Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਪੰਜਾਬ ਚੋਣਾਂ ‘ਚ 65 ਸੀਟਾਂ ‘ਤੇ ਲੜੇਗੀ ਭਾਜਪਾ,ਕੈਪਟਨ ਅਮਰਿੰਦਰ ਦੀ ਪੰਜਾਬ ਲੋਕ ਕਾਂਗਰਸ ਨੂੰ 39 ਸੀਟਾਂ, ਅੱਜ ਜਾਰੀ ਹੋਵੇਗੀ ਸੂਚੀ

ਚੰਡੀਗਡ਼੍ਹ : ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ (ਪੀਐੱਲਸੀ) ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋਡ਼ ਤੋਂ ਲੋਕ ਇਨਸਾਫ਼ ਪਾਰਟੀ (ਲਿਪ) ਆਊਟ ਹੋ ਗਈ ਹੈ। ਦੇਰ ਸ਼ਾਮ ਤਕ ਗਠਜੋਡ਼ ’ਚ ਲਿਪ ਦੇ ਬਣੇ ਰਹਿਣ ’ਤੇ ਮੰਥਨ ਚੱਲਦਾ ਰਿਹਾ ਪਰ ਸੀਟਾਂ ’ਤੇ ਆਖ਼ਰ ਗੱਲ ਨਹੀਂ ਬਣੀ। ਉੱਥੇ ਗਠਜੋਡ਼ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਤਸਵੀਰ ਸਾਫ਼ ਹੋਣ ਲੱਗੀ ਹੈ। ਭਾਰਤੀ ਜਨਤਾ ਪਾਰਟੀ 65, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ 39 ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 13 ਸੀਟਾਂ ’ਤੇ ਚੋਣ ਲਡ਼ੇਗੀ। ਸੀਟਾਂ ਦੀ ਵੰਡ ’ਤੇ ਆਖ਼ਰੀ ਮੋਹਰ ਸ਼ੁੱਕਰਵਾਰ ਨੂੰ ਭਾਜਪਾ ਦੀ ਹੋਣ ਵਾਲੀ ਪਾਰਲੀਮੈਂਟਰੀ ਕਮੇਟੀ ਦੀ ਬੈਠਕ ’ਚ ਲੱਗੇਗੀ। ਭਾਜਪਾ ਤੇ ਪੀਐੱਲਸੀ ਵਿਚਾਲੇ ਛੇ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਇਹ ਉਹ ਸੀਟਾਂ ਹਨ ਜਿੱਥੇ ਦੋਵੇਂ ਹੀ ਪਾਰਟੀਆਂ ਚੋਣ ਲਡ਼ਨਾ ਚਾਹੁੰਦੀਆਂ ਹਨ। ਇਸ ਦੇ ਲਈ ਭਾਜਪਾ ਸਰਵੇ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।

