Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਕਿਰਾਏਦਾਰ ਬਣ ਬਜ਼ੁਰਗਾਂ ਦਾ ਭਰੋਸਾ ਜਿੱਤਣ ਬਾਅਦ ਸਾਢੇ 12 ਲੱਖ ਠੱਗੇ, ਪਤੀ- ਪਤਨੀ ਫ਼ਰਾਰ

ਐੱਸਏਐੱਸ ਨਗਰ : ਸੀਨੀਅਰ ਸਿਟੀਜਨ ਦੇ ਕਿਰਾਏਦਾਰ ਬਣਕੇ ਬਜ਼ੁਰਗਾਂ ਦਾ ਭਰੋਸਾ ਜਿੱਤਣ ਦੇ ਬਾਅਦ ਜੱਜਾਂ ਨਾਲ ਚੰਗੇ ਸਬੰਧ ਦੱਸਕੇ ਸਰਕਾਰੀ ਨੌਕਰੀ ਲਵਾਉਣ ਦਾ ਲਾਲਚ ਦੇ ਕੇ ਇੱਕ ਪਤੀ-ਪਤਨੀ ਨੇ ਸਾਢੇ 12 ਲੱਖ ਰੁਪਏ ਠੱਗ ਲਏ। ਇਹ ਠੱਗੀ ਫੇਜ਼-3ਏ ਨਿਵਾਸੀ ਕੁਲਦੀਪ ਕੌਰ ਤੇ ਉਨ੍ਹਾਂ ਦੇ ਪਤੀ ਰਜਿੰਦਰ ਸਿੰਘ ਨਾਲ ਹੋਈ ਹੈ। ਹਾਲਾਂਕਿ ਬਜ਼ੁਰਗਾਂ ਨਾਲ ਹੋਈ ਠੱਗੀ ਦੀ ਸ਼ਿਕਾਇਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਦਿੱਤੀ ਗਈ ਹੈ। ਮਾਮਲੇ ‘ਚ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ।

ਸ਼ਨੀਚਰਵਾਰ ਨੂੰ ਮੋਹਾਲੀ ‘ਚ ਹੋਈ ਇੱਕ ਪ੍ਰਰੈਸ ਕਾਨਫਰੰਸ ਦੌਰਾਨ ਬਜ਼ੁਰਗ ਪਤੀ- ਪਤਨੀ ਨੇ ਦੱਸਿਆ ਕਿ ਉਨ੍ਹਾਂ ਸੰਦੀਪ ਕੌਰ ਅਤੇ ਉਸਦੇ ਪਤੀ ਭੁਪਿੰਦਰ ਸਿੰਘ ਸੋਢੀ ਨੂੰ ਆਪਣੇ ਮਕਾਨ ਨੰਬਰ -267 ਦੀ ਦੂਜੀ ਮੰਜ਼ਿਲ 1 ਮਈ 2021 ਨੂੰ ਕਿਰਾਏ ‘ਤੇ ਦਿੱਤਾ ਸੀ। ਜਿਸਦਾ ਇਕਰਾਰਨਾਮਾ ਵੀ ਹੋਇਆ ਸੀ। ਉਕਤ ਪਤੀ-ਪਤਨੀ ਨੇ ਇਹ ਕਹਿਕੇ ਉਨ੍ਹਾਂ ਨਾਲ ਧੋਖਾ ਕੀਤਾ ਕਿ ਉਸਦੇ ਕੁਝ ਜੱਜਾਂ ਨਾਲ ਚੰਗੇ ਸਬੰਧ ਹਨ ਅਤੇ ਉਹ ਕਿਸੇ ਦਾ ਵੀ ਨੌਕਰੀ ਦਾ ਪ੍ਰਬੰਧ ਕਰਵਾ ਸਕਦੇ ਹਨ। ਧੋਖਾਧੜੀ ਤੋਂ ਪਹਿਲਾਂ ਭੁਪਿੰਦਰ ਸੋਢੀ ਉਨ੍ਹਾਂ ਨੂੰ ਹਮੇਸ਼ਾ ਕਈ ਧਾਰਮਿਕ ਸਥਾਨਾਂ ਜਿਵੇਂ ਨਾਨਕਸਰ ਲੁਧਿਆਣਾ, ਸ੍ਰੀ ਪੰਜੋਖਰਾ ਸਾਹਿਬ ਅੰਬਾਲਾ, ਮਾਤਾ ਚਿੰਤਪੂਰਨੀ ਮੰਦਰ ਹਿਮਾਚਲ ਪ੍ਰਦੇਸ਼ ਅਤੇ ਹੋਰ ਬਹੁਤ ਸਾਰੇ ਧਾਰਮਿਕ ਥਾਵਾਂ ‘ਤੇ ਲੈ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਜਿਵੇਂ ਕਿ ਬਜ਼ੁਰਗ ਮਹਿਲਾ 71 ਸਾਲ ਦੀ ਉਮਰ ਦੀ ਹੈ ਅਤੇ ਉਨਾਂ੍ਹ ਦੇ ਪਤੀ 70 ਸਾਲ ਦੇ ਹਨ।

