬਾਦਲਾਂ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਦਸਤਕ ਦੇਣਗੀ। ਉੱਥੇ ਹੀ ਕੁਝ ਥਾਵਾਂ ‘ਤੇ ਹਲਕੀ ਬਾਰਸ਼ ਜਾਂ ਬੂੰਦਾਬੰਦੀ ਵੀ ਹੋ ਸਕਦੀ ਹੈ। ਜਦਕਿ ਕਈ ਥਾਵਾਂ ‘ਤੇ ਗਰਜ਼ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਨੀਮ ਪਹਾੜੀ ਇਲਕਿਆਂ ਵਿਚ ਤੇਜ਼ ਬਾਰਿਸ਼ ਹੋ ਸਕਦੀ ਹੈ। ਜੇ ਬਾਦਲ ਆਉਂਦੇ ਹਨ ਤੇ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਵਿਚ ਠੰਢ ਵਧ ਜਾਵੇਗੀ। ਦਿਨ ਦਾ ਪਾਰਾ ਕਾਫੀ ਹੇਠਾ ਆ ਜਾਵੇਗਾ।

ਉੱਥੇ ਹੀ ਦੂਜੀ ਪਾਸੇ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਵੇਗਾ। ਝੋਨੇ ਦੇ ਨਾਲ-ਨਾਲ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ। ਖੇਤੀ ਮਾਹਰ ਡਾ. ਸੁਖਪਾਲ ਕਹਿੰਦੇ ਹਨ ਕਿ ਇਸ ਸਮੇਂ ਝੋਨੇ ਦੀ ਕਟਾਈ ਚੱਲ ਰਹੀ ਹੈ। ਬੀਤੇ ਦਿਨ ਹੋਈ ਬਾਰਸ਼ ਦੀ ਵਜ੍ਹਾ ਨਾਲ ਝੋਨੇ ਦੀ ਕਟਾਈ ਦਸ ਦਿਨ ਪਹਿਲਾਂ ਲੇਟ ਹੋ ਚੁੱਕੀ ਹੈ। ਪਹਿਲਾਂ ਅਕਤੂਬਰ ਤਕ ਝੋਨਾ ਕੱਟ ਲਿਆ ਜਾਂਦਾ ਸੀ ਪਰ ਇਸ ਵਾਰ ਬਾਰਸ਼ ਦੀ ਵਜ੍ਹਾ ਨਾਲ ਕਟਾਈ ਨਵੰਬਰ ਤਕ ਹੋਵੇਗੀ।

Vinkmag ad
Share Our Daily Posts

News Desk

Read Previous

ਟਿਕਰੀ ਬਾਰਡਰ ‘ਤੇ ਟਿੱਪਰ ਨੇ ਕੁਚਲੀਆਂ ਮਾਨਸਾ ਜ਼ਿਲ੍ਹੇ ਦੀਆਂ ਔਰਤਾਂ, 3 ਦੀ ਮੌਤ, ਮੁਲਜ਼ਮ ਡਰਾਈਵਰ ਗ੍ਰਿਫ਼ਤਾਰ

Read Next

ਉਪ ਮੁੱਖ ਮੰਤਰੀ ਵੱਲੋਂ ਨਾਕਿਆਂ ਦੀ ਅਚਨਚੇਤੀ ਚੈਕਿੰਗ, ਚਾਰ ਪੁਲਿਸ ਕਰਮੀ ਮੁਅੱਤਲ