Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਨਵਜੋਤ ਸਿੰਘ ਸਿੱਧੂ ਦੀ ਸੀਐੱਮ ਚੰਨੀ ਨੂੰ ਚੁਣੌਤੀ, ਡਰੱਗਜ਼ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਤਾਂ ਮੈਨੂੰ ਦੇ ਦਿਉ, ਮੈਂ ਕਰ ਦਿਆਂਗਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ (Navjot Singh Sidhu) ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਹੁਣ ਤਕ ਦੇ ਕੰਮਕਾਜ ਤੋਂ ਵੀ ਸੰਤੁਸ਼ਟ ਨਹੀਂ ਹਨ। ਜਿਨ੍ਹਾਂ ਮੁੱਦਿਆ ਨੂੰ ਲੈ ਕੇ ਉਹ ਕੈਪਟਨ ਨੂੰ ਘੇਰਦੇ ਸਨ, ਉਨ੍ਹਾਂ ਮੁੱਦਿਆਂ ’ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਚੰਨੀ ’ਤੇ ਹਮਲਾ ਕੀਤਾ। ਉਨ੍ਹਾਂ ਪਾਰਟੀ ਦੇ ਸੂਬਾਈ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਜਦੋਂ ਤਕ ਐਡਵੋਕੇਟ ਜਨਰਲ (AG) ਤੇ ਡੀਜੀਪੀ (DGP) ਨਹੀਂ ਹਟਾਏ ਜਾਂਦੇ ਉਦੋਂ ਤਕ ਉਹ ਕਾਂਗਰਸ ਭਵਨ ਨਹੀਂ ਜਾਣਗੇ।

ਸਿੱਧੂ ਨੇ ਕਿਹਾ, ‘ਦੋ ਮੁੱਦੇ ਸਨ, ਬੇਅਦਬੀ ਤੇ ਡਰੱਗਜ਼। ਇਕ ਮੁੱਖ ਮੰਤਰੀ ਨੂੰ ਹਟਾਇਆ, ਦੂਜੇ ਨੂੰ ਲਗਾਇਆ। 90 ਦਿਨਾਂ ਦੀ ਸਰਕਾਰ ਹੈ। 50 ਦਿਨ ਬੀਤ ਗਏ, ਪਰ ਇਨ੍ਹਾਂ ਦੋਵੇਂ ਮੁੱਦਿਆਂ ’ਤੇ ਕੁਝ ਨਹੀਂ ਹੋਇਆ।’

ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਸਿੱਧੂ ਕੇਦਾਰਨਾਥ ’ਚ ਮਹਾਕਾਲ ਦੇ ਦਰਸ਼ਨ ਕਰਨ ਗਏ ਸਨ। ਉੱਥੇ, ਉਨ੍ਹਾਂ ਇਕ-ਦੂਜੇ ਦਾ ਹੱਥ ਫੜ ਕੇ ਫੋਟੋ ਖਿਚਵਾਉਂਦੇ ਹੋਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਰਕਾਰ ਤੇ ਸੰਗਠਨ ਵਿਚ ਸਭ ਕੁਝ ਠੀਕ ਹੈ। ਉੱਥੋਂ ਪਰਤਣ ਤੋਂ ਬਾਅਦ ਵੀ ਮੀਡੀਆ ਨਾਲ ਗੱਲਬਾਤ ’ਚ ਉਨ੍ਹਾਂ ਇਹੀ ਕਿਹਾ ਸੀ ਕਿ ਚੰਨੀ ਨੂੰ ਮੁੱਖ ਮੰਤਰੀ ਬਣੇ ਮਹੀਨਾ ਹੀ ਹੋਇਆ ਹੈ। ਬਿਜਲੀ ਸਸਤੀ ਕਰ ਦਿੱਤੀ ਹੈ। ਬਾਕੀ ਮੁੱਦੇ ਵੀ ਹੱਲ ਹੋ ਜਾਣਗੇ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਮੁੜ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਰਨਵੀਤ ਬਿੱਟੂ ਨੇ ਵਿਅੰਗ ਕਰਦੇ ਹੋਏ ਉਸੇ ਫੋਟੋ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, ‘ਕੇਦਾਰਨਾਥ ਸਮਝੌਤਾ ਟੁੱਟ ਗਿਆ।’

