Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ‘ਚ ‘ਕਾਫ਼ਲਾ ਕਲਮਾਂ ਦਾ-2’ ਦਾ ਹੋਇਆ ਆਗਾਜ਼, ਵਿਦਿਆਰਥੀ ਤੇ ਉੱਘੀਆਂ ਸ਼ਖ਼ਸੀਅਤਾਂ ਕਰ ਰਹੀਆਂ ਸ਼ਿਰਕਤ

ਜਲੰਧਰ : ਜਾਗਰਣ ਸਮੂਹ ਦੇ ਪੰਜਾਬੀ ਜਾਗਰਣ ਵੱਲੋਂ ‘ਕਾਫਲਾ ਕਲਮਾਂ ਦਾ 2’ ਦੀ ਸ਼ਾਨਦਾਰ ਸ਼ੁਰੂਆਤ ਹੋਈ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਖੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਾਗਰਣ ਪ੍ਰਕਾਸ਼ਨ ਲਿਮਿਟਡ ਗ੍ਰੇਟਰ ਪੰਜਾਬ ਦੇ ਸੀਜੇਐੱਮ ਮੋਹਿੰਦਰ ਕੁਮਾਰ, ਜਾਗਰਣ ਸਮੂਹ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਐੱਲਕੇਸੀ ਵਿਮਨ ਦੇ ਪਿ੍ਰੰਸੀਪਲ ਡਾ. ਨਵਜੋਤ, ਡਾ. ਮਨਮੋਹਨ, ਮਨਮੋਹਨ ਸਿੰਘ ਦਾਊਂ, ਡਾ. ਸਤੀਸ਼ ਵਰਮਾ, ਗਾਇਕ ਰਬੀ ਸ਼ੇਰਗਿੱਲ, ਆਦਿ ਵੱਲੋਂ ਸ਼ਮ੍ਹਾਂ ਰੋਸ਼ਨ ਕਰ ਸਮਾਗਮ ਦਾ ਸ਼ੁਭਾਰੰਭ ਕੀਤਾ ਗਿਆ। ਇਸ ਮੌਕੇ ਚੀਫ ਜਨਰਲ ਮੈਨੇਜਰ ਗ੍ਰੇਟਰ ਪੰਜਾਬ ਮੋਹਿੰਦਰ ਕੁਮਾਰ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਜਾਗਰਣ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਰਿਹਾ ਹੈ। ਅੱਜ ਕਾਫਲਾ ਪੰਜਾਬ ਹੀ ਨਹੀ ਵਿਸ਼ਵ ਭਰ ਦੇ ਪੰਜਾਬੀਆਂ ਲਈ ਕੰਮ ਕਰਦਾ ਰਹੇਗਾ।

ਸੰਪਾਦਕ ਵਰਿੰਦਰ ਵਾਲੀਆ ਨੇ ਸਮੂਹ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੁਰਾਣੇ ਸਮਿਆਂ ਵਿਚ ਵੀ ਜਿਹੜੇ ਕਾਫਲੇ ਚਲਦੇ ਸਨ, ਉਹ ਕਿਸੇ ਰੁਕਾਵਟ ਨਾਲ ਰੁਕਦੇ ਨਹੀ ਸੀ, ਅੱਜ ਵੀ ਕਾਫਲਾ ਕਲਮਾਂ ਦਾ ਮਹਾਮਾਰੀ ਅਤੇ ਮੌਸਮ ਦੀ ਰੁਕਾਵਟ ਦੇ ਬਾਵਜੂਦ ਜਾਰੀ ਹੈ। ਪੰਜਾਬੀਆਂ ਵਾਸਤੇ ਬਾਘਾ ਬਾਰਡਰ ਕੋਈ ਕੰਧ ਨਹੀ ਹੈ, ਸਾਰੇ ਪੰਜਾਬੀ ਇਕੱਠੇ ਹਨ। ਜੇਕਰ ਭਵਿੱਖ ਵਿਚ ਹਾਲਾਤ ਸੁਖਾਵੇਂ ਹੋ ਜਾਣ ਤਾਂ ਪੰਜਾਬੀ ਜਾਗਰਣ ਲਹਿੰਦੇ ਪੰਜਾਬ ’ਚ ਵੀ ਕਲਮਾਂ ਦਾ ਕਾਫਲਾ ਲੈ ਕੇ ਜਾਵਾਂਗੇ।

