Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ ; ਨਕਲੀ ਲੂਣ ਬਣਾਉਣ ਵਾਲੀਆਂ ਚਾਰ ਫੈਕਟਰੀਆਂ ਦਾ ਪਰਦਾਫਾਸ਼

ਅੰਮ੍ਰਿਤਸਰ : ਟਾਟਾ ਕੰਪਨੀ ਤੇ ਪੁਲਿਸ ਨੇ ਸਾਂਝਾ ਅਪਰੇਸ਼ਨ ਚਲਾ ਕੇ ਅੰਮ੍ਰਿਤਸਰ ਵਿਚ ਚਾਰ ਥਾਂ ਨਕਲੀ ਲੂਣ ਬਣਾਉਣ ਦੀ ਫੈਕਟਰੀ ਫੜੀਆਂ ਹਨ। ਚਾਰਾਂ ਥਾਵਾਂ ਸਸਤੇ ਲੂਣ ਨੂੰ ਟਾਟਾ ਦੇ ਪੈਕੇਟਸ ਵਿਚ ਪਾ ਕੇ ਵੇਚਿਆ ਜਾ ਰਿਹਾ ਸੀ। ਜਬਤ ਕੀਤੇ ਗਏ ਲੂਣ ਦਾ ਭਾਰ ਕੁਵਿੰਟਲਾਂ ਵਿਚ ਹੈ।

ਪੁਲਿਸ ਨੇ ਚਾਰੇ ਫੈਕਟਰੀ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੰਪਨੀ ਦੇ ਅਧਿਕਾਰੀ ਰਮੇਸ਼ ਦੱਤ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਇਲਾਕੇ ਵਿਚ ਨਕਲੀ ਲੂਣ ਦੇ ਵਿਕਣ ਦੀ ਸੂਚਨਾ ਮਿਲ ਰਹੀ ਸੀ। ਇਸ ’ਤੇ ਕੰਪਨੀ ਵਲੋਂ ਜਾਂਚ ਕੀਤੀ ਗਈ ਤੇ ਚਾਰੇ ਲੋਕੇਸ਼ਨਾਂ ਬਾਰੇ ਪੁਖ਼ਤਾ ਜਾਣਕਾਰੀ ਹਾਸਲ ਹੋ ਗਈ। ਇਸ ਤੋਂ ਬਾਅਦ ਦਿਹਾਤੀ ਪੁਲਿਸ ਐੱਸਐੱਸਪੀ ਦੇ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਵੱਲੋਂ ਤਿੰਨ ਟੀਮਾਂ ਬਣਾ ਕੇ ਰੇਡ ਮਾਰੀ ਗਈ। ਤਿੰਨਾਂ ਟੀਮਾਂ ਨੇ ਇਕੱਠੇ ਚਾਰ ਥਾਵਾਂ ’ਤੇ ਰੇਡ ਮਾਰ ਕੇ ਕੁਵਿੰਟਲਾਂ ਦੇ ਹਿਸਾਬ ਨਾਲ ਨਕਲੀ ਲੂਣ ਜਬਤ ਕੀਤਾ ਹੈ।

ਜਾਨਵਰਾਂ ਨੂੰ ਪਾਉਣ ਵਾਲਾ ਲੂਣ ਕਰ ਰਹੇ ਸਨ ਪੈਕ

ਮੁਲਜ਼ਮ ਜਾਨਵਰਾਂ ਨੂੰ ਪਾਉਣ ਵਾਲਾ ਲੂਣ ਵਰਤ ਰਹੇ ਸਨ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਟਾ ਸਾਲਟ 20 ਤੋਂ 25 ਰੁਪਏ ਪ੍ਰਤੀ ਕਿੱਲੋਗ੍ਰਾਮ ਮਿਲਦਾ ਹੈ। ਪਰ ਮੁਲਜ਼ਮ 6-7 ਰੁਪਏ ਕਿੱਲੋਗ੍ਰਾਮ ਜਾਨਵਰਾਂ ਨੂੰ ਪਾਇਆ ਜਾਣ ਵਾਲਾ ਲੂਣ ਖਰੀਦ ਕੇ ਟਾਟਾ ਦੇ ਪੈਕੇਟ ਵਿਚ ਪੈਕ ਕਰ ਰਹੇ ਸਨ, ਜਿਸ ਦੀ ਨਾ ਤਾਂ ਠੀਕ ਢੰਗ ਨਾਲ ਸਫਾਈ ਹੁੰਦੀ ਹੈ ਤੇ ਨਾ ਹੀ ਉਹ ਆਯੋਡਾਇਜਡ ਹੁੰਦਾ ਹੈ। ਅਜਿਹਾ ਲੂਣ ਖਾਣ ਨਾਲ ਗੰਭੀਰ ਬੀਮਾਰੀਆਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।

Vinkmag ad
Share Our Daily Posts

News Desk

Read Previous

ਜਲੰਧਰ ਦੇ ਛੋਟੀ ਬਰਾਦਰੀ ’ਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ, ਏਰੀਏ ’ਚ ਦਹਿਸ਼ਤ

Read Next

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਸਾਲ ਮਨਾਉਣ ਪਹੁੰਚੀਆਂ ਸੰਗਤਾਂ ਦਾ ਆਇਆ ਹੜ੍ਹ, ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਵੀ ਟੇਕਿਆ ਮੱਥਾ