Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਉੱਤਰਾਖੰਡ ’ਚ ਵੱਡਾ ਹਾਦਸਾ, ਵਿਕਾਸਨਗਰ ’ਚ ਬੱਸ ਖੱਡ ’ਚ ਡਿੱਗਣ ਨਾਲ 13 ਲੋਕਾਂ ਦੀ ਮੌਤ, CM ਨੇ ਪ੍ਰਗਟਾਇਆ ਦੁੱਖ

ਜੇਐੱਨਐੱਨ, ਦੇਹਰਾਦੂਨ : ਉੱਤਰਾਖੰਡ ਦੇ ਵਿਕਾਸਨਗਰ ’ਚ ਵੱਡਾ ਹਾਦਸਾ ਹੋਇਆ ਹੈ। ਇਥੇ ਬੱਸ ਖਾਈ ’ਚ ਡਿੱਗਣ ਨਾਲ ਕਰੀਬ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ 2 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਫਿਲਹਾਲ, ਪੁਲਿਸ ਤੇ ਐੱਸਡੀਆਰਐੱਫ ਦੀ ਟੀਮ ਰਾਹਤ-ਬਚਾਅ ਕਾਰਜਾਂ ਲਈ ਘਟਨਾ ਸਥਾਨ ਵੱਲ ਰਵਾਨਾ ਹੋ ਗਈ ਹੈ। ਉਥੇ ਹੀ ਸੀਐੱਮ ਪੁਸ਼ਕਰ ਸਿੰਘ ਧਾਮੀ ਨੇ ਵਾਹਨ ਦੁਰਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪ੍ਰਮਾਤਮਾ ਤੋਂ ਮਿ੍ਰਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਜ਼ੀ ਨਾਲ ਰਾਹਤ ਤੇ ਬਚਾਅ ਕਾਰਜ ਕਰਦੇ ਹੋਏ ਜ਼ਖ਼ਮੀਆਂ ਨੂੰ ਤਤਕਾਲ ਇਲਾਜ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਚਕਰਾਤਾ ਤਹਿਸੀਲ ਨਾਲ ਜੁੜੇ ਭਰਮ ਖਤ ਦੇ ਬਾਯਲਾ ਪਿੰਡ ਤੋਂ ਵਿਕਾਸਨਗਰ ਜਾ ਰਹੀ ਯੂਟਿਲਿਟੀ (ਬੱਸ) ਐਤਵਾਰ ਸਵੇਰੇ ਪੀਐੱਮਜੀਐੱਸਵਾਈ ਦੇ ਬਾਯਲਾ-ਪਿੰਗੁਵਾ ਮਾਰਗ ’ਤੇ ਪਿੰਡ ਤੋਂ ਕਰੀਬ 300 ਮੀਟਰ ਅੱਗੇ ਚੱਲ ਕੇ ਅਸੰਤੁਲਿਤ ਹੋ ਕੇ ਖਾਈ ’ਚ ਡਿੱਗ ਗਈ। ਹਾਦਸੇ ’ਚ ਯੂਟਿਲਿਟੀ ਸਵਾਰ 12 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਨਾਲ ਮਾਲੀਆ ਤੇ ਥਾਣਾ ਪੁਲਿਸ ਮੌਕੇ ਲਈ ਰਵਾਨਾ ਹੋ ਗਈ। ਐੱਮਡੀਐੱਮ ਚਕਰਾਤਾ ਸੌਰਭ ਅਸਵਾਲ ਨੇ ਦੱਸਿਆ ਘਟਨਾ ਸਥਾਨ ਲਈ ਚਕਰਾਤਾ ਅਤੇ ਤਿਉਣੀ ਤਹਿਸੀਲ ਨਾਲ ਮਾਲੀਆ ਟੀਮ ਮੌਕੇ ਲਈ ਰਵਾਨਾ ਕਰ ਦਿੱਤੀ ਗਈ ਹੈ।