ਉਨ੍ਹਾਂ ਆਪਣੇ ਧਾਰਮਿਕ ਵਿਚਾਰਾਂ ਤੇ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰਕੇ ਉਨ੍ਹਾਂ ਦਾ ਭਰੋਸਾ ਤੇ ਧਿਆਨ ਆਪਣੇ ਵੱਲ ਕਰ ਲਿਆ। ਇਸ ਲਈ ਪਤੀ-ਪਤਨੀ ਦੋਨਾਂ ਨੇ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਹੈ ਤਾਂ ਉਹ ਯੋਗਤਾ ਅਨੁਸਾਰ ਸੇਵਾਵਾਂ ਦੇ ਸਕਦੇ ਹਨ। ਇਸ ਲਈ ਉਨ੍ਹਾਂ ਉਕਤ ਪਤੀ ਪਤਨੀ ਨੂੰ ਦੋ ਨੌਕਰੀਆਂ ਦਾ ਪ੍ਰਬੰਧ ਕਰਨ ਲਈ ਕਿਹਾ। ਇੱਕ ਨੌਕਰੀ ਉਨ੍ਹਾਂ ਆਪਣੀ ਪੋਤੀ ਤੇ ਦੂਜੀ ਉਸਦੇ ਪਤੀ ਲਈ ਪ੍ਰਬੰਧ ਕਰਨ ਨੂੰ ਕਹੀ। ਸ਼ਰਤ ਅਨੁਸਾਰ ਉਨ੍ਹਾਂ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਨੂੰ ਕੁਲ ਸਾਢੇ 12 ਲੱਖ ਨਕਦ ਲੈ ਲਏ। ਨਕਦੀ ਇਸ ਕਰਕੇ ਮੰਗੀ ਗਈ ਕਿਉਂਕਿ ਉਨ੍ਹਾਂ ਕਿਹਾ ਜੱਜ ਨੂੰ ਇਸਦਾ ਭੁਗਤਾਨ ਨਕਦੀ ਦੇ ਰੂਪ ‘ਚ ਕਰਨਾ ਹੈ। ਭੁਪਿੰਦਰ ਤੇ ਉਸਦੀ ਪਤਨੀ ਨੇ ਇਸਦੇ ਲਈ ਉਨ੍ਹਾਂ ਨੂੰ ਭਰੋਸਾ ਦਿੱਤਾ। ਉਨ੍ਹਾਂ ਆਪਣੀ ਪੋਤੀ ਨੂੰ ਨੌਕਰੀ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਕੁੱਝ ਦਿਨ ਬਾਅਦ ਉਨਾਂ੍ਹ ਦੀ ਪੋਤੀ ਅਤੇ ਉਸਦਾ ਪਤੀ 7 ਲੱਖ 70 ਹਜ਼ਾਰ ਨਕਦੀ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਸੌਂਪ ਗਏ। ਫਿਰ ਸੰਦੀਪ ਕੌਰ ਨੇ ਉਸਦੇ ਘਰ ਆਕੇ ਪੈਸਿਆਂ ਦੀ ਮੰਗ ਕੀਤੀ।

