Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਦਿੜ੍ਹਬਾ ਦੇ ਬੱਸ ਅੱਡੇ ਨੇੜੇ ਅਸਲੇ ਦੀ ਦੁਕਾਨ ’ਚੋਂ ਅਸਲਾ ਚੋਰੀ, ਡੌਗ ਸਕੁਐਡ ਤੇ ਫੋਰੈਂਸਿਕ ਟੀਮ ਨੇ ਜਾਂਚ ਆਰੰਭੀ

ਦਿੜ੍ਹਬਾ : ਦਿੜ੍ਹਬਾ ਵਿਖੇ ਕੌਮੀ ਸ਼ਾਹਰਾਹ ਸਥਿਤ ਅਸਲੇ ਦੀ ਦੁਕਾਨ ’ਤੇ ਰਾਤ ਨੂੰ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ, ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐਸਪੀ (ਡੀ) ਯੋਗੇਸ਼ ਸ਼ਰਮਾ, ਡੀਐੱਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ ਤੇ ਹੋਰ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਵਿਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਜਿਸ ਦੁਕਾਨ ਵਿਚ ਚੋਰੀ ਹੋਈ, ਉਹ ਦੁਕਾਨ ਬੱਸ ਸਟੈਂਡ ਤੋਂ 50 ਗਜ਼ ਦੂਰ ਹੈ। ਬੱਸ ਸਟੈਂਡ ਜਿਸ ਨੂੰ ਦਿੜ੍ਹਬਾ ਦਾ ਮੁੱਖ ਚੌਕ ਕਿਹਾ ਜਾਂਦਾ ਹੈ ਉਥੇ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ।

ਜਾਣਕਾਰੀ ਮੁਤਾਬਕ ਧੰਨਰਾਜ ਗੰਨ ਹਾਊਸ ਦੀ ਦੁਕਾਨ ਵਿਚ ਰੱਖਿਆ ਗਿਆ ਅਸਲਾ ਚੋਰੀ ਹੋਇਆ ਹੈ। ਚੋਰਾਂ ਨੇ ਅਸਲਾ ਦੁਕਾਨ ਦੇ ਨਾਲ ਵਾਲੇ ਖਾਲੀ ਪਲਾਟ ਵਿੱਚੋਂ ਸੰਨ ਲਾਈ ਹੈ ਤੇ ਦੋ ਥਾਈਂ ਪਾੜ ਲਾਏ ਹਨ। ਇਕ ਪਾੜ ਦੁਕਾਨ ਦੇ ਦਫ਼ਤਰ ਵਿਚ ਜਾਣ ਲਈ ਤੇ ਦੂਜਾ ਅਸਲਾ ਰੂਮ ਵਿਚ ਦਾਖ਼ਲ ਹੋਣ ਲਈ ਲਾਇਆ ਗਿਆ ਹੈ।

ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਜੇ ਇਸ ਮਾਮਲੇ ਵਿਚ ਮਾਲਕ ਦੀ ਕੋਈ ਅਣਗਹਿਲੀ ਵੇਖੀ ਗਈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁਝ ਹਥਿਆਰ ਤੇ ਰੌਂਦ ਮਿਸ ਹੋਣ ਦੀ ਸੰਭਾਵਨਾ ਹੈ, ਇਸ ਦਾ ਰਿਕਾਰਡ ਵੇਖ ਕੇ ਦੱਸਿਆ ਜਾ ਸਕੇਗਾ। ਇਸ ਲਈ ਡੌਗ ਸਕੁਐਡ ਤੇ ਫੌਰੈਂਸਿਕ ਵਿਭਾਗ ਦੇ ਅਧਿਕਾਰੀ ਜਾਂਚ ਕਰ ਰਹੇ ਹਨ।

Vinkmag ad
Share Our Daily Posts

News Desk

Read Previous

ਬੈਰੀਕੇਡ ਟੱਪ ਕੇ ਮੰਤਰੀ ਦੀ ਘਰ ’ਚ ਵਡ਼ੇ ਪੀਟੀਆਈ ਅਧਿਆਪਕ, ਐੱਸਐੱਚਓ ਲਾਈਨ ਹਾਜ਼ਰ

Read Next

ਮੁੱਲਾਂਪੁਰ ਦਾਖਾ ਦੇ SAD ਵਿਧਾਇਕ ਇਆਲੀ ਸਮੇਤ ਕਈ ਬਿਲਡਰਾਂ ਤੇ ਕਲੋਨਾਈਜ਼ਰਾਂ ‘ਤੇ IT ਦੀ Raid, ਦਸਤਾਵੇਜ਼ ਜ਼ਬਤ