ਉਥੇ ਹੀ ਬਾਯਲਾ ਵਾਸੀ ਪੰਜ ਸਾਲ ਦਾ ਬੱਚਾ ਅਤੇ ਪਿੰਗੁਵਾ ਵਾਸੀ ਇਕ ਹੋਰ ਪਿੰਡ ਵਾਸੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਨਾਲ ਬਾਯਲਾ, ਬੁੱਲਹਾੜ, ਆਸੋਈ, ਬੇਗੀ ਅਤੇ ਆਸਪਾਸ ਦੇ ਗ੍ਰਾਮੀਣ ਤੁਰੰਤ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਖ਼ੁਦ ਰੈਸੀਕਿਊ ਕਰਕੇ ਖਾਈ ’ਚ ਫਸੀਆਂ ਲਾਸ਼ਾਂ ਨੂੰ ਕਿਸੀ ਤਰ੍ਹਾਂ ਬਾਹਰ ਕੱਢਿਆ।

ਬਾਇਲਾ ਦੀ ਇਲਾਕਾ ਪੰਚਾਇਤ ਦੇ ਮੈਂਬਰ ਮਹਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਤਾਬਰ ਸਿੰਘ (40) ਪੁੱਤਰ ਭਗਤ ਸਿੰਘ, ਪਤਨੀ ਰੇਖਾ ਦੇਵੀ (32) ਅਤੇ ਡੇਢ ਸਾਲ ਦੀ ਬੇਟੀ ਤਨਵੀ, ਰਤਨ ਸਿੰਘ (45) , ਪੁੱਤਰ ਰਤਰਾਮ, ਜੈਪਾਲ ਸਿੰਘ ਚੌਹਾਨ (40) ਪੁੱਤਰ ਭਵ ਸਿੰਘ, ਅੰਜਲੀ (15) ਪੁੱਤਰੀ ਜੈਪਾਲ ਸਿੰਘ ਚੌਹਾਨ, ਨਰੇਸ਼ ਚੌਹਾਨ (35) ਪੁੱਤਰ ਭਾਵ ਸਿੰਘ, ਸਾਧਰਾਮ (55) ਪੁੱਤਰ ਗੁਲਾਬ ਸਿੰਘ, ਦਾਨ ਸਿੰਘ (50) ਪੁੱਤਰ ਰੱਤੂ, ਈਸ਼ਾ (18) ਪੁੱਤਰੀ ਗਜੇਂਦਰ, ਕਾਜਲ (17) ਪੁੱਤਰੀ ਜਗਤ ਵਰਮਾ ਸਾਰੇ ਵਾਸੀ ਬਾਈਲਾ-ਚਕਰਟਾ, ਜੀਤੂ (35) ਪੁੱਤਰ ਨਮਾਲੂਮ ਵਾਸੀ ਕਨੂੰ-ਮਲੇਠਾ ਅਤੇ ਹਰੀਰਾਮ ਸ਼ਰਮਾ (48) ਪੁੱਤਰ ਨਮਾਲੂਮ ਵਾਸੀ ਸਿਰਮੌਰ ਹਿਮਾਚਲ ਸਮੇਤ ਤੇਰਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

Vinkmag ad
Share Our Daily Posts

News Desk

Read Previous

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਜਲੰਧਰ, ਗਰਮਜੋਸ਼ੀ ਨਾਲ ਹੋਇਆ ਸਵਾਗਤ ਅਮਰਜੀਤ ਸਿੰਘ ਵੇਗਲ ਜਲੰਧਰ

Read Next

ਸਰਹੱਦ ‘ਤੇ ਰਾਖੀ ਕਰ ਰਿਹਾ ਖੇੜਾ ਕੋਟਲੀ ਦਾ ਜਵਾਨ ਨੌਸ਼ਹਿਰਾ ਸੈਕਟਰ ‘ਚ ਹੋਏ ਧਮਾਕੇ ‘ਚ ਸ਼ਹੀਦ