ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਖੰਨਾ : ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਗਨਦੀਪ ਬਾਰੇ ਜਾਂਚ ਏਜੰਸੀਆਂ ਦੇ ਸਾਹਮਣੇ ਲਗਾਤਾਰ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗਗਨਦੀਪ ਸਿੰਘ ਦੀ ਐਕਟਿਵਾ ਸਕੂਟਰੀ ਵੀ ਬਰਾਮਦ ਕਰ ਲਈ ਗਈ ਹੈ। ਗਗਨਦੀਪ ਸਿੰਘ ਇਸ ਸਕੂਟਰੀ ਉੱਤੇ ਸਵਾਰ ਹੋ ਕੇ ਘਰੋਂ ਗਿਆ ਸੀ, ਜਿਸ ਦੀ ਪੁਲਿਸ ਵੱਲੋਂ ਬੰਬ ਧਮਾਕੇ ਵਾਲੇ ਦਿਨ ਤੋਂ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੂੰ ਇਹ ਸਕੂਟਰੀ ਸਰਕਾਰੀ ਹਸਪਤਾਲ ਖੰਨਾ ਤੋਂ ਬਰਾਮਦ ਹੋਈ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗਗਨਦੀਪ ਸਿੰਘ ਖੰਨਾ ਤੋਂ ਲੁਧਿਆਣਾ ਕਿਵੇਂ ਗਿਆ। ਉਸ ਨੂੰ ਕੋਈ ਲੁਧਿਆਣਾ ਛੱਡ ਕੇ ਗਿਆ ਜਾਂ ਫਿਰ ਕਿਸੇ ਹੋਰ ਸਾਧਨ ਰਹੀ ਲੁਧਿਆਣਾ ਗਿਆ।
ਧਮਾਕੇ ਕਾਰਨ ਐਨਆਈਏ ਲਗਾਤਾਰ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਅਨੁਸਾਰ ਕਰੀਬ ਢਾਈ ਮਹੀਨੇ ਪਹਿਲਾਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਵੀ ਗਗਨਦੀਪ ਲਗਾਤਾਰ ਥਾਣਾ ਸਦਰ ਖੰਨਾ ਦੇ ਚੱਕਰ ਕੱਟਦਾ ਰਹਿੰਦਾ ਸੀ। ਗਗਨਦੀਪ ਇਸ ਥਾਣੇ ਵਿੱਚ ਹੈੱਡ ਗ੍ਰੰਥੀ ਸੀ ਜਦੋਂ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜਿਆ ਗਿਆ ਸੀ। ਜਾਣਕਾਰੀ ਮੁਤਾਬਕ ਐਨਆਈਏ ਦੀ ਟੀਮ ਸਦਰ ਥਾਣੇ ਅਤੇ ਇਸ ਦੇ ਆਸਪਾਸ ਦੇ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਗਗਨਦੀਪ ਦੇ ਸੰਪਰਕ ਵਿੱਚ ਆਏ ਕੁਝ ਹੋਰ ਪੁਲਿਸ ਮੁਲਾਜ਼ਮਾਂ ਤੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਸਕਦੀਆਂ ਹਨ। ਇਸ ਸਬੰਧੀ ਖੰਨਾ ਪੁਲਿਸ ਵਿੱਚ ਵੀ ਹੜਕੰਪ ਮਚ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਮੰਗਲਵਾਰ ਨੂੰ ਵੀ ਗਗਨਦੀਪ ਅਤੇ ਮਹਿਲਾ ਕਾਂਸਟੇਬਲ ਇੱਕ ਦੂਜੇ ਨੂੰ ਮਿਲੇ ਅਤੇ 5-6 ਘੰਟੇ ਇਕੱਠੇ ਰਹੇ। ਦੂਜੇ ਪਾਸੇ ਗਗਨਦੀਪ ਦੀ ਮਹਿਲਾ ਦੋਸਤ ਕਾਂਸਟੇਬਲ ਕਮਲਦੀਪ ਕਰ ਤੋਂ ਪੁੱਛਗਿੱਛ ਜਾਰੀ ਹੈ। ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਕਾਂਸਟੇਬਲ ਨੇ ਗਗਨਦੀਪ ਨਾਲ ਸਬੰਧ ਹੋਣ ਦੀ ਗੱਲ ਤਾਂ ਮੰਨ ਲਈ ਹੈ, ਪਰ ਉਹ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ।
ਸੰਸਕਾਰ ਨੂੰ ਲੈ ਕੇ ਉਲਝਣ :
ਦੂਜੇ ਪਾਸੇ ਗਗਨਦੀਪ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਗਗਨਦੀਪ ਦੀ ਪਤਨੀ ਅਮਨਦੀਪ ਕੌਰ ਨੂੰ ਪੁਲਿਸ ਸ਼ਨੀਵਾਰ ਸਵੇਰੇ ਦਿੱਲੀ ਲੈ ਗਈ। ਸ਼ਨੀਵਾਰ ਰਾਤ ਉਸ ਨੂੰ ਘਰ ਵਾਪਸ ਲੈ ਜਾਇਆ ਗਿਆ। ਇਸ ਤੋਂ ਬਾਅਦ ਐਤਵਾਰ ਸਵੇਰੇ ਪੁਲਿਸ ਇੱਕ ਵਾਰ ਫਿਰ ਅਮਨਦੀਪ ਕੌਰ ਨੂੰ ਲੁਧਿਆਣਾ ਲੈ ਗਈ।
