Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਦਿਖਾਏ ਤੇਵਰ, ਕਿਹਾ- ਜੇ ਦਰਸ਼ਨੀ ਘੋੜਾ ਬਣਾਇਆ ਤਾਂ…

ਜਗਰਾਓਂ : ਗੱਲ ਗੱਲ ’ਤੇ ਅਸਤੀਫਾ ਦੇਣ ਤੇ ਤਿੱਖੇ ਸੁਭਾਅ ਕਾਰਨ ਚਰਚਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂ ਵਰਚੂਅਲ ਰੈਲੀ ਵਿਚ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਵੀ ਤੇਵਰ ਦਿਖਾਉਣੋਂ ਪਿੱਛੇ ਨਾ ਹਟੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡੇ ਬਾਦਲ ਨੂੰ ਮਚਲਿਆ ਬੁੱਢਾ, ਉਨ੍ਹਾਂ ਦੇ ਪੁੱਤਰ ਸੁਖਬੀਰ ਨੂੰ ਗੱਪੀ ਅਤੇ ਰਿਸ਼ਤੇਦਾਰ ਮਜੀਠੀਆ ’ਤੇ ਤੰਜ਼ ਕੱਸੇ।

ਇੱਥੋਂ ਦੇ ਇਕ ਰਿਜੋਰਟ ਵਿਖੇ ਵਰਚੂਅਲ ਰੈਲੀ ਵਿਚ ਬੋਲਦਿਆਂ ਸਿੱਧੂ ਦੇ ਭਾਸ਼ਣ ਤੋਂ ਸਾਫ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਹੋਈ ਗੁਪਤ ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਕਬੂਲ ਕਰ ਲਿਆ ਪਰ ਇਸ ਦੇ ਨਾਲ ਹੀ ਭਾਸ਼ਣ ਦੌਰਾਨ ਬੰਦ ਕਮਰਾ ਮੀਟਿੰਗ ਵਿਚ ਸਰਕਾਰ ਬਣਨ ’ਤੇ ਉਨ੍ਹਾਂ ਵੱਲੋਂ ਤੈਅ ਕੀਤੇ ਫੈਸਲੇ ਨਾ ਲੈਣ ’ਤੇ ਕੀ ਕਰਨਗੇ, ਦੀ ਮਨਸ਼ਾ ਜੱਗ ਜ਼ਾਹਰ ਕਰ ਦਿੱਤੀ। ਉਨ੍ਹਾਂ ਸਾਫ਼ ਕਿਹਾ ਕਿ ਰਾਹੁਲ ਜੀ, ਸਿੱਧੂ ਐਤਕੀਂ ਦਰਸ਼ਨੀ ਘੋੜਾ ਨਹੀਂ ਬਣੇਗਾ। ਆਪਣੇ ਫੈਸਲੇ ਲੈਣ ਦੀ ਖੁੱਲ੍ਹ ਮਿਲੀ ਤਾਂ ਮਾਫ਼ੀਆ ਖਤਮ ਕਰ ਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵਾਂਗੇ। ਅਜਿਹਾ ਕਰਨ ਦਿੱਤਾ ਤਾਂ ਉਹ ਜਿਸ ਨੂੰ ਵੀ ਸੀਐਮ ਬਣਾਉਣਗੇ, ਹੱਸ ਕੇ ਉਸ ਦੇ ਨਾਲ ਚੱਲਣਗੇ ਨਹੀਂ ਤਾਂ ਉਨ੍ਹਾਂ ਨੂੰ ਤਾਂ ਹਾਸੇ ਦੇ ਵੀ ਪੈਸੇ ਮਿਲਦੇ ਹਨ।

