Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਲਗਾਤਾਰ ਹੋ ਰਹੀ ਬਰਸਾਤ ਫ਼ਸਲਾਂ ਲਈ ਖ਼ਤਰੇ ਦੀ ਘੰਟੀ, ਜਨਵਰੀ ’ਚ ਔਸਤ ਨਾਲੋਂ 9 ਗੁਣਾ ਵੱਧ ਬਰਸਾਤ ਹੋਈ ਇਸ ਵਾਰ

ਫਤਹਿਗਡ਼੍ਹ ਸਾਹਿਬ : ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਹ ਬਰਸਾਤ ਫਾਇਦੇ ਦੀ ਥਾਂ ਨੁਕਸਾਨ ਵਾਲੀ ਸਥਿਤੀ ’ਚ ਪਹੁੰਚ ਗਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗਡ਼੍ਹ ਦੇ ਅੰਕਡ਼ਿਆਂ ਮੁਤਾਬਕ ਪਹਿਲੀ ਤੋਂ ਸੱਤ ਜਨਵਰੀ ਦੀ ਸਵੇਰ ਤਕ ਪੰਜਾਬ ’ਚ ਔਸਤਨ 29.5 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਜਦਕਿ ਪਿਛਲੇ ਸਾਲਾਂ ’ਚ ਇਸ ਅਰਸੇ ਦੌਰਾਨ 3.3 ਮਿਲੀਮੀਟਰ ਬਰਸਾਤ ਹੁੰਦੀ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਹੁਣ ਤਕ ਜਨਵਰੀ ਮਹੀਨੇ ਦੇ ਪਹਿਲੇ ਛੇ ਦਿਨਾਂ ਵਿਚ ਹੀ ਔਸਤਨ ਨਾਲੋਂ 9 ਗੁਣਾ ਵੱਧ ਬਰਸਾਤ ਹੋ ਚੁੱਕੀ ਹੈ ਜਦੋਂ ਕਿ ਵਿਭਾਗ ਨੇ ਅਗਲੇ ਦੋ ਦਿਨ ਫਿਰ ਬਰਸਾਤ ਦੇ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਪਿਛਲੇ ਕੁਝ ਦਿਨਾਂ ਤੋਂ ਜਾਰੀ ਬਰਸਾਤ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਕਣਕ, ਆਲੂ, ਸਰ੍ਹੋਂ, ਦਾਲਾਂ ਤੇ ਹੋਰ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਦੇ ਆਸਾਰ ਬਣ ਗਏ ਹਨ। ਬਰਸਾਤ ਕਾਰਨ ਖੇਤਾਂ ’ਚ ਪਾਣੀ ਭਰ ਚੁੱਕਾ ਹੈ ਅਤੇ ਪਾਣੀ ਦੀ ਇਸ ਮਾਤਰਾ ਨਾਲ ਫ਼ਸਲਾਂ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਵੇਗਾ। ਇਸ ਸਬੰਧੀ ਸੂਬੇ ਦੇ ਖੇਤੀਬਾਡ਼ੀ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਤਕ ਹੋਈ ਬਰਸਾਤ ਨਾਲ ਪੰਜਾਬ ਦੀਆਂ ਫ਼ਸਲਾਂ ਨੂੰ ਕੋਈ ਬਹੁਤਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਰਾਤੀਂ ਅਤੇ ਅੱਜ ਦਿਨ ਵੇਲੇ ਹੋ ਰਹੀ ਬਰਸਾਤ ਦੇ ਸਬੰਧ ’ਚ ਉਹ ਸ਼ਾਮ ਤਕ ਰਿਪੋਰਟ ਤਿਆਰ ਕਰਨਗੇ।

