Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 4, 2026

ਭਾਈਵਾਲਾਂ ਨਾਲ ਠੱਗੀ ਦੇ ਮਾਮਲੇ ’ਚ ਡਾ. ਪੰਕਜ ਤ੍ਰਿਵੇਦੀ ਤੇ ਸਟਾਫ਼ ਖ਼ਿਲਾਫ਼ ਮਾਮਲਾ ਦਰਜ

ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਸਰਵੋਦਿਆ ਹਸਪਤਾਲ ਦੇ ਡਾਕਟਰ ਦੇ ਬਿਆਨਾਂ ‘ਤੇ ਹਸਪਤਾਲ ਦੇ ਹੀ ਭਾਈਵਾਲ ਡਾਕਟਰ ਖਿਲਾਫ਼ ਠੱਗੀ ਦਾ ਮਾਮਲਾ ਦਰਜ ਕੀਤਾ ਹੈ।ਇਸ ਮਾਮਲੇ ਵਿਚ ਡਾਕਟਰ ਦਾ ਸਾਥ ਦੇਣ ਵਾਲੀ ਸਟਾਫ਼ ਨਰਸ ਅਤੇ ਅਕਾਊਂਟੈਂਟ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਡਾ. ਕਪਿਲ ਗੁਪਤਾ ਨੇ ਦੱਸਿਆ ਕਿ ਬੀ ਐੱਸ ਐੱਫ ਚੌਕ ਲਾਗੇ ਸਰਵੋਦਿਆ ਹਸਪਤਾਲ ਬਣਾਇਆ ਗਿਆ ਸੀ ਜਿਸ ਵਿਚ ਪੰਜ ਭਾਈਵਾਲ ਡਾ. ਰਜੇਸ਼ ਅਗਰਵਾਲ, ਡਾ. ਸੰਜੇ ਮਿੱਤਲ, ਡਾ. ਅਨਵਰ ਇਬਰਾਹਿਮ ਖਾਨ, ਡਾ. ਪੰਕਜ ਤ੍ਰਿਵੇਦੀ ਅਤੇ ਡਾ. ਸ਼ਵੇਤਾ ਗੋਇਲ ਸਨ।

ਕੁਝ ਸਮਾਂ ਪਹਿਲਾਂ ਡਾ. ਸ਼ਵੇਤਾ ਗੋਇਲ ਨੇ ਆਪਣੀ ਮਰਜ਼ੀ ਨਾਲ ਇਸ ਹਸਪਤਾਲ ਦੀ ਭਾਈਵਾਲੀ ਛੱਡ ਦਿੱਤੀ। ਜਿਸ ਤੋਂ ਬਾਅਦ ਮੁੜ ਤੋਂ ਪਾਰਟਨਰਸ਼ਿਪ ਡੀਡ ਲਿਖੀ ਗਈ ਜਿਸ ਵਿਚ ਡਾ ਕਪਿਲ ਗੁਪਤਾ, ਡਾ. ਰਜਿੰਦਰ ਪ੍ਰਸ਼ਾਦ ਗੋਇਲ, ਡਾ. ਸੰਜੇ ਮਿੱਤਲ, ਡਾ. ਅਨਵਰ ਇਬਰਾਹਿਮ ਖ਼ਾਨ, ਡਾ. ਪੰਕਜ ਤ੍ਰਿਵੇਦੀ’, ਡਾ. ਵੀ ਕੇ ਵਾਸੂਦੇਵ, ਡਾ. ਜਤਿੰਦਰ ਕੁਮਾਰ, ਡਾ. ਸੋਨਮ ਅਗਰਵਾਲ, ਡਾ. ਨਰੇਸ਼ ਮਿੱਤਲ ਅਤੇ ਡਾ. ਰਜੇਸ਼ ਅਗਰਵਾਲ ਸਨ। ਡਾ. ਪੰਕਜ ਤ੍ਰਿਵੇਦੀ ਇਸ ਹਸਪਤਾਲ ਵਿਚ ਨਿਊਰੋਸਰਜਨ ਸਨ। ਡਾ. ਪੰਕਜ ਤ੍ਰਿਵੇਦੀ ਜਿੰਨਾ ਵੀ ਮਰੀਜ਼ਾਂ ਨੂੰ ਚੈੱਕ ਕਰਦੇ ਸਨ ਉਨ੍ਹਾਂ ਕੋਲੋਂ ਵਸੂਲੀ ਗਈ ਨਕਦੀ ਦਾ ਕੁਝ ਹਿੱਸਾ ਹਸਤਪਾਲ ਦੇ ਅਕਾਉਂਟ ਵਿੱਚ ਭੇਜਦੇ ਸਨ ਅਤੇ ਜ਼ਿਆਦਾ ਨਕਦੀ ਉਹ ਸਟਾਫ ਨਰਸ ਹਰਜੀਤ ਕੌਰ ਰੂਬੀ ਅਤੇ ਅਕਾਊਂਟੈਂਟ ਸਾਹਿਲ ਦੇ ਜਰੀਏ ਜਾਅਲੀ ਰਸੀਦ ਦੇ ਕੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਲੈਂਦੇ ਸਨ।ਇਹ ਉਨ੍ਹਾਂ ਨੇ ਕਈ ਮਰੀਜ਼ਾਂ ਦੇ ਇਲਾਜ ਦੌਰਾਨ ਕੀਤਾ।ਜਦ ਬਾਕੀ ਭਾਈਵਾਲਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਸਾਰੇ ਸਬੂਤ ਇਕੱਠੇ ਕੀਤੇ।ਜਾਂਚ ਤੋਂ ਬਾਅਦ ਸਾਰੇ ਸਬੂਤ ਡਾ ਪੰਕਜ ਦੇ ਖਿਲਾਫ਼ ਪਾਏ ਗਏ।ਪੁਲੀਸ ਵੱਲੋਂ ਡਾ ਕਪਿਲ ਗੁਪਤਾ ਦੇ ਬਿਆਨਾਂ ਤੇ ਡਾ ਪੰਕਜ ਤ੍ਰਿਵੇਦੀ ਸਟਾਫ’ ਨਰਸ ਹਰਜੀਤ ਕੌਰ ਰੂਬੀ ਅਤੇ ਸਾਹਿਲ ਦੇ ਖ਼ਲਿਾਫ਼ ਮੁਕੱਦਮਾ ਨੰ 139 ਮਿਤੀ 26/10/21 ਵਿੱਚ ਧਾਰਾ 406/420/465/467/468/471/120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

Vinkmag ad
Share Our Daily Posts

News Desk

Read Previous

ਮਾਲੇਰਕੋਟਲਾ ’ਚ ਮੁੱਖ ਮੰਤਰੀ ਚੰਨੀ ਦਾ ਜ਼ਬਰਦਸਤ ਵਿਰੋਧ, ਕਿਸਾਨਾਂ ਨੇ ਬੱਸਾਂ ਪਿੱਛੇ ਚੰਨੀ ਦੇ ਪੋਸਟਰਾਂ ’ਤੇ ਫੇਰੀ ਕਾਲਖ

Read Next

ਮਾਂ ਬਾਹਰ ਬੈਠੀ ਰਹੀ, ਕਮਰੇ ‘ਚ 18 ਸਾਲਾ ਧੀ ਨੇ ਫਾਹਾ ਲੈ ਕੇ ਦਿੱਤੀ ਜਾਨ