Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਬਠਿੰਡੇ ਵਾਲੇ ਨਹੀਂ, ਪਟਿਆਲੇ ਵਾਲੇ ਨੇ ਰਫ਼ਲਾਂ ਰੱਖਣ ਦੇ ਸ਼ੌਕੀ

ਚੰਡੀਗੜ੍ਹ : ਪੰਜਾਬੀ ਗੀਤ-ਸੰਗੀਤ ਸੁਣਦਿਆਂ ਅਕਸਰ ਤੁਸੀਂ ‘ਬਠਿੰਡੇ ਵਾਲੇ ਰਫ਼ਲਾਂ ਰੱਖਣ ਦੇ ਸ਼ੌਕੀ’ ਗੀਤ ਸੁਣਿਆ ਹੋਵੇਗਾ। ਪਰ ਇਹ ਸੱਚ ਨਹੀਂ ਹੈ। ਸ਼ਾਹੀ ਸ਼ਹਿਰ ਪਟਿਆਲੇ ਵਾਲੇ ਯਾਨੀ ਪਟਿਆਲਵੀ ਰਫ਼ਲਾਂ ਰੱਖਣ ਦੇ ਸ਼ੌਕੀ ਹਨ। ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਕੁਲ 3,85,530 ਲਾਇਸੈਂਸੀ ਹਥਿਆਰ ਹਨ, ਇਨ੍ਹਾਂ ਵਿਚੋਂ ਸਭ ਤੋਂ ਵੱਧ 41,456 ਹਥਿਆਰ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਕੋਲ ਹਨ। ਜਦੋਂਕਿ ਬਠਿੰਡਾ ਜ਼ਿਲ੍ਹਾ ਹਥਿਆਰ ਰੱਖਣ ਵਿਚ ਤੀਜੇ ਸਥਾਨ ’ਤੇ ਹੈ। ਪਹਿਲੇ ਨੰਬਰ ’ਤੇ ਪਟਿਆਲਾ 41,456, ਦੂਜੇ ਨੰਬਰ ’ਤੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ 40,411 ਅਤੇ ਬਠਿੰਡਾ 25,042 ਹਥਿਆਰਾਂ ਨਾਲ ਤੀਜੇੇ ਨੰਬਰ ’ਤੇ ਹੈ।

ਇਸੀ ਤਰ੍ਹਾਂ, ਬਾਲ ਅਵਸਥਾ ਵਿਚ ਬੰਦੂਕਾਂ ਬੀਜਣ ਦੀ ਗੱਲ ਕਰਨ ਵਾਲੇ ਆਜ਼ਾਦੀ ਦੇ ਪਰਵਾਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜ਼ਿਲ੍ਹੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਲੋਕ ਹਥਿਆਰ ਰੱਖਣ ਦੇ ਸ਼ੌਕੀਨ ਘੱਟ ਹਨ। ਨਵਾਂਸ਼ਹਿਰ ’ਚ ਸਭ ਤੋਂ ਘੱਟ 3,246 ਲਾਇਸੈਂਸੀ ਹਥਿਆਰ ਹਨ। ਇਹ ਅੰਕੜੇ ਉਹ ਹਨ ਜਿਹੜੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਜ਼ਿਲ੍ਹਿਆਂ ਦੇ ਮੁਖੀਆਂ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਉਪਲਬਧ ਕਰਵਾਏ ਹਨ।

