Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਪੰਜਾਬ ਪੁਲਿਸ ਮੁਲਾਜ਼ਮ ਤੇ ਪਤਨੀ ਦੀ ਦਰਦਨਾਕ ਮੌਤ, ਦਵਾਈ ਲੈਣ ਜਾ ਰਹੇ ਸੀ ਜਲੰਧਰ

ਭੋਗਪੁਰ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਭੋਗਪੁਰ ਨਜ਼ਦੀਕ ਡੱਲੀ ਕੋਲ ਦੋ ਕਾਰਾਂ ਦੀ ਭਿਆਨਕ ਟੱਕਰ ਵਿੱਚ 2 ਜਣਿਆਂ ਦੀ ਮੌਤ ਤੇ 2 ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਵਿਫਟ ਕਾਰ ਸਵਾਰ ਪਤੀ-ਪਤਨੀ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (47)ਪੁੱਤਰ ਅਮ੍ਰਿਤ ਲਾਲ ਤੇ ਉਸ ਦੀ ਪਤਨੀ ਅਧਿਆਪਕਾ ਜਸਬੀਰ ਕੌਰ (48) ਵਾਸੀ ਉੜਮੁੜ ਟਾਂਡਾ ਜਿਲਾ ਹੁਸ਼ਿਆਰਪੁਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਅਪੋਲੋ ਸਵਾਰ 2 ਨੌਜਵਾਨ ਅਨੰਤਦੀਪ ਸਿੰਘ ਅਤੇ ਹਕੂਮਤ ਸਿੰਘ ਵਾਸੀ ਪਿੰਡ ਸੱਤੋਵਾਲੀ ਬਲਾਕ ਭੋਗਪੁਰ ਜ਼ਿਲ੍ਹਾ ਜਲੰਧਰ ਜਖਮੀ ਹੋਣ ਕਰਕੇ ਪ੍ਰਾਇਵੇਟ ਹਸਪਤਾਲ ਵਿੱਚ ਜੇਰੇ ਇਲਾਜ ਹਨ।

ਪੰਜਾਬ ਪੁਲਿਸ ਵਿੱਚ ਬਤੋਰ ਸਿਪਾਹੀ ਸੇਵਾਵਾਂ ਨਿਭਾਅ ਰਹੇ ਜਸਵਿੰਦਰ ਸਿੰਘ ਆਪਣੀ ਪਤਨੀ ਜਸਵੀਰ ਕੌਰ ਦੇ ਰੁਟੀਨ ਚੈਕਅੱਪ ਤੇ ਦਵਾਈ ਲੈਣ ਲਈ ਆਪਣੇ ਪਿੰਡ ਟਾਂਡਾ ਉੜਮੁੜ ਤੋ ਐਸ.ਜੀ.ਐਲ. ਹਸਪਤਾਲ ਜਲੰਧਰ ਵਿਖੇ ਜਾ ਰਹੇ ਹਨ, ਜਿਥੇ ਜਲੰਧਰ ਤੋ ਭੋਗਪੁਰ ਵੱਲ ਨੂੰ ਆ ਰਹੀ ਅਪੋਲੋ ਗੱਡੀ ਦਾ ਇੰਜਣ ਖੁੱਲ੍ਹਣ ਕਰਕੇ ਦਰਦਨਾਕ ਹਾਦਸਾ ਵਾਪਰ ਗਿਆ । ਹਾਦਸੇ ਚ ਅਪੋਲੋ ਕਾਰ ਨੰਬਰ ਪੀ.ਬੀ. 09 ਐਨ 3440 ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਨਜ਼ਦੀਕ ਡਿਵਾਇਡਰ ਟੱਪ ਕੇ ਟਾਂਡਾ ਸਾਇਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀ.ਬੀ. 07 ਏ.ਜੇ. 9969 ਨਾਲ ਜਾ ਟਕਰਾਈ, ਜਿਸ ਕਾਰਨ ਸਵਿਫਟ ਕਾਰ ਵਿਚ ਸਵਾਰ ਪਤੀ-ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋਵੇਂ ਨੌਜਵਾਨ ਜੇਰੇ ਇਲਾਜ ਹਨ। ਟੱਕਰ ਇੰਨੀ ਭਿਆਨਕ ਸੀ ਕਿ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ ਤੇ ਅਪੋਲੋ ਗੱਡੀ ਪਲਟੀਆਂ ਮਾਰਦੀ ਹੋਈ ਸੜਕ ਤੋ ਦੂਸਰੇ ਕਿਨਾਰੇ ਜਾ ਡਿੱਗੀ, ਜਿਸ ਲਈ ਮ੍ਰਿਤਕ ਪਤੀ ਪਤਨੀ ਤੇ ਜਖਮੀ ਨੌਜਵਾਨਾਂ ਨੂੰ ਗੱਡੀ ਵਿਚੋ ਬਾਹਰ ਕੱਢਣ ਲਈ ਸਥਾਨਕ ਨਿਵਾਸੀਆਂ ਨੂੰ ਭਾਰੀ ਜੱਦੋਜਹਿਦ ਕਰਨੀ ਪਈ। ਮ੍ਰਿਤਕ ਪਤੀ-ਪਤਨੀ ਆਪਣੇ ਪਿਛੇ ਬੇਟਾ-ਬੇਟੀ ਨੂੰ ਛੱਡ ਗਏ ਹਨ। ਥਾਣਾ ਭੋਗਪੁਰ ਵੱਲੋ ਅਪੋਲੋ ਕਾਰ ਚਾਲਕ ਨੌਜਵਾਨ ਤੇ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