ਫ਼ਸਲ ਦਾ ਫੁਟਾਰਾ ਘਟੇਗਾ, ਨਦੀਨ ਵਧਣਗੇ

ਆਪਣੇ ਖੇਤਾਂ ’ਚ ਮੌਸਮ ਦੀ ਜਾਣਕਾਰੀ ਦੇਣ ਵਾਲਾ ਸਿਸਟਮ ਲਗਵਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਰਡ਼ਵਾਲ ਦੇ ਕਿਸਾਨ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਟੇਲਾਈਟ ਤੋਂ ਮਿਲ ਰਹੇ ਤਾਜ਼ਾ ਅੰਕਡ਼ੇ ਦੱਸਦੇ ਹਨ ਕਿ ਹੁਣ ਤਕ ਬਰਸਾਤ ਦੀ ਮਾਤਰਾ 30 ਮਿਲੀਮੀਟਰ ਨੂੰ ਪਾਰ ਕਰ ਚੁੱਕੀ ਹੈ। ਇਸ ਨਾਲ ਫ਼ਸਲਾਂ ਦੇ ਫੁਟਾਰੇ ’ਤੇ ਅਸਰ ਪੈਣਾ ਲਾਜ਼ਮੀ ਹੈ ਕਿਉਂਕਿ ਵਧੇਰੇ ਪਾਣੀ ਨਾਲ ਫ਼ਸਲਾਂ ਦਾ ਰੂਟ ਜ਼ੋਨ ਪ੍ਰਭਾਵਿਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਰਸਾਤ ਦਾ ਸਭ ਤੋਂ ਵੱਡਾ ਨੁਕਸਾਨ ਕਣਕ ਵਿਚ ਨਦੀਨਾਂ ਦੀ ਰੋਕਥਾਮ ਨੂੰ ਲੈ ਕੇ ਆਵੇਗਾ ਕਿਉਂਕਿ ਕਿਸੇ ਵੀ ਨਦੀਨ ਨਾਸ਼ਕ ਨੇ ਵਧੇਰੇ ਨਮੀ ਵਿਚ ਕੰਮ ਨਹੀਂ ਕਰਨਾ, ਜਿਸ ਕਾਰਨ ਨਦੀਨ ਮਰਨ ਦੀ ਥਾਂ ਨਿਰੰਤਰ ਵੱਧਦੇ ਫੁੱਲਦੇ ਰਹਿਣਗੇ। ਇਹੋ ਹੀ ਹਾਲ ਆਲੂਆਂ ਵਿਚਲੇ ਨਦੀਨ ਗੁੱਲੀ ਡੰਡੇ ਦਾ ਹੋਵੇਗਾ ਤੇ ਉਹ ਕਾਬੂ ਵਿਚ ਨਹੀਂ ਆਵੇਗਾ।

ਮੁਡ਼ ਬਿਜਾਈ ਕਰਨੀ ਪਏਗੀ

ਬਰਸਾਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਆਲੂਆਂ ਦੀ ਪੁਟਾਈ ਤੋਂ ਬਾਅਦ ਬੀਜੀਆਂ ਫ਼ਸਲਾਂ ਦਾ ਹੋਇਆ ਹੈ, ਜਿਨ੍ਹਾਂ ਵਿਚ ਕਾਫੀ ਜ਼ਿਆਦਾ ਰਕਬਾ ਕਣਕ ਅਤੇ ਜੌਂਅ ਦਾ ਹੈ ਕਿਉਂਕਿ ਇਹ ਫ਼ਸਲਾਂ ਮੀਂਹ ਦੇ ਪਾਣੀ ਕਾਰਨ ਕਰੰਡ ਜ਼ਮੀਨ ਦੀ ਉੱਪਰਲੀ ਸਤ੍ਹਾ ’ਤੇ ਜੰਮਣ ਵਾਲੀ ਪੇਪਡ਼ੀ ਕਾਰਨ ਉੱਗ ਨਹੀਂ ਸਕਣਗੀਆਂ ਤੇ ਕਿਸਾਨਾਂ ਨੂੰ ਇਸ ਦੀ ਮੁਡ਼ ਬਿਜਾਈ ਕਰਨੀ ਪਵੇਗੀ।

Vinkmag ad
Share Our Daily Posts

News Desk

Read Previous

ਵਿਦਿਆਰਥੀਆਂ ਲਈ ਖੁਸ਼ਖਬਰੀ ! ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਲਈ ਪੋਰਟਲ ਮੁੜ ਖੁਲ੍ਹਿਆ

Read Next

ਰੱਸੀ ਨਾਲ ਗਲਾ ਘੁੱਟ ਕੇ ਨੌਜਵਾਨ ਦਾ ਕਤਲ, ਝਾੜੀਆਂ ‘ਚ ਸੁੱਟੀ ਲਾਸ਼, ਪੁਲਿਸ ਕਰਵਾ ਰਹੀ ਹੈ ਲਾਸ਼ ਦੀ ਸ਼ਨਾਖਤ