Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਸੁਨੀਲ ਜਾਖੜ ’ਤੇ ਸ਼ਸ਼ੋਪੰਜ ਖ਼ਤਮ, 15 ਨੂੰ ਹੋਣ ਵਾਲੀ ਕੰਪੇਨ ਕਮੇਟੀ ਦੀ ਬੈਠਕ ’ਚ ਸ਼ਾਮਲ ਹੋਣਗੇ ਚੰਨੀ ਤੇ ਸਿੱਧੂ

ਚੰਡੀਗੜ੍ਹ : ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੰਪੇਨ ਕਮੇਟੀ ਦੇ ਚੇਅਰਮੈਨ ਬਣਾਏ ਗਏ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ’ਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਲੈ ਕੇ ਬਣਿਆ ਸ਼ਸ਼ੋਪੰਜ ਸੋਮਵਾਰ ਨੂੰ ਖ਼ਤਮ ਹੋ ਗਿਆ ਹੈ। ਜਾਖੜ ਨੇ ਚੋਣ ਕੰਪੇਨ ਦੀ ਤਿਆਰੀ ਲਈ 15 ਦਸੰਬਰ ਨੂੰ ਕਾਂਗਰਸ ਭਵਨ ’ਚ ਕੰਪੇਨ ਕਮੇਟੀ ਦੀ ਬੈਠਕ ਬੁਲਾ ਲਈ ਹੈ। ਬੈਠਕ ’ਚ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬੁਲਾਇਆ ਗਿਆ ਹੈ। ਕੰਪੇਨ ਕਮੇਟੀ ਦਾ ਚੇਅਰਮੈਨ ਬਣਨ ਤੋਂ ਬਾਅਦ ਜਾਖੜ ਦੀ ਇਹ ਪਹਿਲੀ ਅਧਿਕਾਰਕ ਬੈਠਕ ਹੋਵੇਗੀ। ਜਿਸ ’ਚ ਕਾਂਗਰਸ ਦੇ ਚੋਣ ਕੰਪੇਨ ਦੀ ਦਿਸ਼ਾ ਤੈਅ ਹੋਵੇਗੀ।

ਕਾਂਗਰਸ ਦੀ ਹਾਲੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਖ-ਵੱਖ ਦਿਸ਼ਾ ’ਚ ਚੱਲ ਕੇ ਪ੍ਰਚਾਰ ਕਰ ਰਹੇ ਹਨ। ਮੁੱਖ ਮੰਤਰੀ ਜਿੱਥੇ ਐਲਾਨ ਕਰ ਰਹੇ ਹਨ ਤਾਂ ਸਿੱਧੂ ਉਨ੍ਹਾਂ ਐਲਾਨਾਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਚੰਨੀ ਜਿੱਥੇ ਚੋਣ ਪ੍ਰਚਾਰ ’ਚ ਆਪਣੀ ਹੀ ਫੋਟੋ ਦੀ ਵਰਤੋਂ ਕਰ ਰਹੇ ਹਨ ਤਾਂ ਸਿੱਧੂ ਉਨ੍ਹਾਂ ਫੋਟੋ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਿੱਧੂ ਆਪਣੀਆਂ ਰੈਲੀਆਂ ’ਚ ਕਹਿ ਰਹੇ ਹਨ ਕਿ ਐਲਾਨਾਂ ਤੋਂ ਪਹਿਲਾਂ ਇਸ ਗੱਲ ’ਤੇ ਫੋਕਸ ਕੀਤਾ ਜਾਵੇ ਕਿ ਐਲਾਨਾਂ ਨੂੰ ਪੂਰਾ ਕਰਨ ਲਈ ਫੰਡ ਕਿੱਥੋਂ ਆਵੇਗਾ। ਇਹੀ ਕਾਰਨ ਹੈ ਕਿ ਕਾਂਗਰਸ ਦੇ ਪ੍ਰਚਾਰ ਦੀ ਦਿਸ਼ਾ ਵੱਖ-ਵੱਖ ਨਜ਼ਰ ਆ ਰਹੀ ਹੈ।

