Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 13, 2026

ਮੰਚ ਤੋਂ ਬੋਲੇ ਚੰਨੀ ਤੇ ਸਿੱਧੂ – ਮੁੱਖ ਮੰਤਰੀ ਚਿਹਰੇ ਦਾ ਹੋਵੇ ਐਲਾਨ, ਜਾਣੋ ਰਾਹੁਲ ਗਾਂਧੀ ਨੇ ਕੀ ਕਿਹਾ

ਜਲੰਧਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਨੇਤਾ ਚਾਹੁੰਦੇ ਹਨ ਕਿ ਸੂਬੇ ਵਿਚ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਵਿਚ ਪਾਰਟੀ ਫ਼ੈਸਲਾ ਲੈ ਲਵੇਗੀ। ਇਸਦੇ ਲਈ ਜਨਤਾ ਤੇ ਪਾਰਟੀ ਵਰਕਰਾਂ ਦੀ ਰਾਏ ਲਈ ਜਾਵੇਗੀ। ਰਾਹੁਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦੋ ਲੋਕ ਅਗਵਾਈ ਨਹੀਂ ਕਰ ਸਕਦੇ ਹਨ। ਇਕ ਹੀ ਵਿਅਕਤੀ ਅਗਵਾਈ ਕਰੇਗਾ। ਦੋਵਾਂ ਨੇ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਵਿਅਕਤੀ ਕਸਮ ਖਾ ਕੇ ਆਪਣੀ ਪੂਰੀ ਤਾਕਤ ਉਸਦੀ ਮਦਦ ਵਿਚ ਲਾਏਗਾ। ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ, ਪਾਰਟੀ ਵਰਕਰ ਤੇ ਪੰਜਾਬ ਚਾਹੁੰਦਾ ਹੈ ਤਾਂ ਫਿਰ ਅਸੀਂ ਮੁੱਖ ਮੰਤਰੀ ਦਾ ਫ਼ੈਸਲਾ ਲਵਾਂਗੇ, ਅਸੀਂ ਇਸਦਾ ਫ਼ੈਸਲਾ ਆਪਣੇ ਵਰਕਰਾਂ ਤੋਂ ਪੁੱਛ ਕੇ ਲਵਾਂਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਤੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦੀ ਮੰਗ ਕੀਤੀ।

 

ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਬਾਅਦ ਦੁਪਹਿਰ ਜਲੰਧਰ ਪੁੱਜੇ ਅਤੇ ਛਾਉਣੀ ਹਲਕੇ ’ਚ ਪੈਂਦੇ ਰਿਜ਼ਾਰਟ ’ਚ ਵਰਚੂਅਲ ਰੈਲੀ ਸ਼ੁਰੂ ਹੋ ਗਈ ਹੈ। ਰੈਲੀ ਦੇ ਸ਼ੁਰੂ ’ਚ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦਾ ਸਵਾਗਤ ਕਰਦਿਆ ਪੰਜਾਬ ਦੇ ਲੋਕਾਂ ਵੱਲੋਂ ਤਿੰਨ ਸਵਾਲ ਰੱਖੇ, ਜਿਨ੍ਹਾਂ ’ਚ ਪਹਿਲਾ ਸਵਾਲ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ’ਚੋਂ ਕੌਣ ਕੱਢੇਗਾ? ਦੂਜਾ ਸਵਾਲ ਕਿ ਕਿਵੇਂ ਕੱਢੂਗਾ ਤੇ ਉਸ ਦੀ ਕੀ ਯੋਜਨਾ ਹੋਵੇਗੀ? ਅਤੇ ਤੀਜਾ ਸਵਾਲ ਕਿ ਇਸ ਏਜੰਡੇ ਨੂੰ ਕੌਣ ਲਾਗੂ ਕਰੇਗਾ, ਉਹ ਚਿਹਰਾ ਕੌਣ ਦਿਓਗੇ? ਸਿੱਧੂ ਨੇ ਰਾਹੁਲ ਗਾਂਧੀ ਕੋਲੋਂ ਮੰਗ ਕੀਤੀ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ, ਉਹ ਜਿਹੜਾ ਵੀ ਚਿਹਰਾ ਦੇਣਗੇ ਤਾਂ ਸਾਨੂੰ ਸਾਰਿਆ ਨੂੰ ਮਨਜ਼ੂਰ ਹੋਵੇਗਾ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਸਾਸ਼ਨ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਪੰਜਾਬ ’ਚ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਦੀ ਲੋੜ ਹੈ ਅਤੇ 111 ਦਿਨ ਕੰਮ ਕਰਨ ਵਾਲੀ ਸਰਕਾਰ ਨੂੰ ਅਗਲੇ ਪੰਜ ਸਾਲ ਲਈ ਮੌਕਾ ਦਿਓ, ਅਸੀਂ ਪੰਜਾਬ ਨੂੰ ਬਦਲ ਦਿਆਗੇ। ਚੰਨੀ ਨੇ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ, ਜਿਹੜਾ ਵੀ ਮੇਰੇ ਸਮੇਤ ਸਾਰਿਆ ਨੂੰ ਮਨਜ਼ੂਰ ਹੋਵੇਗਾ। ਸਾਡੇ ’ਚ ਕੋਈ ਮਤਭੇਦ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਰਕਾਰ ਦੇਣ ਲਈ ਸਿੱਧੂ ਤੇ ਸਾਰਿਆ ਨਾਲ ਮਿਲ ਕੇ ਏਕਤਾ ਨਾਲ ਪੰਜਾਬ ਲਈ ਹਰ ਲੜਾਈ ਲੜਾਂਗੇ।

 

 

Vinkmag ad
Share Our Daily Posts

News Desk

Read Previous

ਚੋਣ ਰੈਲੀ ਲਈ ਅੰਮ੍ਰਿਤਸਰ ਤੋਂ ਜਲੰਧਰ ਪਹੁੰਚੇ ਰਾਹੁਲ ਗਾਂਧੀ, ਨਾਰਾਜ਼ ਆਗੂਆਂ ਨੂੰ ਮਨਾਉਣਾ ਪਵੇਗਾ

Read Next

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਵੱਡੀ ਭੈਣ ਨੇ ਲਾਏ ਨਵਜੋਤ ਸਿੱਧੂ ‘ਤੇ ਗੰਭੀਰ ਇਲਜ਼ਾਮ, ਬੋਲੇ- ਪ੍ਰਾਪਰਟੀ ‘ਤੇ ਕਬਜ਼ਾ ਕਰ ਕੇ ਮਾਂ ਨੂੰ ਕੀਤਾ ਬੇਘਰ