ਗਿੱਦੜਬਾਹਾ : ਪਿੰਡ ਹੁਸਨਰ ਵਿਖੇ ਥੇਹੜੀ ਵਾਲੇ ਰਾਹ ‘ਤੇ ਅੱਗ ਲੱਗਣ ਕਾਰਨ ਕਰੀਬ 10 ਟਰਾਲੀਆਂ ਪਰਾਲੀ ਸੜ ਕੇ ਸੁਆਹ ਹੋ ਗਈ। ਅੱਗ ਗੱਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਫਾਇਰ ਬਿ੍ਗੇਡ ਦੇ ਕੰਵਲਜੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਉਨਾਂ੍ਹ ਨੂੰ ਫ਼ੋਨ ਆਇਆ ਕਿ ਹੁਸਨਰ ਦੇ ਥੇਹੜੀ ਰੋਡ ਤੇ ਪਰਾਲੀ ਨੂੰ ਅੱਗ ਲੱਗ ਗਈ ਹੈ ਅਤੇ ਉਹ ਤੁਰੰਤ ਆਪਣੀ ਟੀਮ ਗੁਰਮੁੱਖ ਸਿੰਘ, ਵਰਿੰਦਰ ਕੁਮਾਰ, ਸੁਖਦਿੱਤਾ ਸਿੰਘ ਅਤੇ ਦਵਿੰਦਰ ਸਿੰਘ ਨਾਲ 2 ਫਾਇਰ ਬਿੰਗੇਡ ਗੱਡੀਆਂ ਲੈ ਕੇ ਮੌਕੇ ਤੇ ਪੁੱਜੇ ਅਤੇ ਵੱਡੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉਨਾਂ੍ਹ ਦੱਸਿਆ ਕਿ ਦੌਲਤ ਰਾਮ ਪੁੱਤਰ ਉਮਾ ਰਾਮ ਨੇ ਪਸ਼ੂਆਂ ਲਈ ਪਰਲੀ ਭੰਡਾਰ ਕੀਤੀ ਸੀ ਅਤੇ ਅਚਾਨਕ ਅੱਗ ਲੱਗਣ ਕਾਰਨ ਕਰੀਬ 10 ਟਰਾਲੀਆਂ ਪਰਾਲੀ ਸੜ ਗਈ, ਜਦਕਿ 20 ਟਰਾਲੀਆਂ ਦੇ ਕਰੀਬ ਪਰਾਲੀ ਡਾਇਰ ਬਿ੍ਗੇਡ ਵੱਲੋਂ ਬਚਾਅ ਲਈ ਗਈ। ਉਨਾਂ੍ਹ ਦੱਸਿਆ ਕਿ ਅਗਰ ਮੌਕੇ ਰਹਿੰਦਿਆਂ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਆਸ-ਪਾਸ ਦੇ ਘਰਾਂ ਤੱਕ ਪੁੱਜ ਸਕਦੀ ਸੀ।