ਭਾਜਪਾ ਪੰਜਾਬ ’ਚ ਗਠਜੋਡ਼ ’ਚ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਨੂੰ ਵੀ ਸ਼ਾਮਲ ਕਰਨਾ ਚਾਹੁੰਦੀ ਸੀ ਜਿਸ ਨੂੰ ਲੈ ਕੇ ਭਾਰੀ ਖਿੱਚੋਤਾਣ ਚੱਲਦੀ ਰਹੀ ਕਿਉਂਕਿ ਲੋਕ ਇਨਸਾਫ ਪਾਰਟੀ ਪਹਿਲਾਂ 9 ਤੇ ਬਾਅਦ ’ਚ 5 ਸੀਟਾਂ ਮੰਗ ਰਹੀ ਸੀ। ਹਾਲਾਂਕਿ ਭਾਜਪਾ ਲਿਪ ਨੂੰ ਤਿੰਨ ਸੀਟਾਂ ਦੇਣਾ ਚਾਹੁੰਦੀ ਸੀ ਕਿਉਂਕਿ ਲਿਪ ਦਾ ਆਧਾਰ ਲੁਧਿਆਣਾ ਦੀਆਂ ਦੋ ਹੀ ਸੀਟਾਂ ’ਤੇ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਲਿਪ ਨਾਲ ਗਠਜੋਡ਼ ਕਰਨ ਦੀ ਇੱਛਾ ਪਰਵਾਨ ਨਹੀਂ ਚਡ਼੍ਹ ਸਕੀ। ਉੱਧਰ, ਇਹ ਤੈਅ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 13 ਸੀਟਾਂ ’ਤੇ ਚੋਣ ਲਡ਼ੇਗੀ। ਉੱਥੇ, ਭਾਜਪਾ ਦਾ ਵੀ ਕਰੀਬ 65 ਸੀਟਾਂ ’ਤੇ ਚੋਣ ਲਡ਼ਨਾ ਤੈਅ ਹੈ ਜਦਕਿ ਪੀਐੱਲਸੀ ਦੇ ਖਾਤੇ ’ਚ 39 ਸੀਟਾਂ ਗਈਆਂ ਹਨ। ਹਾਲਾਂਕਿ ਇਸ ’ਚੋਂ ਪੰਜ ਤੋਂ ਛੇ ਅਜਿਹੀਆਂ ਸੀਟਾਂ ’ਤੇ ਪੇਚ ਹਾਲੇ ਵੀ ਫਸਿਆ ਹੋਇਆ ਹੈ ਜਿੱਥੇ ਦੋਵੇਂ ਪਾਰਟੀਆਂ ਚੋਣ ਲਡ਼ਨਾ ਚਾਹੁੰਦੀਆਂ ਹਨ। ਇਸ ਦੇ ਲਈ ਭਾਜਪਾ ਸਰਵੇ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਤਸਵੀਰ ਸਾਫ਼ ਹੋ ਜਾਵੇ ਕਿ ਉੱਥੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਫ਼ਾਇਦਾ ਮਿਲ ਸਕਦਾ ਹੈ। ਇਸ ਸਰਵੇ ਰਿਪੋਰਟ ਦੇ ਸ਼ੁੱਕਰਵਾਰ ਸਵੇਰ ਤਕ ਆਉਣ ਦੀ ਉਮੀਦ ਹੈ ਜਦਕਿ ਕੱਲ੍ਹ ਹੀ ਭਾਜਪਾ ਦੀ ਪਾਰਲੀਮੈਂਟਰੀ ਕਮੇਟੀ ਦੀ ਬੈਠਕ ਹੋ ਰਹੀ ਹੈ। ਇਸ ਬੈਠਕ ’ਚ ਹੀ ਗਠਜੋਡ਼ ਤੇ ਸੀਟਾਂ ਦੀ ਵੰਡ ਦੀ ਸਹੀ ਤਸਵੀਰ ਸਾਹਮਣੇ ਆਵੇਗੀ।

ਜਾਣਕਾਰੀ ਮੁਤਾਬਕ, ਭਾਜਪਾ ਸ਼ੁੱਕਰਵਾਰ ਨੂੰ ਹੀ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ। ਉੱਥੇ, ਕਾਂਗਰਸ ਪਾਰਟੀ ਵੀ ਭਾਜਪਾ ਦੀ ਟਿਕਟ ਵੰਡ ’ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ 23 ਤੋਂ ਜ਼ਿਆਦਾ ਸੀਟਾਂ ’ਤੇ ਚੋਣ ਲਡ਼ਨ ਜਾ ਰਹੀ ਹੈ। ਭਾਜਪਾ ਨੇ ਜਿੱਥੇ ਕੱਲ੍ਹ ਪਾਰਲੀਮੈਂਟਰੀ ਕਮੇਟੀ ਦੀ ਬੈਠਕ ਬੁਲਾਈ ਹੋਈ ਹੈ, ਉੱਥੇ ਕਾਂਗਰਸ ਦੀ ਸੀਈਸੀ ਬੈਠਕ ਸ਼ਨਿਚਰਵਾਰ ਨੂੰ ਹੋਣ ਜਾ ਰਹੀ ਹੈ। ਕਾਂਗਰਸ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਚੁੱਕੀ ਹੈ ਜਿਸ ’ਚ ਉਸ ਨੇ ਸਿਰਫ਼ ਚਾਰ ਵਿਧਾਇਕਾਂ ਦੀ ਹੀ ਟਿਕਟ ਕੱਟੀ ਸੀ ਜਦਕਿ 31 ਉਮੀਦਵਾਰਾਂ ਦੀ ਸੂਚੀ ’ਚ ਅੱਧਾ ਦਰਜਨ ਵਿਧਾਇਕਾਂ ਦੀ ਟਿਕਟ ਕੱਟਣੀ ਪੱਕੀ ਦੱਸੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

26 ਜਨਵਰੀ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ, ਪੜ੍ਹੋ ਕਾਪੀ

Read Next

ਦੋ ਹਫ਼ਤੇ ਧੁੱਪ ਨਿਕਲਣ ਨਾਲ ਠੰਢ ਤੋਂ ਮਿਲੀ ਰਾਹਤ, ਜਾਣੋ ਅੱਜ ਦਿਨਭਰ ਕਿਵੇ ਰਹੇਗਾ ਮੌਸਮ