ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜੇਐੱਨਐੱਨ, ਜਲੰਧਰ : ਸ਼ਹਿਰ ਦੇ ਪਾਸ਼ ਇਲਾਕੇ ਗ੍ਰੀਨ ਮਾਡਲ ਟਾਊਨ ’ਚ ਇਨੋਸੈਂਟ ਹਾਰਟ ਸਕੂਲ ਨਾਲ ਲੱਗਦੇ ਪੀਐੱਨਬੀ ਬੈਂਕ ’ਚ ਬੁੱਧਵਾਰ ਸਵੇਰੇ ਹਥਿਆਰਬੰਦ ਲੁਟੇਰਿਆਂ ਨੇ ਬਡ਼ੀ ਨਾਟਕੀ ਢੰਗ ਨਾਲ ਇਕ ਦੇਸੀ ਕੱਟੇ, ਪੇਚਕਸ ਤੇ ਦਾਤਰ ਦੇ ਜ਼ੋਰ ’ਤੇ 16.93 ਲੱਖ ਰੁਪਏ ਲੁੱਟ ਲਏ। ਘਟਨਾ ਸਵੇਰੇ ਸਵਾ ਨੌਂ ਵਜੇ ਦੀ ਹੈ ਜਿੱਥੇ ਬੈਂਕ ’ਚ ਸਫਾਈ ਮੁਲਾਜ਼ਮ ਦੇ ਨਾਲ ਵਡ਼ੇ ਚੋਰਾਂ ਨੇ ਬੈਂਕ ਦੇ ਸਟਾਫ ਨੂੰ ਬੰਦੀ ਬਣਾਉਂਦੇ ਹੋਏ ਬੈਂਕ ’ਚ ਰੱਖੀ 16.93 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਲਗਪਗ ਸਾਢੇ ਦਸ ਵਜੇ ਮੌਕੇ ’ਤੇ ਪੁੱਜੀ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਦੀਪਕ ਜੋਸ਼ ਵਾਸੀ ਸੂਰਿਆ ਇਨਕਲੇਵ ਦੀ ਸ਼ਿਕਾਇਤ ’ਤੇ ਚਾਰ ਤੋਂ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਫਾਈ ਮੁਲਾਜ਼ਮ ਨੂੰ ਬੰਦੀ ਬਣਾ ਕੇ ਬਾਕੀ ਮੁਲਾਜ਼ਮਾਂ ਦੀ ਕੀਤੀ ਉਡੀਕ
ਪੁਲਿਸ ਦੀ ਜਾਂਚ ’ਚ ਇਹ ਪਤਾ ਲੱਗਾ ਹੈ ਕਿ ਸਵੇਰੇ ਲਗਪਗ 9.15 ਵਜੇ ਬੈਂਕ ਦਾ ਸਫਾਈ ਮੁਲਾਜ਼ਮ ਅਮਿਤ ਕੁਮਾਰ ਬੈਂਕ ਪੁੱਜਾ ਸੀ। ਜਿਵੇਂ ਹੀ ਉਸ ਨੇ ਬੈਂਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਿੱਛਿਓਂ ਆਏ ਤਿੰਨ ਨੌਜਵਾਨਾਂ ਨੇ ਉਸ ਨੂੁੰ ਹਥਿਆਰਾਂ ਦੇ ਜ਼ੋਰ ’ਤੇ ਬੰਦੀ ਬਣਾ ਕੇ ਉਸ ਕੋਲੋਂ ਬੈਂਕ ਦੇ ਚੈਸਟ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਦੇ ਸਫਾਈ ਮੁਲਾਜ਼ਮ ਨਾਲ ਕੁੱਟਮਾਰ ਵੀ ਕੀਤੀ। ਸਫਾਈ ਮੁਲਾਜ਼ਮ ਨੇ ਜਦੋਂ ਆਪਣੇ ਕੋਲ ਚਾਬੀ ਹੋਣ ਤੋਂ ਨਾਂਹ ਕੀਤੀ ਤਾਂ ਇਸ ਦੌਰਾਨ ਬੈਂਕ ਦਾ ਕੈਸ਼ੀਅਰ ਦੀਪਕ ਸ਼ਰਮਾ ਤੇ ਸਕੇਲ ਵਨ ਅਫਸਰ ਅਨਿਲ ਸ਼ਰਮਾ ਦੀ ਉਡੀਕ ਕੀਤੀ। ਕੈਸ਼ੀਅਰ ਦੀਪਕ 9.30 ਵਜੇ ਤਕ ਬੈਕ ਪਹੁੰਚੇ ਤਾਂ ਲੁਟੇਰਿਆਂ ਨੂੰ ਉਨ੍ਹਾਂ ਨੂੰ ਵੀ ਬੰਦੀ ਬਣਾ ਲਿਆ ਤੇ 9.40 ਵਜੇ ਬੈਂਕ ਪੁੱਜੇ ਅਨਿਲ ਸ਼ਰਮਾ ਦੇ ਸਿਰ ’ਤੇ ਅਸਲੇ ਦੇ ਬਟ ਨਾਲ ਵਾਰ ਕੀਤਾ ਤੇ ਫਿਰ ਉਨ੍ਹਾਂ ਨੂੰ ਧਮਕੀਆਂ ਦੇ ਕੇ ਬੇਸਮੈਂਟ ’ਚ ਸੇਫ ਕੋਲ ਲੈ ਕੇ ਚਲੇ ਗਏ।
ਦੋਵੇਂ ਚਾਬੀਆਂ ਦਾ ਮਿਲਾਨ ਕਰ ਕੇ ਖੋਲ੍ਹੇ ਸੇਫ
ਵਾਰਦਾਤ ’ਚ ਸ਼ਾਮਲ ਦੋਸ਼ੀਆਂ ਨੂੰ ਇਸ ਗੱਲ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਬੈਂਕ ਦਾ ਸੇਫ ਇਕ ਨਹੀਂ ਬਲਕਿ ਦੋ ਚਾਬੀਆਂ ਨਾਲ ਖੁੱਲ੍ਹਦਾ ਹੈ। ਇਕ ਚਾਬੀ ਜਿੱਥੇ ਕੈਸ਼ੀਅਰ ਕੋਲ ਹੁੰਦੀ ਹੈ, ਉੱਥੇ ਦੂਜੀ ਚਾਬੀ ਬੈਂਕ ਦੇ ਸਕੇਲ ਵਨ ਅਫਸਰ ਕੋਲ। ਲਗਪਗ 25 ਮਿੰਟ ਦੀ ਉਡੀਕ ਤੋਂ ਬਾਅਦ ਜਦੋਂ ਦੋਵੇਂ ਅਫਸਰ ਬੈਂਕ ਪੁੱਜੇ ਤਾਂ ਦੋਸ਼ੀਆਂ ਨੇ ਉਨ੍ਹਾਂ ਕੋਲੋਂ ਚਾਬੀਆਂ ਖੋਹ ਕੇ ਸੇਫ ਨੂੰ ਖੋਲ੍ਹਿਆ ਤੇ ਉਸ ’ਚ ਰੱਖੇ 16.93 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਫ਼ਰਾਰ ਹੋਣ ਤੋਂ ਪਹਿਲਾਂ ਲੁਟੇਰੇ ਬੈਂਕ ’ਚ ਲੱਗੇ ਸੀਸੀਟੀਵੀ ਤੇ ਡੀਵੀਆਰ ਵੀ ਲੈ ਗਏ ਪਰ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਬੈਂਕ ’ਚ ਖੁਫ਼ੀਆ ਕੈਮਰੇ ਵੀ ਲੱਗੇ ਹਨ, ਜਿਨ੍ਹਾਂ ’ਚ ਦੋਸ਼ੀਆਂ ਦੇ ਚਿਹਰੇ ਕੈਦ ਹੋ ਗਏ ਹਨ। ਪੁਲਿਸ ਇਨ੍ਹਾਂ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਛਾਣਬੀਣ ਕਰ ਰਹੀ ਹੈ।