ਅੰਕੜਿਆਂ ਅਨੁਸਾਰ, ਅੰਮ੍ਰਿਤਸਰ ਜ਼ਿਲ੍ਹੇ ਵਿਚ 40,411, ਅੰਮ੍ਰਿਤਸਰ ਸਿਟੀ 15,336 ਤੇ ਅੰਮ੍ਰਿਤਸਰ ਦਿਹਾਤ 25,075 ਹਥਿਆਰ ਹਨ। ਇਸੀ ਤਰ੍ਹਾਂ, ਲੁਧਿਆਣਾ ਸ਼ਹਿਰੀ 17,629, ਜਲੰਧਰ ਸ਼ਹਿਰੀ 7,943, ਗੁਰਦਾਸਪੁਰ 6,962, ਬਟਾਲਾ 9,438, ਪਠਾਨਕੋਟ 3,584, ਤਰਨਤਾਰਨ 21,374, ਕਪੂਰਥਲਾ 6,771, ਜਲੰਧਰ ਦਿਹਾਤੀ 8,617, ਹੁਸ਼ਿਆਰਪੁਰ 10,724, ਸ਼ਹੀਦ ਭਗਤ ਸਿੰਘ ਨਗਰ 3246, ਸ੍ਰੀ ਫਤਿਹਗੜ੍ਹ ਸਾਹਿਬ 8,923, ਰੂਪਨਗਰ 5,474, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 8,525, ਖੰਨਾ 6,985, ਲੁਧਿਆਣਾ ਦਿਹਾਤ 9,673, ਫਿਰੋਜ਼ਪੁਰ 21700, ਸ੍ਰੀ ਮੁਕਤਸਰ ਸਾਹਿਬ 22,515, ਫਾਜ਼ਿਲਕਾ 14,148, ਫਰੀਦਕੋਟ 14,470, ਮੋਗਾ 24282, ਮਾਨਸਾ 13051, ਸੰਗਰੂਰ 18225, ਬਰਨਾਲਾ 10522 ਅਤੇ ਮਾਲੇਰਕੋਟਲਾ 3,740 ਲਾਇਸੈਂਸੀ ਹਥਿਆਰ ਹਨ।

ਸਭ ਤੋਂ ਅਹਿਮ ਗੱਲ ਹੈ ਕਿ ਕੰਢੀ ਖ਼ੇਤਰ ਦੇ ਲੋਕ ਜੰਗਲੀ ਜਾਨਵਰਾਂ, ਜੰਗਲੀ ਸੂਰਾਂ ਸਮੇਤ ਹੋਰਨਾਂ ਜਾਨਵਰਾਂ ਵੱਲੋਂ ਫਸਲਾਂ ਦੀ ਬਰਬਾਦੀ ਕਰਨ ਦੀ ਗੱਲ ਕਰਦੇ ਹੋਏ ਲਾਇਸੈਂਸੀ ਹਥਿਆਰ ਲੈਣ ਦੀ ਮੰਗ ਕਰਦੇ ਹਨ। ਕੰਢੀ ਖੇਤਰ ਜਿਸ ’ਚ ਰੂਪਨਗਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਾ ਪੈਂਦਾ ਹੈ ਅਤੇ ਜੰਗਲਾਤ ਵਿਭਾਗ ਤੇ ਸਰਕਾਰ ਨੇ ਵੀ ਜੰਗਲੀ ਜਾਨਵਰਾਂ ਨਾਲ ਨਜਿੱਠਣ ਲਈ ਲਾਇਸੈਂਸੀ ਹਥਿਆਰ ਦੇਣ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ। ਇਸਦੇ ਬਾਵਜੂਦ ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ 19,444 ਹਥਿਆਰ ਹਨ। ਪੰਜਾਬੀ ਗੀਤ, ਸੰਗੀਤ, ਸੱਭਿਆਚਾਰ ਵਿਚ ਅਕਸਰ ਰਫ਼ਲਾਂ ਦਾ ਬੋਲਾਬਾਲਾ ਰਿਹਾ ਹੈ।

ਆਗਾਮੀ ਚੋਣਾਂ ਦੇ ਮੱਦੇਨਜ਼ਰ ਹਥਿਆਰ ਜਮ੍ਹਾਂ ਕਰਵਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿਛਲੇ ਹਫ਼ਤੇ ਦੌਰਾਨ 2,581 ਹਥਿਆਰ ਜਮ੍ਹਾਂ ਕੀਤੇ ਗਏ ਹਨ, ਵੈਸੇ ਕੁਲ 31,196 ਹਥਿਆਰ ਪੁਲਿਸ ਥਾਣਿਆਂ ਜਾਂ ਅਸਲਾ ਡੀਲਰ ਦੇ ਕੋਲ ਜਮ੍ਹਾਂ ਹੋ ਚੁੱਕੇ ਹਨ।

Vinkmag ad
Share Our Daily Posts

News Desk

Read Previous

ਪਨਬਸ/ਪੀਆਰਟੀਸੀ ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ

Read Next

ਕੈਂਟਰ ਦੇ ਪਿੱਛੇ ਖੜ੍ਹੇ ਚਾਲਕ ਨੂੰ ਤੇਜ਼ ਰਫਤਾਰ ਕਾਰ ਨੇ ਦਰੜਿਆ