ਮੋਗਾ : ਪਿੰਡ ਬੁੱਟਰ ਕਲਾਂ ਵਿਖੇ ਚੋਰ ਘਰ ਵਿਚੋਂ 12 ਬੋਰ ਰਾਇਫਲ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਅਣਪਛਾਤੇ ਚੋਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬੱਧਨੀ ਕਲਾਂ ਦੇ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬੁੱਟਰ ਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਘਰ ਵਿਚ ਇਕੱਲਾ ਰਹਿੰਦਾ ਹੈ। ਉਸ ਨੇ ਕਿਹਾ ਕਿ 5 ਨਵੰਬਰ ਦੀ ਦੁਪਿਹਰੇ ਉਹ ਘਰ ਦੀ ਲੌਬੀ ਵਿਚ ਸੁੱਤਾ ਪਿਆ ਸੀ ਤਾਂ ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਅੰਦਰੋਂ ਉਸ ਦੀ 12 ਬੋਰ ਡਬਲ ਬੈਲਰ ਰਾਇਫਲ ਚੋਰੀ ਕਰਕੇ ਲੈ ਗਿਆ ਗਏ। ਪੁਲਿਸ ਨੇ ਅਣਪਛਾਤੇ ਚੋਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
