Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 8, 2026

ਸਵਿੱਫਟ ਗੱਡੀ ਤੇ ਟਰਾਲੇ ‘ਚ ਭਿਆਨਕ ਟੱਕਰ, ਤਿੰਨ ਨੌਜਵਾਨਾਂ ਦੀ ਮੌਤ

ਫਿਰੋਜ਼ਪੁਰ : ਸ਼ਨਿੱਚਰਵਾਰ ਦੇਰ ਰਾਤ ਫ਼ਿਰੋਜ਼ਪੁਰ ਮੱਲਾਂਵਾਲਾ ਸੜਕ ‘ਤੇ ਪਿੰਡ ਜੀਵਾ ਭੇਡੀਆਂ ਕੋਲ ਵਾਪਰੇ ਭਿਆਨਕ ਸੜਕ ਹਾਦਸੇ ‘ਚ ਮੱਲਾਂਵਾਲਾ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫ਼ਤਾਰ ਕਾਰ ਟਰੱਕ ਦੇ ਥੱਲੇ ਹੀ ਵੜ ਗਈ। ਮੌਕੇ ‘ਤੇ ਪਹੁੰਚੇ ਸਥਾਨਕ ਲੋਕਾਂ ਨੂੰ ਕਾਰ ‘ਚੋਂ ਲਾਸ਼ਾਂ ਕੱਢਣ ਲਈ ਬੜੀ ਜਦੋ ਜਹਿਦ ਕਰਨੀ ਪਈ। ਮ੍ਰਿਤਕਾਂ ਦੀ ਪਛਾਣ ਕਸਬਾ ਮੱਲਾਂਵਾਲਾ ਦੇ ਮਨਦੀਪ ਸਿੰਘ ਉਰਫ ਮਾਣਾ ਪੁੱਤਰ ਗੁਰਮੁਖ ਸਿੰਘ ਉਮਰ ਕਰੀਬ 28 ਸਾਲ,ਅਗਮ ਸ਼ਰਮਾ ਪੁੱਤਰ ਅਰਜੁਨ ਸ਼ਰਮਾ ਉਮਰ ਕਰੀਬ 25 ਸਾਲ,ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਉਮਰ ਕਰੀਬ 25 ਸਾਲ ਵਜੋਂ ਹੋਈ ਹੈ।ਮ੍ਰਿਤਕਾਂ ਦੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਸਵਿਫਟ ਗੱਡੀ ‘ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਤੋਂ ਮੱਲਾਂਵਾਲਾ ਨੂੰ ਜਾ ਰਹੇ ਸਨ ਕਿ ਸਾਹਮਣੇ ਜਾ ਰਹੇ ਟਰੱਕ ਨਾਲ ਟਕਰਾ ਗਈ। ਸਵਿਫਟ ਕਾਰ ਦੀ ਸਪੀਡ ਜ਼ਿਆਦਾ ਤੇਜ਼ ਹੋਣ ਕਾਰਨ ਨਾ ਇਹ ਹਾਦਸਾ ਵਾਪਰਿਆ। ਟੱਕਰ ਏਨੀ ਭਿਆਨਕ ਸੀ ਕਿ ਕਾਰ ਟਰੱਕ ਦੇ ਥੱਲੇ ਵੜ੍ਹ ਗਈ।ਘਟਨਾ ਦਾ ਪਤਾ ਲਗਦਿਆਂ ਹੀ ਜਿਥੇ ਸਥਾਨਕ ਲੋਕ ਫੌਰਨ ਮੌਕੇ ‘ਤੇ ਪਹੁੰਚ ਗਏ ,ਉਥੇ ਕੁਝ ਹੀ ਸਮੇਂ ‘ਚ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਕੁਝ ਹੀ ਸਮੇਂ ‘ਚ ਘਟਨਾ ਸਥਾਨ ‘ਤੇ ਪਹੁੰਚ ਗਏ । ਹਾਦਸਾ ਏਨਾ ਦਰਦਨਾਕ ਤੇ ਭਿਆਨਕ ਸੀ ਕਿ ਵੇਖਿਆ ਨਹੀਂ ਜਾ ਰਿਹਾ ਸੀ।ਆਲਮ ਇਹ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ ‘ਚੋਂ ਕੱਢਣ ਲਈ ਬਹੁਤ ਜੱਦੋਜਹਿਦ ਕਰਨੀ ਪਈ। ਮੌਕੇ ਤੋਂ ਹੀ ਸਥਾਨਕ ਸਿਵਲ ਹਸਪਤਾਲ ਇਤਲਾਹ ਦਿੱਤੀ ਗਈ ਤਾਂ ਮੌਕੇ ‘ਤੇ ਐਂਬੂਲੈਂਸ ਪਹੁੰਚ ਗਈ ਪਰ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ। ਹਾਦਸਾ ਏਨਾ ਜ਼ਿਆਦਾ ਭਿਆਨਕ ਸੀ ਕਿ ਲਾਸ਼ਾਂ ਨੂੰ ਗੱਡੀ ਥੱਲੋਂ ਕੱਢਣ ਲਈ ਜੇਸੀਬੀ ਮੰਗਵਾਉਣੀ ਪਈ।

Vinkmag ad
Share Our Daily Posts

News Desk

Read Previous

ਕੁੱਟਮਾਰ ਦੀਆਂ ਵੱਖ-ਵੱਖ ਘਟਨਾਵਾਂ ਦੇ ਮਾਮਲਿਆਂ ‘ਚ ਕੇਸ ਦਰਜ

Read Next

ਹਵਾਲਾਤੀ ਦੇ ਹਿਰਾਸਤ ‘ਚੋਂ ਭੱਜਣ ਦਾ ਮਾਮਲਾ, ਏਐਸਆਈ ਅਤੇ ਦੋ ਵਾਰਡਨਾਂ ਸਮੇਤ ਪੰਜ ਖ਼ਿਲਾਫ਼ ਕੇਸ ਦਰਜ