ਮਾਨਸਾ : ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਮਾਰਨ ਦੇ ਮਾਮਲੇ ’ਚ ਥਾਣਾ ਜੋਗਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮੁਦੱਈ ਗੁਰਵਿੰਦਰ ਸਿੰਘ ਵਾਸੀ ਹੰਡਿਆਇਆ ਹਾਲ ਵਾਰਡ ਨੰਬਰ.28, ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਦਾ ਭਰਾ 28 ਨਵੰਬਰ 2021 ਨੂੰ ਵਕਤ ਕਰੀਬ 1.30 ਵਜੇ ਦਿਨ ਪਿੰਡ ਰੱਲਾ ਬੱਸ ਸਟੈਂਡ ’ਤੇ ਬੱਸ ’ਤੇ ਜਾਣ ਲਈ ਖੜ੍ਹੇ ਸਨ ਪਰ ਇਸ ਸਮੇਂ ਕੋਈ ਨਾ ਮਾਲੂਮ ਡਰਾਈਵਰ ਦੁਆਰਾ ਇੰਨੋਵਾ ਗੱਡੀ ਨੰਬਰੀ ਡੀਐਲ 3ਸੀਏਐਮ 1596 ਬੜੀ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਵਿਚ ਮਾਰਨ ਤੇ ਕਾਫ਼ੀ ਸੱਟਾਂ ਲੱਗੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਦੱਈ ਦੇ ਬਿਆਨ ’ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
