Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਪਤੰਗ ਲੁੱਟਦੇ ਭੈਣ-ਭਰਾ ਪੰਚਾਇਤੀ ਛੱਪੜ ‘ਚ ਡਿੱਗੇ, ਭਰਾ ਦੀ ਮੌਤ

ਟਾਂਡਾ ਉੜਮੁੜ : ਹਲਕਾ ਉੜਮੁੜ ਟਾਂਡਾ ਦੇ ਕਸਬਾ ਮਿਆਣੀ ‘ਚ ਉਸ ਵੇਲੇ ਇਕ ਦਿਲ ਕੰਬਾਊ ਹਾਦਸਾ ਵਾਪਰ ਗਿਆ ਜਦੋਂ ਮਿਆਣੀ ਭੂਲਪੁਰ ਸੜਕ ‘ਤੇ ਬਣੇ ਪੰਚਾਇਤੀ ਛੱਪੜ ਵਿਚ ਪਤੰਗ ਲੁੱਟਦੇ ਹੋਏ ਇਕ ਪੰਜ ਸਾਲ ਦੇ ਮੁੰਡੇ ਤੇ ਉਸ ਦੀ 14 ਸਾਲ ਦੀ ਭੈਣ ਛੱਪੜ ‘ਚ ਡਿੱਗੇ ਪਏ। ਮੌਕੇ ‘ਤੇ ਲੰਘਦੇ ਰਾਹਗੀਰਾਂ ਵੱਲੋਂ ਲੜਕੀ ਨੂੰ ਤਾਂ ਬਚਾ ਲਿਆ ਗਿਆ ਜਦਕਿ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਾਜਵੀਰ ਪੁੱਤਰ ਪ੍ਰਮੇਸ਼ਵਰ ਦਿਆਲ ਉਰਫ ਰਵੀ ਜਦਕਿ ਭੈਣ ਦੀ ਪਛਾਣ ਸੁਹਾਨੀ ਵਾਸੀ ਬਿਸਾਨਪੁਰ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਹਾਲ ਵਾਸੀ ਮਿਆਣੀ ਵਜੋਂ ਹੋਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਿਆਣੀ ਦੀ ਪੰਚਾਇਤ ਵਲੋਂ ਪਿੰਡ ਦੇ ਗਲੀਆਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਲਈ ਮਿਆਣੀ ਭੂਲਪੁਰ ਸੜਕ ਨੇੜੇ ਪੰਚਾਇਤੀ ਜ਼ਮੀਨ ‘ਤੇ ਤਿੰਨ ਛੱਪਣ ਬਣਾਏ ਗਏ, ਜਿੰਨਾਂ ਵਿੱਚੋਂ ਦੋ ਛੱਪੜਾਂ ‘ਚ ਸੀਵਰੇਜ ਦਾ ਪਾਣੀ ਚਾਲੂ ਕਰ ਦਿੱਤਾ ਗਿਆ। ਐਤਵਾਰ ਸਵੇਰੇ ਰਾਜਵੀਰ ਆਪਣੀ ਭੈਣ ਸੁਹਾਨੀ ਨਾਲ ਛੱਪੜ ਕਿਨਾਰੇ ਖੇਡ ਰਿਹਾ ਸੀ ਕਿ ਰਾਜਵੀਰ ਅਚਾਨਕ ਉੱਡੀ ਆਉਂਦੀ ਪੰਗ ਵੇਖ ਪਤੰਗ ਪਿੱਛੇ ਭੱਜਿਆ ਤੇ ਛੱਪੜ ਦੇ ਪਾਣੀ ਵਿੱਚ ਡਿੱਗ ਪਿਆ, ਜਿਸ ਨੂੰ ਬਚਾਉਣ ਲਈ ਸੁਹਾਨੀ ਨੇ ਵੀ ਛੱਪੜ ਦੇ ਪਾਣੀ ‘ਚ ਛਾਲ ਮਾਰ ਦਿੱਤੀ। ਮੌਕੇ ‘ਤੇ ਕੋਲੋਂ ਲੰਘਦੇ ਰਾਹਗੀਰਾਂ ਵੱਲੋਂ ਸੁਹਾਨੀ ਨੂੰ ਤਾਂ ਬਚਾ ਲਿਆ, ਜਦਕਿ ਰਾਜਵੀਰ ਪਾਣੀ ‘ਚ ਡੁੱਬ ਗਿਆ। ਕਰੀਬ ਡੇਢ ਘੰਟੇ ਤੋਂ ਬਾਅਦ ਗੋਤਾਖੋਰਾਂ ਵੱਲੋਂ ਰਾਜਵੀਰ ਨੂੰ ਬਾਹਰ ਕੱਢਿਆ। ਟਾਂਡਾ ਪੁਲਿਸ ਵੱਲੋਂ ਮੌਕੇ ‘ਤੇ ਰਾਜਵੀਰ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਾਂਡਾ ਪੁਲਿਸ ਨੇ ਬੱਚੇ ਦੀ ਲਾਸ਼ ਕਬਜੇ ‘ਚ ਲੈ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

Vinkmag ad
Share Our Daily Posts

News Desk

Read Previous

190 ਕਿੱਲੋ ਲਾਹਣ, 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ

Read Next

ਰਾਹੁਲ ਗਾਂਧੀ ਪਹੁੰਚੇ ਲੁਧਿਆਣਾ, ਥੋੜੀ ਦੇਰ ‘ਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