ਜਲੰਧਰ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਸਾਨਾਂ ਦੇ ਮਹਾਨ ਸੰਘਰਸ਼ ਅੱਗੇ ਸਿਰ ਝੁਕਾਉਂਦਿਆ ਕਿਹਾ ਹੈ ਕਿ ਇਹ ਸੰਘਰਸ ਇਹ ਵੀ ਦਰਸਾਉਂਦਾ ਹੈ ਕਿ ਪੰਜਾਬ ਹੀ ਅਸਲੀ ਆਗੂ ਹੈ ਕਿਉਂਕਿ ਇਸ ਨੇ ਲਹਿਰ ਸ਼ੁਰੂ ਕੀਤੀ ਤੇ ਇਸ ਨੂੰ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਅਸਲ ਵਧਾਈਆਂ ਇਹ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਇਹ ਬੇਹੱਦ ਵੱਡਾ ਤੋਹਫਾ ਹੈ, ਮੈਨੂੰ ਲੱਗਦਾ ਹੈ ਕਿ ਮੋਦੀ ਨੇ ਦੇਸ ਲਈ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਬਹੁਤ ਵੱਡਾ ਨੁਕਸਾਨ ਕਰਵਾਉਣ ਤੋ ਬਾਅਦ ਲਿਆ ਹੈ ਪਰ ਜੇ ਇਹ ਫੈਸਲਾ ਨਾ ਲੈਦੇ ਤਾਂ ਦੇਸ ਅੰਦਰ ਖਾਨਾਜੰਗੀ ਸੁਰੂ ਹੋ ਜਾਣੀ ਸੀ। ਕਰਨੈਲ ਸਿੰਘ ਪੀਰਮੁਹੰਮਦ ਨੇ ਉਨ੍ਹਾਂ ਫਿਰਕਾਪ੍ਰਸਤ ਲੋਕਾ ਦੀ ਸਖਤ ਨਿੰਦਾ ਕੀਤੀ ਜੋ ਤਿੰਨ ਕਾਲੇ ਕਨੂੰਨਾ ਦੇ ਹੱਕ ਵਿਚ ਭੁਗਤਦੇ ਰਹੇ। ਸਾਨੂੰ ਉਨ੍ਹਾਂ ਕਿਸਾਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਧਰਮ ਤੇ ਜਾਤ-ਪਾਤ ਦੇ ਮੂਲ ਬਾਰੇ ਕੋਈ ਸੀਮਾਵਾਂ ਨਹੀਂ ਮੰਨੀਆਂ ਤੇ ਸਮੁੱਚੇ ਭਾਰਤੀ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਵਾਂਗ ਬਰਾਬਰ ਸਮਝਿਆ।