ਸਿੱਧੂ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ‘ਜੇਕਰ ਸਰਕਾਰ ’ਚ ਡਰੱਗਜ਼ ਮਾਮਲੇ ਦੀ ਰਿਪੋਰਟ ਜਨਤਕ ਕਰਨ ਦੀ ਹਿੰਮਤ ਨਹੀਂ ਹੈ, ਤਾਂ ਇਹ ਰਿਪੋਰਟ ਪਾਰਟੀ ਨੂੰ ਦੇਣ। ਮੈਂ ਜਨਤਕ ਕਰ ਦਿਆਂਗਾ। ਮੇਰੇ ਵਿਚ ਹਿੰਮਤ ਹੈ ਤੇ ਦਮ ਵੀ।’

ਸਿੱਧੂ ਨੇ ਕਿਹਾ, ‘ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅੱਖ ਦਾ ਤਾਰਾ ਰਹੇ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਸੈਣੀ ਨੂੰ ਬਲੈਂਕਟ ਬੇਲ ਦਿਵਾਉਣ ਵਾਲੇ ਏਪੀਐੱਸ ਦਿਓਲ ਨੂੰ ਡੀਜੀਪੀ ਤੇ ਏਜੀ ਲਗਾਇਆ ਗਿਆ। ਇਨ੍ਹਾਂ ਨੇ ਬਾਦਲਾਂ ਨੂੰ ਸੁਰੱਖਿਆ ਕਵੱਚ ਦਿੱਤਾ। ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਹੀ 2015 ’ਚ ਐੱਸਆਈਟੀ ਦਾ ਮੁਖੀ ਹੁੰਦੇ ਹੋਏ ਬਰਗਾੜੀ ਕਾਂਡ ’ਚ ਕਲੀਨ ਚਿੱਟ ਦੇ ਦਿੱਤੀ ਸੀ। ਸਾਨੂੰ ਚੋਣਾਂ ਵਿਚ ਲੋਕਾਂ ਨੂੰ ਇਸ ਮੁੱਦੇ ’ਤੇ ਜਵਾਬ ਦੇਣਾ ਪਵੇਗਾ। ਡਰੱਗਜ਼ ਮੁੱਦੇ ਨੂੰ ਰੋਸ਼ਨੀ ’ਚ ਲਿਆਉਣ ਵਾਲੇ ਰਾਹੁਲ ਗਾਂਧੀ ਸਨ। ਸਾਨੂੰ ਹਾਈਕਮਾਨ ਦੀ ਸੋਚ ’ਤੇ ਪਹਿਰਾ ਦੇਣਾ ਪਵੇਗਾ। ਰਿਪੋਰਟ ਨੂੰ ਜਨਤਕ ਕਰਨ ਤੋਂ ਕੌਣ ਰੋਕ ਰਿਹਾ ਹੈ। ਨਾ ਤਾਂ ਕੋਰਟ ਨੇ ਮਨ੍ਹਾ ਕੀਤਾ ਹੈ ਤੇ ਨਾ ਹੀ ਹਾਈਕਮਾਨ ਨੇ।’

ਮੈਂ ਪਾਪ ਦਾ ਭਾਈਵਾਲ ਨਹੀਂ

ਸਰਕਾਰ ’ਚ ਭਾਈਵਾਲ ਹੋਣ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਪਾਪ ਦਾ ਭਾਈਵਾਲ ਨਹੀਂ ਹਾਂ। ਮੈਂ ਪਹਿਲੀ ਕੈਬਨਿਟ ਬੈਠਕ ’ਚ ਹੀ ਇਹ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਤੇ ਹੁਣ ਵੀ ਉਠਾ ਰਿਹਾ ਹਾਂ।

 

