ਭੂੰਦੜੀ : ਥਾਣਾ ਮੁੱਲਾਂਪੁਰ ਦਾਖਾ ਅਧੀਨ ਪੈਂਦੇ ਪਿੰਡ ਮਾਜਰੀ ਵਿਚ ਬੀਤੀ ਰਾਤ ਇਕ ਨੌਜਵਾਨ ਨਾਲ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਦੇਰ ਰਾਤ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਜਰੀ ਦੇ ਨੌਜਵਾਨ ਧੰਨਾ ਸਿੰਘ (35 ਸਾਲ) ਸਪੁੱਤਰ ਪ੍ਰੇਮ ਸਿੰਘ ਜੋ ਕਿ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ, ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਆਪਣੇ ਘਰ ਲਿਜਾ ਕੇ ਹੱਥ ਪੈਰ ਬੰਨ ਕੇ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ ਤੇ ਅੱਧਮਰੀ ਹਾਲਤ ਵਿਚ ਘਰ ਦੇ ਬਾਹਰ ਸੁੱਟ ਦਿੱਤਾ ਗਿਆ। ਜਿਸਦੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਰਾਤ ਨੂੰ ਮੌਤ ਹੋ ਗਈ। ਪਿੰਡ ਵਾਸੀਆਂ ਦੱਸਿਆ ਕਿ ਕੁੱਟ ਇੰਨੀ ਬੇਰਿਹਮੀ ਨਾਲ ਕੀਤੀ ਗਈ ਸੀ ਕਿ ਗੁਪਤ ਅੰਗਾਂ ‘ਚੋਂ ਵੀ ਖੂਨ ਵਹਿ ਰਿਹਾ ਸੀ। ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