ਪਹਿਲੇ ਸੈਸ਼ਨ ਦਾ ਵਿਸ਼ਾ ‘ਬਾਲੀਵੁੱਡ ’ਚ ਪੰਜਾਬੀਆਂ ਦਾ ਯੋਗਦਾਨ ਅਤੇ ਪੰਜਾਬੀ ਫਿਲਮਾਂ’ ਰੱਖਿਆ ਗਿਆ ਹੈ, ਜਿਸ ਵਿਚ ਡਾ. ਸਤੀਸ਼ ਵਰਮਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਹਰਜੀਤ ਸਿੰਘ, ਸ਼ਮਸ਼ੇਰ ਸੰਧੂ, ਵਰਿੰਦਰ ਸੈਣੀ ਤੇ ਪਰਮਜੀਤ ਸਿੰਘ ਪਰਵਾਨਾ ਹੋਣਗੇ। ਦੂਜੇ ਸੈਸ਼ਨ ਦਾ ਵਿਸ਼ਾ ‘ਪੰਜਾਬੀ ਨੌਜਵਾਨ ਪੀੜ੍ਹੀ ਬਨਾਮ ਸੋਸ਼ਲ ਮੀਡੀਆ’ ਹੈ, ਜਿਸ ਵਿਚ ਏਡੀਸੀ ਤੇ ਪੀਟੀਯੂ ਦੇ ਰਜਿਸਟਰਾਰ ਜਸਪ੍ਰੀਤ ਸਿੰਘ ਮੁੱਖ ਮਹਿਮਾਨ, ਡਾ. ਰਵੇਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਨਗੇ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਰਮਨ ਕੁਮਾਰ, ਪ੍ਰੋ. ਪਰਮਜੀਤ ਸਿੰਘ ਢੀਂਗਰਾ, ਅਮਰਜੀਤ ਸਿੰਘ ਵੜੈਚ, ਦੇਸ ਰਾਜ ਕਾਲੀ ਅਤੇ ਨਵਨੀਤ ਸ਼ਰਮਾ ਹੋਣਗੇ।

ਤੀਜੇ ਸੈਸ਼ਨ ਵਿਚ ‘ਪਰਵਾਸੀ ਪੰਜਾਬੀ ਸਾਹਿਤ ਦੀਆਂ ਸੰਭਾਵਨਾਵਾਂ’ ’ਤੇ ਚਰਚਾ ਕੀਤੀ ਜਾਵੇਗੀ, ਜਿਸ ਦੇ ਮੁੱਖ ਬੁਲਾਰੇ ਪ੍ਰੋ. ਗੁਰਭਜਨ ਗਿੱਲ ਹੋਣਗੇ ਅਤੇ ਇਸ ਦੇ ਪ੍ਰਧਾਨਗੀ ਮੰਡਲ ’ਚ ਪ੍ਰੋ. ਕੁਲਬੀਰ ਸਿੰਘ, ਹਰਮੀਤ ਅਟਵਾਲ ਅਤੇ ਡਾ. ਸੁਖਪਾਲ ਸਿੰਘ ਥਿੰਦ ਹੋਣਗੇ। ਚੌਥੇ ਸੈਸ਼ਨ ਦਾ ਵਿਸ਼ਾ ‘ਪੰਜਾਬੀ ਸਾਹਿਤ ਜਾਂ ਸਾਹਿਤਕ ਪੱਤਰਕਾਰੀ ’ਚ ਔਰਤਾਂ ਦਾ ਯੋਗਦਾਨ’ ਹੋਵੇਗਾ, ਜਿਸ ਦੇ ਮੁੱਖ ਬੁਲਾਰੇ ਡਾ. ਨਵਜੋਤ ਹੋਣਗੇ ਅਤੇ ਇਸ ਦੇ ਪ੍ਰਧਾਨਗੀ ਮੰਡਲ ਵਿਚ ਅਰਤਿੰਦਰ ਸਿੱਧੂ, ਡਾ. ਬਲਜੀਤ ਕੌਰ, ਨੀਤੂ ਅਰੋੜਾ, ਡਾ. ਕੁਲਦੀਪ ਕੌਰ ਹੋਣਗੇ।

ਪੰਜਵੇਂ ਸੈਸ਼ਨ ’ਚ ‘ਲੱਚਰ ਗਾਇਕੀ ਬਨਾਮ ਲੋਕ ਗੀਤ’ ਵਿਸ਼ੇ ’ਤੇ ਚਰਚਾ ਕੀਤੀ ਜਾਵੇਗੀ ਜਿਸ ਦੇ ਮੁੱਖ ਬੁਲਾਰੇ ਦੀਪਕ ਬਾਲੀ ਹੋਣਗੇ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਨਿੰਦਰ ਘੁਗਿਆਣਵੀ, ਪਰਮਜੀਤ ਕੌਰ ਸਰਹਿੰਦ ਅਤੇ ਡਾ. ਬਲਵਿੰਦਰ ਸਿੰਘ ਥਿੰਦ ਹੋਣਗੇ। ਉਪਰੰਤ ਸੁਰਮਈ ਸ਼ਾਮ ਦੌਰਾਨ ਪੰਜਾਬੀ ਗਾਇਕ ਸੰਦੀਪ ਸੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਪੂਰੇ ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਤੇਜਿੰਦਰ ਵਿਰਲੀ ਵੱਲੋਂ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਸਕੂਲ-ਕਾਲਜ ਬੰਦ ਕਰਨ ਦੇ ਹੁਕਮ, ਨਾਈਟ ਕਰਫਿਊ ਲਾਗੂ, ਪੜ੍ਹੋ ਨਵੀਆਂ ਗਾਈਡਲਾਈਨਜ਼

Read Next

ਕੇਂਦਰੀ ਜੇਲ੍ਹ ਬਠਿੰਡਾ ਮੁੜ ਚਰਚਾ ‘ਚ, ਜੇਲ੍ਹ ਵਾਰਡਨ ਚਲਾ ਰਿਹਾ ਸੀ ਕੈਦੀਆਂ ਨਾਲ ਮਿਲ ਕੇ ਜੇਲ੍ਹ ‘ਚ ਨਸ਼ੇ ਦਾ ਨੈੱਟਵਰਕ