ਚਿਹਰਾ ਲੋਕ ਬਣਦੇ ਹਨ

2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦਾ ਚਿਹਰਾ ਕੌਣ ਹੋਵੇਗਾ, ਇਸ ਦੇ ਜਵਾਬ ’ਚ ਸਿੱਧੂ ਨੇ ਕਿਹਾ, ‘ਫੇਸ ਲੋਕ ਬਣਾਉਂਦੇ ਹਨ। ਮੈਂ ਛੇ ਵਾਰੀ ਚੋਣ ਜਿੱਤਿਆ। ਕਾਂਗਰਸ ’ਚ ਆਉਣ ਤੋਂ ਪਹਿਲਾਂ 70 ਵਾਰੀ ਪ੍ਰਸ਼ਾਂਤ ਕਿਸ਼ੋਰ ਨੇ ਮੇਰੇ ਨਾਲ ਬੈਠਕ ਕੀਤੀ।’

 

80 ਤੋਂ 100 ਸੀਟਾਂ ਜਿਤਾਵਾਂਗਾ

ਸਿੱਧੂ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਨੂੰ 80 ਤੋਂ 100 ਸੀਟਾਂ ਜਿਤਾਉਣਗੇ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਲਈ ਰਣਨੀਤੀ ਬਣਾਉਣਗੇ ਜਾਂ ਨਹੀਂ, ਇਸ ’ਤੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਕਰੇਗੀ।

500 ਵਾਅਦੇ ਕਰਨ ਜਾਂ ਲਾਲੀਪਾਪ ਦੇਣ ਨਾਲ ਗੱਲ ਨਹੀਂ ਬਣੇਗੀ

ਸਿੱਧੂ ਨੇ ਕਿਹਾ ਕਿ 500 ਵਾਅਦੇ ਕਰਨ ਜਾਂ ਲਾਲੀਪਾਪ ਦੇਣ ਨਾਲ ਗੱਲ ਨਹੀਂ ਬਣੇਗੀ। ਇਹ ਤੈਅ ਕਰਨਾ ਪਵੇਗਾ ਕਿ ਪੰਜਾਬ ਨੂੰ ਇਕ ਵੈੱਲਫੇਅਰ ਸਟੇਟ ਬਣਾਉਣਾ ਹੈ ਜਾਂ ਸਿਰਫ਼ ਚੋਣ ਜਿੱਤਣ ਲਈ ਵਾਅਦੇ ਕਰਨੇ ਹਨ। ਇਸ ’ਤੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਸਿੱਧੂ ਨੇ ਕਿਹਾ, ‘ਜੇਕਰ ਮੈਂ ਲਾਲੀਪਾਪ ਵਾਲੀ ਗੱਲ ਕਹਿੰਦਾ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਸਰਕਾਰ ’ਤੇ ਹਮਲਾ ਕਰ ਰਿਹਾ ਹਾਂ। ਅਰਵਿੰਦ ਕੇਜਰੀਵਾਲ ਪੰਜਾਬ ਆ ਕੇ 26 ਲੱਖ ਨੌਕਰੀਆਂ ਤੇ ਬਿਜਲੀ ’ਤੇ ਵਾਅਦੇ ਕਰ ਕੇ ਜਾਂਦੇ ਹਨ। ਮੈਂ ਨਾਂ ਨਹੀਂ ਲੈਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਮੈਂ ਮੁੱਖ ਮੰਤਰੀ ’ਤੇ ਹਮਲਾ ਕਰ ਰਿਹਾ ਹਾਂ।’

 

Vinkmag ad
Share Our Daily Posts

News Desk

Read Previous

ਮੋਗਾ ਪੁਲਿਸ ਨੂੰ ਦੋਹਰੇ ਕਤਲ ਕਾਂਡ ‘ਚ ਵੱਡੀ ਕਾਮਯਾਬੀ ਮਿਲੀ

Read Next

ਅਸਤੀਫ਼ਾ ਵਾਪਸ ਲੈਣ ਦੇ ਦੂਸਰੇ ਦਿਨ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਨਤਮਸਤਕ ਹੋਏ ਸਿੱਧੂ, ਬੇਅਦਬੀ ਦੇ ਦੋਸ਼ੀਆਂ ਲਈ ਕੀਤੀ ਮਿਸਾਲੀ ਸਜ਼ਾ ਦੀ ਅਰਦਾਸ