ਉਨਾਂ੍ਹ ਉਹੀ ਰਕਮ ਸੰਦੀਪ ਕੌਰ ਅਤੇ ਉਸਦੇ ਪਤੀ ਭੁਪਿੰਦਰ ਸੋਢੀ ਨੂੰ ਦੇ ਦਿੱਤੀ। ਜਦੋਂ ਉਨਾਂ੍ਹ ਪੈਸਿਆਂ ਦੀ ਰਸੀਦ ਮੰਗੀ ਤਾਂ ਉਨਾਂ੍ਹ ਨੇ ਉਸਨੂੰ ਦੇਣ ਤੋਂ ਮਨਾਹੀ ਕਰ ਦਿੱਤੀ। ਬਾਅਦ ‘ਚ ਸੋਢੀ ਨੂੰ ਉਨਾਂ੍ਹ ਆਪਣੇ ਗਹਿਣੇ ਰੱਖਕੇ 3 ਲੱਖ 30 ਹਜ਼ਾਰ ਨਕਦ ਦਿੱਤੇ। ਉਸਨੇ ਇਹ ਵੀ ਵਚਨ ਕੀਤਾ ਕਿ ਜੇਕਰ ਕੰਮ ਨਾ ਹੋਇਆ ਤਾਂ ਉਹ ਹਰ ਮਹੀਨੇ 5 ਫ਼ੀਸਦੀ ਵਿਆਜ ਦਰ ਨਾਲ ਰਕਮ ਵਾਪਸ ਕਰੇਗਾ। ਇਸਦੇ ਇਲਾਵਾ ਉਸਨੇ ਬਜ਼ੁਰਗ ਪਤੀ ਪਤਨੀ ਤੋਂ 40 ਹਜ਼ਾਰ ਨਗਦ, 5 ਮਹੀਨੇ ਦਾ 65000 ਬਾਕੀ ਕਿਰਾਇਆ, 15000 ਬਿਜਲੀ ਦਾ ਬਿਲ ਵੀ ਨਹੀਂ ਦਿੱਤਾ। ਉਨਾਂ੍ਹ ਬਜ਼ੁਰਗਾਂ ਨੂੰ ਇਹ ਵੀ ਕਿਹਾ ਕਿ ਇਸਦੀ ਸੂਚਨਾ ਕਿਸੇ ਨੂੰ ਨਾ ਦਿੱਤੀ ਜਾਵੇ ਅਤੇ ਇਹ ਗੱਲ ਬਿਲਕੁੱਲ ਗੁਪਤ ਰੱਖੀ ਜਾਵੇ। ਉਨਾਂ੍ਹ ਦੱਸਿਆ ਕਿ ਸੰਦੀਪ ਕੌਰ ਅਤੇ ਭੁਪਿੰਦਰ ਸੋਢੀ ਪਿਛਲੇ 20 ਸਾਲਾਂ ਤੋਂ ਇਸ ਤਰਾਂ੍ਹ ਦੀ ਧੋਖਾਧੜੀ ਪਹਿਲਾਂ ਵੀ ਕਰ ਚੁੱਕੇ ਹਨ। ਉਹ ਚੰਡੀਗੜ੍ਹ ਮੋਹਾਲੀ ਅਤੇ ਪੰਚਕੂਲਾ ਵਰਗੇ ਸ਼ਹਿਰਾਂ ‘ਚ ਧੋਖਾਧੜੀ ਕਰ ਰਹੇ ਹਨ।

ਉਨਾਂ੍ਹ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਭੁਪਿੰਦਰ ਸੋਢੀ ਤੋਂ ਉਨਾਂ੍ਹ ਦਾ ਪੱਖ ਜਾਣਨ ਲਈ ਉਨਾਂ੍ਹ ਦੇ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨਾਂ੍ਹ ਫੋਨ ਨਹੀਂ ਚੁੱਕਿਆ।

ਬਾਕਸ

ਸਾਡੇ ਕੋਲ ਸ਼ਿਕਾਇਤ ਆਈ ਹੈ ਜਿਸਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਬਜ਼ੁਰਗ ਪਤੀ ਪਤਨੀ ਮਾਮਲੇ ਸਬੰਧੀ ਜਾਣਕਾਰੀ ਲੈ ਲਈ ਗਈ ਹੈ ਜਾਂਚ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਗੁਰਸ਼ੇਰ ਸਿੰਘ ਸੰਧੂ ਡੀਐੱਸਪੀ ਸਿਟੀ-1 ਮੋਹਾਲੀ

Vinkmag ad
Share Our Daily Posts

News Desk

Read Previous

ਰੰਜਿਸ਼ ਤਹਿਤ ਹਮਲਾ ਕਰ ਕੇ ਮਾਂ-ਪੁੱਤ ਦੀ ਕੀਤੀ ਕੁੱਟਮਾਰ, 6 ਖ਼ਿਲਾਫ਼ ਮਾਮਲਾ ਦਰਜ

Read Next

ਹਰਿਆਣਾ ’ਚ ਭਿਆਨਕ ਸੜਕ ਹਾਦਸਾ, ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਮੁਕਤਸਰ ਦੇ 2 ਕਿਸਾਨਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