Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਕਿਸਾਨੀ ਮੋਰਚੇ ਤੋਂ ਪਰਤੇ ਕਿਸਾਨਾਂ ਦਾ ਸ਼ੰਭੂ ਬਾਰਡਰ ‘ਤੇ ਭਰਵਾਂ ਸਵਾਗਤ, ਏਅਰ ਕਰਾਫਟ ਨਾਲ ਵਰਸਾਏ ਫੁੱਲ

ਸ਼ੰਭੂ : ਦਿੱਲੀ ਦੇ ਕਿਸਾਨੀ ਮੋਰਚੇ ਤੋਂ ਪਰਤੇ ਕਿਸਾਨਾਂ ਦਾ ਸ਼ੰਭੂ ਬਾਰਡਰ ‘ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਏਅਰ ਕਰਾਫਟ ਰਾਹੀਂ ਫੁੱਲ ਵਰਸਾਉਣ ਦੇ ਨਾਲ ਬੈਂਡ ਵਾਜੇ ਤੇ ਢੋਲ ਦੀ ਥਾਪ ‘ਤੇ ਭੰਗੜੇ ਪਾਏ ਗਏ। ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸ਼ੰਭੂ ਬਾਰਡਰ ‘ਤੇ ਸਵਾਗਤ ਹੋਇਆ। ਜਿਉਂ ਹੀ ਰਾਜੇਵਾਲ, ਸ਼ੰਭੂ ਬਾਰਡਰ ‘ਤੇ ਆਪਣੀ ਕਾਰ ਵਿੱਚੋਂ ਨਿਕਲੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ ਕਿਸਾਨ ਇਰਦ-ਗਿਰਦ ਇਕੱਤਰ ਹੋ ਗਏ।

ਇਸ ਮੌਕੇ ਕਿਸਾਨਾਂ ਨੇ ਆਤਿਸ਼ਬਾਜ਼ੀ ਕੀਤੀ ਤੇ ਢੋਲ ਦੀ ਥਾਪ ‘ਤੇ ਕਿਸਾਨਾਂ ਨੇ ਭੰਗੜੇ ਪਾਏ। ਸ਼ੰਭੂ ਬਾਰਡਰ ‘ਤੇ ਸਵੇਰ ਤੋਂ ਕਿਸਾਨਾਂ ਦਾ ਆਪਣੇ ਵਾਹਨਾਂ, ਟਰੈਕਟਰ ਟਰਾਲੀਆਂ ਤੇ ਆਪਣੇ ਤੰਬੂ ਲੈ ਕੇ ਪਰਤਣਾ ਸ਼ੁਰੂ ਹੋ ਗਏ ਤੇ ਦੇਰ ਸ਼ਾਮ ਤਕ ਕੌਮੀ ਸ਼ਾਹਮਾਰਗ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਦੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।

ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਪੁੱਤਰ ਤਜਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਇਤਿਹਾਸਕ ਜਿੱਤ ਹੋਈ ਹੈ। ਇਸ ਅੰਦੋਲਨ ਨੇ ਇਹ ਦਰਸਾਇਆ ਕਿ ਕੋਈ ਵੀ ਹੁਕਮਰਾਨ ਅਜਿਹੇ ਕਾਨੂੰਨ ਨਾ ਬਣਾਏ ਜਿਹੜੇ ਲੋਕਾਂ ਨੂੰ ਪ੍ਰਵਾਨ ਨਾ ਹੋਣ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੰਦੋਲਨ ਦੌਰਾਨ ਬਜ਼ੁਰਗਾਂ, ਬੀਬੀਆਂ, ਬੱਚਿਆਂ, ਨੌਜਵਾਨਾਂ ਨੇ ਜਿੰਨੇ ਸਬਰ ਸੰਤੋਖ ਨਾਲ ਰੋਸ ਜ਼ਾਹਰ ਕੀਤਾ ਹੈ, ਨੇ ਕਾਮਯਾਬੀ ਦਿਵਾਈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਹੁਕਮਰਾਨਾਂ ਨੇ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਨਕਸਲੀ, ਨਸ਼ੇੜੀ ਸਮੇਤ ਹੋਰ ਸ਼ਬਦਾਂ ਦਾ ਇਸਤਮਾਲ ਕਰ ਕੇ ਭੰਡਿਆ ਸੀ। ਜਦਕਿ ਹੁਣ ਓਹੀ ਕਿਸਾਨ ਪੰਜਾਬ ਦੇ ਨੌਜਵਾਨਾਂ ਨੇ ਇਸ ਜਿੱਤ ਵਿਚ ਅਹਿਮ ਰੋਲ ਅਦਾ ਕੀਤਾ ਹੈ।

Vinkmag ad
Share Our Daily Posts

News Desk

Read Previous

ਮਨਪ੍ਰੀਤ ਬਾਦਲ ਤੇ ਕੁੱਤੀਵਾਲ ਦੇ ਪੋਸਟਰ ਦੇਖ ਭੜਕੇ ਲੋਕ, ਕਿਸਾਨਾਂ ਦੀ ਮਦਦ ਨਾਲ ਲੁਹਾ ਕੇ ਕੀਤੇ ਅੱਗ ਹਵਾਲੇ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Read Next

ਚੰਡੀਗੜ੍ਹ ‘ਚ ਓਮੀਕ੍ਰੋਨ ਦੀ ਐਂਟਰੀ, ਇਟਲੀ ਤੋਂ ਸ਼ਹਿਰ ਆਇਆ 40 ਸਾਲਾ ਨੌਜਵਾਨ ਨਿਕਲਿਆ ਪਾਜ਼ੇਟਿਵ