115 ਪ੍ਰਤੀ ਕਿਲੋਮੀਟਰ ਦੀ ਸਪੀਡ ਤੇ ਰੁਕਿਆ ਹੋਇਆ ਸੀ ਅਪੋਲੋ ਗੱਡੀ ਦਾ ਮੀਟਰ
ਹਾਦਸੇ ਵਾਲੇ ਸਥਾਨ ਤੇ ਪਹੁੰਚਣ ਤੇ ਜਦੋ ਦੇਖਿਆ ਤਾਂ ਜਲੰਧਰ ਤੋ ਭੋਗਪੁਰ ਨੂੰ ਆ ਰਹੀ ਅਪੋਲੋ ਗੱਡੀ ਜਿਸ ਵਿੱਚ ਸਵਾਰ 23 ਤੇ 16 ਸਾਲਾਂ ਨੌਜਵਾਨ ਅਨੰਤਵੀਰ ਸਿੰਘ ਤੇ ਹਕੂਮਤ ਸਿੰਘ ਚਲਾ ਰਹੇ ਸਨ, ਜਿਸ ਦਾ ਸਪੀਡ ਮੀਟਰ 115 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਰੁਕਿਆ ਹੋਇਆ ਸੀ, ਜਦਕਿ ਗੱਡੀ ਦਾ ਇੰਜਣ ਖੁੱਲ ਕੇ ਸੜਕ ਕਿਨਾਰੇ ਡਿੱਗ ਗਿਆ ਸੀ। ਜਦਕਿ ਸਵਿਫੱਟ ਗੱਡੀ ਚਲਾਕ ਨੇ ਹਾਦਸਾ ਟਾਲਣ ਲਈ ਪੂਰੀ ਜੱਦੋਜਹਿਦ ਕੀਤੀ, ਪ੍ਰੰਤੂ ਦੋਵੇਂ ਪਤੀ-ਪਤਨੀ ਆਪਣੀ ਜਾਨ ਨਹੀ ਬਚਾ ਸਕੇ ।

 

Vinkmag ad
Share Our Daily Posts

News Desk

Read Previous

ਸਾਵਧਾਨ ! 23 ਦਸੰਬਰ ਨੂੰ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰੇ : ਪੰਜਾਬ ਸਰਕਾਰ

Read Next

ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਕਿਸਾਨ ਆਗੂ, ਸੰਘਰਸ਼ ਦੀ ਫ਼ਤਿਹਯਾਬੀ ਲਈ ਕਰਵਾਈ ਅਰਦਾਸ