Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਐੱਮੀਪੀ ਸੰਤੋਖ ਚੌਧਰੀ ਬੇਰੀ ਤੇ ਮੇਅਰ ਵਿਚਕਾਰ ਕਰਾਉਣਗੇ ਸਮਝੌਤਾ, ਮੀਟਿੰਗ ਹੋਵੇਗੀ ਅੱਜ

ਜਲੰਧਰ : ਕੇਂਦਰੀ ਵਿਧਾਨ ਸਭਾ ਹਲਕੇ ਦੀ ਟਿਕਟ ਨੂੰ ਲੈ ਕੇ ਪਿਛਲੇ ਲਗਪਗ 6 ਮਹੀਨਿਆਂ ਤੋਂ ਵਿਧਾਇਕ ਰਾਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਵਿਚਕਾਰ ਚਲ ਰਹੀ ਸਿਆਸੀ ਨਾਰਾਜ਼ਗੀ ਦੂਰ ਕਰਨ ਲਈ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਸਬੰਧ ‘ਚ ਕੱਲ੍ਹ ਵੀਰਵਾਰ ਨੂੰ ਸੰਤੋਖ ਸਿੰਘ ਚੌਧਰੀ ਨੇ ਬੇਰੀ ਅਤੇ ਰਾਜਾ ਦੀ ਮੀਟਿੰਗ ਰੱਖੀ ਹੈ, ਜੋ ਕਿ ਦੁਪਹਿਰ ਬਾਅਦ ਰੱਖੀ ਜਾ ਸਕਦੀ ਹੈ ਅਤੇ ਸਮਿਝਆ ਜਾਂਦਾ ਹੈ ਕਿ ਉਕਤ ਮੀਟਿੰਗ ਸੰਤੋਖ ਸਿੰਘ ਚੌਧਰੀ ਦੇ ਘਰ ਹੀ ਹੋਵੇਗੀ। ਵਿਧਾਨ ਸਭਾ ਦੀਆਂ ਚੋਣਾਂ ਲਈ ਲਗਪਗ 3 ਹਫਤੇ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਕੇਂਦਰੀ ਵਿਧਾਨ ਸਭਾ ਹਲਕਾ ‘ਚ ਵਿਧਾਇਕ ਬੇਰੀ ਦੀ ਚੋਣ ਮੁਹਿੰਮ ਭਾਵੇਂ ਅੰਦਰ ਖਾਤੇ ਸ਼ੁਰੂ ਹੋ ਚੁੱਕੀ ਹੈ ਪਰ ਜਿਹੜੀ ਬੇਰੀ ਅਤੇ ਮੇਅਰ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੇਅਰ ਹਮਾਇਤੀ ਜਿਨ੍ਹਾਂ ਕੌਂਸਲਰਾਂ ਨੇ ਬੇਰੀ ਵਿਰੁੂੱਧ ਬਗਾਵਤ ਦਾ ਝੰਡਾ ਗੱਿਢਆ ਹੋਇਆ ਹੈ, ਉਹ ਮੇਅਰ ਦੇ ਇਸ਼ਾਰੇ ਦੀ ਉਡੀਕ ‘ਚ ਹਨ ਅਤੇ ਮੇਅਰ ਨਾਲ ਲਗਪਗ ਅੱਧੀ ਦਰਜਨ ਕੌਂਸਲਰ ਹਨ, ਜਿਨ੍ਹਾਂ ਦੇ ਬੇਰੀ ਖ਼ਿਲਾਫ਼ ਬਗਾਵਤੀ ਤੇਵਰ ਬਣੇ ਹੋਏ ਹਨ। ਬੇਰੀ ਅਤੇ ਮੇਅਰ ਵਿਚਕਾਰ ਕੱਲ੍ਹ ਵੀਰਵਾਰ ਨੂੰ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਮੀਟਿੰਗ ਕਰ ਕੇ ਦੋਵਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਖਤਮ ਕਰਾਉਣ ਦਾ ਯਤਨ ਕਰਨਗੇ। ਜੇ ਕੱਲ੍ਹ ਬੇਰੀ ਤੇ ਮੇਅਰ ਵਿਚਕਾਰ ਸਮਝੋਤਾ ਹੋ ਜਾਂਦਾ ਹੈ ਤਾਂ ਫਿਰ ਮੇਅਰ ਹਮਾਇਤੀ ਕੌਂਸਲਰ ਪਾਰਟੀ ਲਈ ਕੰਮ ਕਰਨ ਲਈ ਰਾਜ਼ੀ ਹੋ ਜਾਣਗੇ, ਨਹੀਂ ਤਾਂ ਚੋਣ ਦੌਰਾਨ ਮੇਅਰ ਹਮਾਇਤੀ ਕੌਂਸਲਰ ਬੇਰੀ ਲਈ ਮੁਸੀਬਤ ਬਣ ਸਕਦੇ ਹਨ। ਇਸ ਲਈ ਸਮਿਝਆ ਜਾਂਦਾ ਹੈ ਕਿ ਸੰਤੋਖ ਸਿੰਘ ਚੌਧਰੀ ਕੱਲ੍ਹ ਵੀਰਵਾਰ ਨੂੰ ਉਕਤ ਦੋਵਾਂ ਕਾਂਗਰਸੀ ਆਗੂਆਂ ਵਿਚਕਾਰ ਹਰ ਕੀਮਤ ‘ਤੇ ਸਮਝੌਤਾ ਕਰਾਉਣ ਲਈ ਯਤਨਸ਼ੀਲ ਰਹਿਣਗੇ। ਕੇਂਦਰੀ ਵਿਧਾਨ ਸਭਾ ਹਲਕਾ ਜਿਹੜਾ ਕਿ ਸੰਤੋਖ ਸਿੰਘ ਚੌਧਰੀ ਦੇ ਲੋਕ ਸਭਾ ਹਲਕੇ ‘ਚ ਆਉਂਦਾ ਹੈ, ਇਸ ਲਈ ਸੰਤੋਖ ਸਿੰਘ ਚੌਧਰੀ ਬੇਰੀ ਅਤੇ ਮੇਅਰ ਵਿਚਕਾਰ ਸਮਝੌਤਾ ਕਰਵਾਉਣਗੇ। ਵਰਨਣਯੋਗ ਹੈ ਕਿ ਬੇਰੀ ਤੇ ਮੇਅਰ ਵਿਚਕਾਰ ਉਸ ਸਮੇਂ ਮਤਭੇਦ ਪੈਦਾ ਹੋ ਗਏ ਸਨ, ਜਦੋਂ ਮੇਅਰ ਜਗਦੀਸ਼ ਰਾਜਾ ਨੇ ਪਾਰਟੀ ਹਾਈਕਮਾਨ ਪਾਸ ਕੇਂਦਰੀ ਹਲਕੇ ਤੋਂ ਟਿਕਟ ਦੇਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਦੀਆਂ ਆਪਸੀ ਦੂਰੀਆਂ ਵਧਦੀਆਂ ਗਈਆਂ ਅਤੇ ਹਾਲਾਤ ਅਜਿਹੇ ਬਣ ਗਏ ਸਨ ਕਿ ਅਧੀ ਦਰਜਨ ਕੌਂਸਲਰਾਂ ਨੇ ਮੇਅਰ ਸਮੇਤ ਬਗਾਵਤੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਸ ਦੌਰਾਨ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਵਿਧਾਇਕ ਬੇਰੀ ਨੂੰ ਵੀ ਸ਼ਕਤੀ ਪ੍ਰਦਰਸ਼ਨ ਕਰਨ ਲਈ ਮਜਬੁੂਰ ਹੋਣਾ ਪਿਆ ਸੀ ਅਤੇ ਬੇਰੀ ਦਾ ਸ਼ਕਤੀ ਪ੍ਰਦਰਸ਼ਨ ਮੇਅਰ ਰਾਜਾ ਤੋਂ ਕਿਤੇ ਮਜ਼ਬੂਤ ਦਿਖਾਈ ਦਿੱਤਾ ਸੀ। ਹੁਣ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਬੇਰੀ ਤੇ ਮੇਅਰ ਵਿਚਕਾਰ ਸਮਝੋਤੇ ਦੀਆਂ ਵਧੇਰੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Vinkmag ad
Share Our Daily Posts

News Desk

Read Previous

91 ਫੀਸਦੀ ਤੋਂ ਵੱਧ ਲਾਇਸੈਂਸੀ ਹਥਿਆਰ ਜਮ੍ਹਾਂ, 46.66 ਕਰੋੜ ਦੀਆਂ ਵਸਤਾਂ ਜ਼ਬਤ, 1088 ਵੱਧ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ

Read Next

ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਸੀਐੱਮ ਫੇਸ ਭਗਵੰਤ ਮਾਨ