Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਆਬਜ਼ਰਵੇਸ਼ਨ ਹੋਮ ‘ਚ ਇਕ ਹੋਰ ਨਾਬਾਲਗ ਨਾਲ ਬਦਫੈਲੀ, ਅਣਪਛਾਤੇ ਅਪਰਾਧੀਆਂ ਨੇ 5 ਮਹੀਨੇ ਤਕ ਬੱਚੇ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ : ਬਾਲ ਸੁਧਾਰ ਘਰ ਦੇ ਅੰਦਰ ਇੱਕ ਹੋਰ ਨਾਬਾਲਗ ਨਾਲ ਬਦਫੈਲੀ ਹੋਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਅਣਪਛਾਤੇ ਅਪਰਾਧੀਆਂ ਨੇ ਨਾਬਾਲਗ ਨੂੰ ਲਗਾਤਾਰ ਪੰਜ ਮਹੀਨੇ ਤਕ ਹਵਸ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਦੇ ਸੁਪਰਡੈਂਟ ਤਰੁਣ ਅਗਰਵਾਲ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਾਬਾਲਗ ਮੁਲਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਅਪਰਾਧਕ ਮਾਮਲੇ ਵਿਚ ਆਬਜ਼ਰਵੇਸ਼ਨ ਹੋਮ ਚ ਬੰਦ ਹੈ।ਸੁਪਰੀਡੈਂਟ ਨੂੰ ਸ਼ਿਕਾਇਤ ਦਿੰਦਿਆਂ ਨਾਬਾਲਗ ਨੇ ਜੋ ਕੁੱਝ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਉਸ ਨੇ ਸ਼ਿਕਾਇਤ ਦਿੰਦਿਆਂ ਦੱਸਿਆ ਕਿ 1 ਮਈ ਤੋਂ ਲੈ ਕੇ 30 ਅਕਤੂਬਰ ਤਕ ਅਣਪਛਾਤੇ ਅਪਰਾਧੀ ਡਰਾ ਧਮਕਾ ਕੇ ਉਸ ਨਾਲ ਬਦਫੈਲੀ ਕੀਤੀ। ਬੁਰੀ ਤਰ੍ਹਾਂ ਡਰੇ ਸਹਿਮੇ ਨਾਬਾਲਗ ਨੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ। ਇਸ ਵਾਰ ਹੌਂਸਲਾ ਕਰਕੇ ਉਸ ਨੇ ਆਪਣੇ ਨਾਲ ਹੋ ਰਹੇ ਜ਼ੁਲਮ ਬਾਰੇ ਸੁਪਰਡੈਂਟ ਤਰੁਣ ਅਗਰਵਾਲ ਨੂੰ ਦੱਸਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਜੇਲ ਸੁਪਰੀਡੈਂਟ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

ਕੁਝ ਦਿਨ ਪਹਿਲੋਂ ਵੀ ਆਇਆ ਸੀ ਅਜਿਹਾ ਮਾਮਲਾ ਸਾਹਮਣੇ

ਤਕਰੀਬਨ ਡੇਢ ਹਫਤਾ ਪਹਿਲੋਂ ਚੋਰੀ ਦੇ ਮਾਮਲੇ ਵਿੱਚ ਬਾਲ ਸੁਧਾਰ ਘਰ ਵਿੱਚ ਰਹਿ ਰਹੇ ਇਕ ਨਾਬਾਲਗ ਨੇ ਜੇਲ ਸੁਪਰੀਡੈਂਟ ਨੂੰ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕਤਲ ਕੇਸ ਦੇ ਮਾਮਲੇ ਦੇ 10 ਮੁਲਜ਼ਮ ਡਰਾ ਧਮਕਾ ਕੇ ਉਸ ਨਾਲ ਲਗਾਤਾਰ 10 ਦਿਨਾਂ ਤਕ ਬਦਫੈਲੀ ਕਰਦੇ ਰਹੇ ।

ਤਿੰਨ ਦਿਨ ਪਹਿਲੋਂ ਨੈਸ਼ਨਲ ਚਾਈਲਡ ਰਾਈਟਸ ਕਮਿਸ਼ਨ ਦੀ ਟੀਮ ਨੇ ਆਬਜ਼ਰਵੇਸ਼ਨ  ਹੋਮ ਦਾ ਕੀਤਾ ਸੀ ਦੌਰਾ 

ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਨੈਸ਼ਨਲ ਚਾਈਲਡ ਰਾਈਟਸ ਕਮਿਸ਼ਨ ਨੇ ਤਿੰਨ ਦਿਨ ਪਹਿਲੋਂ ਬਾਲ ਸੁਧਾਰ ਘਰ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਅਤੇ ਨਾਬਾਲਗਾਂ ਦੇ ਹੱਕਾਂ ਦਾ ਜਾਇਜ਼ਾ ਲਿਆ ਸੀ। ਨੈਸ਼ਨਲ ਚਾਈਲਡ ਰਾਈਟਸ ਕਮਿਸ਼ਨ ਦੇ ਦੌਰੇ ਤੋਂ ਕੁਝ ਦਿਨ ਬਾਅਦ ਹੀ ਫਿਰ ਤੋਂ ਨਾਬਾਲਗ ਨਾਲ ਬਦਫੈਲੀ ਹੋਣ ਦਾ ਮਾਮਲਾ ਸਾਹਮਣੇ ਆ ਗਿਆ ਹੈ ।

Vinkmag ad
Share Our Daily Posts

News Desk

Read Previous

ਬੁੱਧਵਾਰ ਨੂੰ ਵਾਪਸ ਲਏ ਜਾ ਸਕਦੇ ਹਨ ਖੇਤੀ ਕਾਨੂੰਨ, ਮੋਦੀ ਕੈਬਨਿਟ ਦੇਵੇਗੀ ਪ੍ਰਵਾਨਗੀ

Read Next

ਦੋ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ, ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ, ਗੱਡੀ ਖੋਹ ਕੇ ਫ਼ਰਾਰ