ਬੰਦੀ ਬਣਾ ਕੇ ਕਿਹਾ-ਅਸੀਂ ਇਮਾਨਦਾਰ ਹਾਂ, ਫੋਨ ਮੋਡ਼ ਕੇ ਜਾਵਾਂਗੇ, ਸੰਸਥਾ ਲਈ ਕੰਮ ਕਰਦਾ ਪਿਆ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਬੈਂਕ ’ਚ ਸਵੇਰੇ ਲਗਪਗ 9.40 ਵਜੇ ਆਏ ਤੇ ਦੇਖਿਆ ਕਿ ਉਨ੍ਹਾਂ ਦੇ ਕੈਸ਼ੀਅਰ ਤੇ ਸਫਾਈ ਮੁਲਾਜ਼ਮ ਨੂੰ ਤਿੰਨ ਨਕਾਬਪੋਸ਼ ਹਥਿਆਰਬੰਦ ਬਦਮਾਸ਼ਾਂ ਨੇ ਬੰਦੀ ਬਣਾਇਆ ਹੋਇਆ ਹੈ। ਇਸ ਦੌਰਾਨ ਇਕ ਲੁਟੇਰੇ ਨੇ ਉਨ੍ਹਾਂ ਦੇ ਕੰਨ ਕੋਲ ਕਿਸੇ ਭਾਰੀ ਚੀਜ਼ ਨਾਲ ਵਾਰ ਕਰ ਕੇ ਉਨ੍ਹਾਂ ਦਾ ਮੋਬਾਈਲ ਖੋਹ ਲਿਆ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੇ ਨੌਜਵਾਨ ਹਿੰਦੀ ਤੇ ਪੰਜਾਬੀ ’ਚ ਗੱਲ ਕਰ ਰਹੇ ਸਨ। ਮੋਬਾਈਲ ਖੋਹਣ ਦਾ ਜਦੋਂ ਬੈਂਕ ਦੇ ਮੁਲਾਜ਼ਮਾਂ ਨੇ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਕਿਹਾ ਕਿ ਅਸੀਂ ਇਮਾਨਦਾਰ ਹਾਂ ਫੋਨ ਮੋਡ਼ ਕੇ ਜਾਵਾਂਗੇ। ਇਸ ਦੇ ਨਾਲ ਹੀ ਇਕ ਲੁਟੇਰੇ ਨੇ ਬੈਂਕ ਮੈਨੇਜਰ ਨੂੰ ਕਿਹਾ ਕਿ ਉਹ ਇਕ ਸੰਸਥਾ ਲਈ ਕੰਮ ਕਰ ਰਹੇ ਹਨ ਤੇ ਜਾਂਦੇ ਸਮੇਂ ਉਹ ਸੰਸਥਾ ਦਾ ਨਾਂ ਵੀ ਦੱਸ ਕੇ ਜਾਣਗੇ, ਹਾਲਾਂਕਿ ਲੁਟੇਰਿਆਂ ਨੇ ਸੰਸਥਾ ਦਾ ਨਾਂ ਨਹੀਂ ਦੱਸਿਆ ਪਰ ਮੁਲਾਜ਼ਮਾਂ ਦਾ ਫੋਨ ਇਹ ਹਦਾਇਤ ਦਿੰਦੇ ਹੋਏ ਕਿਚਨ ’ਚ ਸੁੱਟ ਦਿੱਤਾ ਕਿ 10 ਮਿੰਟ ਤਕ ਕਿਸੇ ਨੂੰ ਕੁਝ ਨਹੀਂ ਦੱਸਣਾ।
ਕੀ ਕਹਿਣਾ ਹੈ ਪੁਲਿਸ ਦਾ
ਵਾਰਦਾਤ ਦੀ ਸੂਚਨਾ ਮਿਲਣ ’ਤੇ ਜੇਪੀਸੀ ਦੀਪਕ ਪਾਰਿਕ, ਏਡੀਸੀਪੀ ਸੁਹੇਲ ਕਾਸਿਮ ਮੀਰ, ਏਡੀਸੀਪੀ ਗੁਰਬਾਜ ਸਿੰਘ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਵਨ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਮਾਮਲੇ ’ਚ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰ ’ਚ ਕੈਦ ਹੋਏ ਹਨ। ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