ਕਾਂਗਰਸ ’ਚ ਦੋ ਪਾਵਰ ਸੈਂਟਰ ਬਣਨ ਦੀ ਵਜ੍ਹਾ ਨਾਲ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦੋਵਾਂ ਆਗੂਆਂ ਨੂੰ ਇਕ ਦਿਸ਼ਾ ’ਚ ਲੈ ਕੇ ਆਉਣਾ ਹੈ। ਅਜਿਹੇ ’ਚ ਕਾਂਗਰਸ ਦੇ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਦੋਵਾਂ ਆਗੂਆਂ ਨੂੰ ਬੈਠਕ ਲਈ ਬੁਲਾਇਆ ਹੈ। ਤਾਂਕਿ ਕਾਂਗਰਸ ਦੇ ਪ੍ਰਚਾਰ ਦੀ ਦਿਸ਼ਾ ਨੂੰ ਇਕ ਹੀ ਦਿਸ਼ਾ ’ਚ ਲਿਜਾਇਆ ਜਾ ਸਕੇ। ਕਿਉਂਕਿ 2017 ’ਚ ਕੀਤੇ ਚੋਣ ਵਾਅਦੇ ਵੀ ਕਾਂਗਰਸ ਦਾ ਪਿੱਛਾ ਨਹੀਂ ਛੱਡ ਰਹੇ ਹਨ। ਘਰ-ਘਰ ਨੌਕਰੀ, ਡਰੱਗਜ਼ ਨੂੰ ਖ਼ਤਮ ਕਰਨ, ਕਿਸਾਨਾਂ ਦੀ ਸੰਪੂਰਨ ਕਰਜ਼ਾ ਮਾਫ਼ੀ, 2500 ਰੁਪਏ ਬੇਰੁਜ਼ਗਾਰੀ ਭੱਤਾ ਜਿਹੇ ਵਾਅਦੇ ਕਾਂਗਰਸ ਦੇ ਸਾਹਮਣੇ ‘ਸੁਰਸਾ ਦੇ ਮੂੰਹ’ ਵਾਂਗ ਖੁੱਲ੍ਹੇ ਹੋਏ ਹਨ। ਕਿਉਂਕਿ ਇਹ ਉਹ ਵਾਅਦੇ ਹਨ ਜੋ ਪੂਰੇ ਨਹੀਂ ਹੋ ਸਕੇ। ਇਸੇ ਤਰ੍ਹਾਂ ਬੇਅਦਬੀ ਕਾਂਡ ਨੂੰ ਵੀ ਹਾਲੇ ਤਕ ਕਾਂਗਰਸ ਅੰਜਾਮ ਤਕ ਨਹੀਂ ਪਹੁੰਚਾ ਸਕੀ ਹੈ। ਕਾਂਗਰਸ ਬੇਸ਼ੱਕ ਹੀ ਇਨ੍ਹਾਂ ਸਾਰੇ ਵਾਅਦਿਆਂ ਦੇ ਪੂਰਾ ਨਾ ਹੋਣ ਦਾ ਨਜਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸੁੱਟ ਕੇ ਆਪਣਾ ਦਾਮਨ ਸਾਫ਼ ਕਰਨ ਦੀ ਕੋਸ਼ਿਸ਼ ’ਚ ਹੋਵੇ ਪਰ ਲੋਕ ਕਾਂਗਰਸ ਤੋਂ ਇਹ ਸਵਾਲ ਪੁੱਛ ਰਹੇ ਹਨ ਕਿ ਵਾਅਦੇ ਤਾਂ ਕਾਂਗਰਸ ਦੇ ਹੀ ਸਨ।

ਇਨ੍ਹਾਂ ਹਾਲਾਤ ’ਚ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ’ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੀ ਪਾਰਟੀ ਦੇ ਕੰਪੇਨ ਦਾ ਰੂਟ ਪਲਾਨ ਕਿਸ ਤਰ੍ਹਾਂ ਤੈਅ ਕਰਦੇ ਹਨ ਕਿਉਂਕਿ ਇਕ ਪਾਸੇ ਉਨ੍ਹਾਂ ਸਾਹਮਣੇ ਸਿੱਧੂ ਤੇ ਚੰਨੀ ਹਨ ਜੋ ਵੱਖ-ਵੱਖ ਦਿਸ਼ਾ ’ਚ ਚੱਲ ਰਹੇ ਹਨ। ਜਦਕਿ ਦੂਜੇ ਪਾਸੇ 2017 ਦੇ ਵਾਅਦੇ ਜੋ ਪੂਰੇ ਨਹੀਂ ਹੋਏ, ਨੂੰ ਕਾਊਂਟਰ ਵੀ ਕਰਨਾ ਹੈ ਤਾਂਕਿ ਲੋਕਾਂ ’ਚ ਕਾਂਗਰਸ ਦਾ ਅਕਸ ਚੰਗਾ ਬਣ ਸਕੇ।

Vinkmag ad
Share Our Daily Posts

News Desk

Read Previous

ਨਵਜੋਤ ਸਿੱਧੂ ਦਾ ਚੰਨੀ ਸਰਕਾਰ ‘ਤੇ ਨਿਸ਼ਾਨਾ, ਅੱਜ ਵੀ 25 ਰੁਪਏ ‘ਚ ਮਿਲ ਰਹੀ ਰੇਤ, ਬਠਿੰਡਾ ਦਿਹਾਤ ਤੋਂ ਲਾਡੀ ਨੂੰ ਟਿਕਟ ਦੇਣ ਦਾ ਐਲਾਨ

Read Next

Crime News : ਕਾਂਗਰਸੀ ਆਗੂ ਦੇ ਪੁੱਤਰ ਦੀ ਹੱਤਿਆ ਕਰਨ ਵਾਲਾ ਏਐੱਸਆਈ ਗ੍ਰਿਫ਼ਤਾਰ