Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 21, 2026

ਹਾਊਸਿੰਗ ਬੋਰਡ ਕਾਲੋਨੀ ‘ਚ ਗੋਲੀਆਂ ਚਲਾਉਣ ਵਾਲਾ ਇਕ ਕਾਬੂ

ਅੰਮਿ੍ਤਸਰ : ਕਮਿਸ਼ਨਰ ਪੁਲਿਸ ਅੰਮਿ੍ਤਸਰ ਦੀਆਂ ਹਦਾਇਤਾਂ ਅਨੁਸਾਰ ਅੰਮਿ੍ਤਸਰ ਸ਼ਹਿਰ ਸਥਾਨਕ ਹਾਊਸਿੰਗ ਬੋਰਡ ਕਾਲੋਨੀ ਵਿਚ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ‘ਤੇ ਏਸੀਪੀ ਨੋਰਥ ਸਰਬਜੀਤ ਸਿੰਘ ਅੰਮਿ੍ਤਸਰ ਦੇ ਦਿਸ਼ਾਂ ਨਿਰਦੇਸ਼ ਤੇ ਮੁੱਖ ਅਫਸਰ ਥਾਣਾ ਰਣਜੀਤ ਐਵੀਨਿਊ ਅੰਮਿ੍ਤਸਰ ਇੰਸਪੈਕਟਰ ਰੋਬਿਨ ਹੰਸ ਦੀ ਨਿਗਰਾਨੀ ਹੇਠ ਥਾਣਾ ਰਣਜੀਤ ਐਵੀਨਿਊ ਅੰਮਿ੍ਤਸਰ ਦੀ ਪੁਲਿਸ ਨੂੰ ਉਸ ਵਕਤ ਸਫਲਤਾ ਮਿਲੀ ਇਕ ਹਾਊਸਿੰਗ ਬੋਰਡ ਕਲੌਨੀ ਵਿਚ ਗੋਲੀਆਂ ਚਲਾਉਣ ਦੇ ਮਾਮਲੇ ‘ਚ ਥਾਣਾ ਰਣਜੀਤ ਐਵੀਨਿਊ ਅੰਮਿ੍ਤਸਰ ਸ਼ਹਿਰ ਵਿਚ ਲੋੜੀਦਾ ਮੁਲਜਮ ਕੁਨਾਲ ਮਹਾਜਨ ਵਾਸੀ ਮਕਾਨ ਨੰਬਰ 102 ਵਾਰਡ ਨੰਬਰ 22 ਮੇਨ ਰੋਡ ਸ਼ਿਵਾਲਾ ਰੋਡ ਅੰਮਿ੍ਤਸਰ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਇਸ ਦੇ ਕਬਜੇ ਵਿੱਚੋਂ ਮੁੱਕਦਮਾ ਉਕਤ ਵਾਰਦਾਤ ਵਿਚ ਵਰਤਿਆ ਪਿਸਤੌਲ ਅਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਰੋਬਿਨ ਹੰਸ ਨੇ ਦੱਸਿਆ ਕਿ ਇਸ ਵਿਅਕਤੀ ਨੇ 29 ਅਕਤੂਬਰ ਨੂੰ ਆਪਣੇ ਸਾਥੀ ਸਾਰਥਕ ਪੁੱਤਰ ਦੀਪਕ ਅਰੋੜਾ ਵਾਸੀ ਗਲੀ ਨੰਬਰ 4 ਮੀਰ ਸ਼ਾਹ ਗਲੀ ਦੀਨ ਵਾਲੀ ਗਲੀ ਮਜੀਠਾ ਰੋਡ ਅੰਮਿ੍ਤਸਰ ਅਤੇ ਵਿਸ਼ਾਲ ਉਰਫ ਬਿੱਲਾ ਵਾਸੀ ਸੁਲਤਾਨਵਿੰਡ ਅਤੇ ਬਾਵਾ ਸੁਲਤਾਨਵਿੰਡੀਆਂ ਅਤੇ ਸਿਮਰ ਕਟਾਰੀਆਂ ਅਤੇ ਅਕਸ਼ਿਤ ਸ਼ਰਮਾ ਨਾਲ ਰਲ ਕੇ ਰਾਜ ਕੁਮਾਰ ਉਰਫ ਰਾਜਾ ਵਾਸੀ ਹਾਊਸਿੰਗ ਬੋਰਡ ਕਲੋਨੀ ਅੰਮਿ੍ਤਸਰ ਨੂੰ ਮਾਰ ਦੇਣ ਦੀ ਨੀਯਤ ਨਾਲ ਗੋਲੀ ਮਾਰੀ ਸੀ। ਮੁਲਜਮ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਮੁਲਜਮਾਂ ਨੂੰ ਗਿ੍ਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪਿਸਤੌਲ ਕਿਸ ਪਾਸੋਂ ਖਰੀਦ ਕੇ ਲੈ ਆਉਂਦੇ ਹਨ।

Vinkmag ad
Share Our Daily Posts

News Desk

Read Previous

ਐੱਸਟੀਐੱਫ ‘ਚ ਰੀਡਰ ਵਜੋਂ ਤਾਇਨਾਤ ASI ਨੇ ਬਿਲਡਿੰਗ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Read Next

ਨਵਜੋਤ ਸਿੱਧੂ ਨੇ ਪਾਕਿਸਤਾਨ ਯਾਤਰਾ ਤੋਂ ਬਾਅਦ ਕੀਤਾ ਸੀ ਕੋਰੀਡੋਰ ਖੁੱਲ੍ਹਵਾਉਣ ਦਾ ਦਾਅਵਾ, ਬਾਰਡਰ ਤੋਂ ਸਿਰਫ਼ 4 ਕਿਮੀ ਦੂਰ ਹੈ ਗੁਰਦੁਆਰਾ ਸਾਹਿਬ