ਸਿੱਧੂ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣੇ ਰਹੇ ਤਾਂ ਕਿਸੇ ਵੀ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ, ਚਾਹੇ ਉਨ੍ਹਾਂ ਨੂੰ ਅਸਤੀਫ਼ਾ ਕਿਉਂ ਨਾ ਦੇਵਾ ਪਵੇ। ਸਿੱਧੂ ਨੇ ਵਿਰੋਧੀਆਂ ਨੂੰ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਵੱਡਾ ਬਾਦਲ ਮਚਲਿਆ ਬੁੱਢਾ ਹੈ ਜਿਸ ਨੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਦੇ ਕੇ ਪੰਜਾਬ ਨੂੰ ਲੁੱਟਿਆ, ਜਦਕਿ ‘ਸੇਵਾ’ 10 ਫੀਸਦੀ ਕੀਤੀ ਅਤੇ 90 ਫੀਸਦੀ ਮੇਵਾ ਖਾਧਾ। ਸੁਖਬੀਰ ਬਾਦਲ ਨੂੰ ਗੱਪੀ ਦੱਸਿਆ ਤੇ ਬਿਕਰਮ ਮਜੀਠੀਆ ’ਤੇ ਨਿਸ਼ਾਨਾ ਲਾਉਂਦਿਆ ਸਿੱਧੂ ਨੇ ਕਿਹਾ ਕਿ ਕੋਠੇ ’ਤੇ ਤੋਤਾ ਬਹਿਣ ਨਹੀਂ ਦੇਣਾ, ਤਸਕਰ ਰਹਿਣ ਨਹੀਂ ਦੇਣਾ। ਇਸ ਦੇ ਨਾਲ ਹੀ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟਣਾ ਨਾ ਭੁੱਲੇ। ਉਨ੍ਹਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਕੇਂਦਰੀ ਹਾਕਮਾਂ ਦੇ ਇਸ਼ਾਰੇ ’ਤੇ ਨੱਚਦਾ ਸੀ, ਹੁਣ ਇਹ ਡਬਲ ਇੰਜਣ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਹੈ, ਇਸ ਦਾ ਇੰਜਣ ਸੀਜ ਹੋ ਚੁੱਕਾ ਹੈ।

ਸੀਐੱਮ ਮੁਸਕਰਾ ਨਾ ਤਾੜੀ ਮਾਰ..!

ਭਾਸ਼ਣ ਦੌਰਾਨ ਵਿਧਾਇਕ ਸਿੱਧੂ ਦੀ ਨਜ਼ਰ ਮੁੱਖ ਮੰਤਰੀ ਚੰਨੀ ’ਤੇ ਪਈ ਤਾਂ ਉਨ੍ਹਾਂ ਨੂੰ ਮੁਸਕਰਾਉਂਦਿਆਂ ਦੇਖ ਮਾਈਕ ਤੋਂ ਹੀ ਕਿਹਾ,‘ਮੁਸਕਰਾ ਨਾ ਤਾੜੀ ਮਾਰ’ ਜਿਸ ’ਤੇ ਤਾੜੀ ਮਾਰਦੇ ਹੋਏ ਸੀਐੱਮ ਚੰਨੀ ਉੱਠੇ ਅਤੇ ਭਾਸ਼ਣ ਦੇ ਰਹੇ ਸਿੱਧੂ ਨੂੰ ਜੱਫੀ ਪਾਉਣ ਜਾ ਪੁੱਜੇ।

Vinkmag ad
Share Our Daily Posts

News Desk

Read Previous

ਚੰਨੀ ਦੇ ਮੁੱਖ ਮੰਤਰੀ ਐਲਾਨੇ ਜਾਣ ‘ਤੇ ਹਲਕੇ ‘ਚ ਖੁਸ਼ੀ

Read Next

ਭਗਵੰਤ ਮਾਨ ਦਾ ਕਾਂਗਰਸ ‘ਤੇ ਵੱਡਾ ਦੋਸ਼, ਕਿਹਾ- ਗਾਂਧੀ ਪਰਿਵਾਰ ਤਕ ਪਹੁੰਚਦਾ ਹੈ ਮਾਫ਼ੀਏ ਦਾ ਪੈਸਾ