Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਪੰਜਾਬ ਕਾਂਗਰਸ ਦੇ ਸੀਐੱਮ ਚਿਹਰੇ ਦਾ ਮਸਲਾ ਹੱਲ ਪਰ ਹੁਣ ਨਵਜੋਤ ਸਿੰਘ ਸਿੱਧੂ ਦੇ ਰਵੱਈਏ ‘ਤੇ ਨਜ਼ਰ, ਚੰਨੀ ਦੀਆਂ ਵਧੀਆਂ ਚੁਣੌਤੀਆਂ

ਜੇਐੱਨਐੱਨ, ਨਵੀਂ ਦਿੱਲੀ: ਪੰਜਾਬ ‘ਚ ਕਾਂਗਰਸ ਦੇ ਸੀਐੱਮ ਚਿਹਰੇ ਨੂੰ ਲੈਕੇ ਕਈ ਦਿਨ ਤੋਂ ਚਲ ਰਹੀ ਖਿੱਚੋਤਾਣ ਹੁਣ ਐਤਵਾਰ ਨੂੰ ਖਤਮ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਵਰਚੂਅਲ ਰੈਲੀ ‘ਚ ਮੰਚ ਤੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ ਹੈ। ਪਰ ਇਸ ਦੇ ਨਾਲ ਹੀ ਹੁਣ ਨਵਜੋਤ ਸਿੰਘ ਸਿੱਧੂ ਦੇ ਵਿਵਹਾਰ ‘ਤੇ ਨਜ਼ਰਾਂ ਹਨ ਤੇ ਚਰਨਜੀਤ ਸਿੰਘ ਚੰਨੀ ਦੀਆਂ ਚੁਣੌਤੀਆਂ ਹੋਰ ਵੀ ਵਧ ਗਈਆਂ ਹਨ।

ਰਾਹੁਲ ਗਾਂਧੀ ਨੇ ਸੀਐੱਮ ਚਿਹਰੇ ਲਈ ਕੀਤਾ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ

ਰਾਹੁਲ ਗਾਂਧੀ ਨੇ ਸਾਫ਼ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ,ਪਾਰਟੀ ਦੇ ਵਰਕਰਾਂ ਤੇ ਨੌਜਵਾਨਾਂ ਦੀ ਰਾਏ ਲੈਣ ਤੋਂ ਬਾਅਦ ਹੀ ਚਿਹਰਾ ਤੈਅ ਕੀਤਾ ਹੈ। ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਕਿਸੇ ਗਰੀਬ ਨੂੰ ਹੀ ਸੀਐੱਮ ਚਿਹਰਾ ਬਣਾਇਆ ਜਾਵੇ। ਐਲਾਨ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਧੰਨਵਾਦ ਕਰਦੇ ਹੋਏ ਕਿਹਾ,’ ਮੈਂ ਮੁੱਖਮੰਤਰੀ ਬਣਨ ਤੋਂ ਬਾਅਦ ਸਿੱਧੂ ਦਾ ਪੰਜਾਬ ਮਾਡਲ ਲਾਗੂ ਕਰਾਂਗਾ।’

ਐਲਾਨ ਤੋਂ ਪਹਿਲਾਂ ਡੇਢ ਘੰਟੇ ਦੀ ਹੋਈ ਬੈਠਕ, ਪਿੱਛੇ ਹਟਣ ਨੂੰ ਰਾਜ਼ੀ ਨਹੀਂ ਸੀ ਨਵਜੋਤ ਸਿੱਧੂ

ਕਾਂਗਰਸ ਦਾ ਸੀਐੱਮ ਚਿਹਰੇ ਦਾ ਮਸਲਾ ਭਾਵੇਂ ਹੱਲ ਹੋ ਗਿਆ ਹੈ ਪਰ ਅਸਲੀ ਚੁਣੌਤੀ ਅਜੇ ਸਾਹਮਣੇ ਹੈ। ਇਸ ‘ਚ ਸਭ ਤੋਂ ਵੱਡੀ ਚੁਣੌਤੀ ਸਿੱਧੂ ਦੇ ਵਿਵਹਾਰ ਨੂੰ ਲੈਕੇ ਹੈ।ਕਿ ਉਹ ਕਿਵੇਂ ਚੰਨੀ ਦਾ ਸਹਿਯੋਗ ਕਰਨਗੇ। ਰਾਹੁਲ ਦੇ ਸਾਹਮਣੇ ਉਹ ਦੋਵੇਂ ਇਕ -ਦੂਜੇ ਦੇ ਗਲੇ ਵੀ ਮਿਲੇ ਪਰ ਇਸ ਤੋਂ ਪਹਿਲਾਂ ਸਿੱਧੂ ਦੇ ਲਹਿਜੇ ‘ਚ ਕਾਫ਼ੀ ਤਲਖੀ ਨਜ਼ਰ ਆਈ। ਉਸ ਨੇ ਕਿਹਾ, ‘ਮੈਂ ਦਰਸ਼ਨੀ ਘੋਡ਼ਾ ਬਣ ਕੇ ਨਹੀਂ ਰਹਾਂਗਾ। ਮੈਂ ਰੇਸ ‘ਚ ਦੌਡ਼ਨ ਵਾਲਾ ਅਰਬੀ ਘੋਡ਼ਾ ਹਾਂ। ਜੋ ਬਿਮਾਰ ਵੀ ਹੋਵੇ ਤਾਂ ਵੀ ਗਧੇ ਨਾਲੋਂ ਬਿਹਤਰ ਹੁੰਦਾ ਹੈ।’ ਉਸ ਦੇ ਇਸ ਅੰਦਾਜ਼ ਨਾਲ ਮੰਚ ‘ਤੇ ਬੈਠੇ ਸਾਰੇ ਕਾਂਗਰਸੀ ਨੇਤਾ ਹੈਰਾਨ ਰਹਿ ਗਏ।

ਉੱਥੇ ਹੀ ਐਲਾਨ ਤੋਂ ਪਹਿਲਾਂ ਕਾਫੀ ਦੇਰ ਤੱਕ ਸਿੱਧੂ ਨੂੰ ਮਨਾਉਣ ਦੇ ਯਤਨ ਚਲਦੇ ਰਹੇ। ਰਾਹੁਲ ਗਾਂਧੀ ਕਰੀਬ ਢਾਈ ਵਜੇ ਲੁਧਿਆਣ ਪਹੁੰਚ ਗਏ। ਇਸ ਤੋਂ ਬਾਅਦ ਇਕ ਹੋਟਲ ‘ਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਕੇਸੀ ਵੇਨੂਗੋਪਾਲ, ਹਰੀਸ਼ ਚੌਧਰੀ ਤੇ ਸੁਨੀਲ ਜਾਖਡ਼ ਨਾਲ ਇਕ ਬੈਠਕ ਹੋਈ। ਸੂਤਰਾਂ ਅਨੁਸਾਰ ਸਿੱਧੂ ਕਿਸੇ ਵੀ ਸ਼ਰਤ ‘ਤੇ ਪਿੱਛੇ ਨਹੀਂ ਹਟ ਰਹੇ ਸੀ, ਪਰ ਰਾਹੁਲ ਬਾਰ-ਬਾਰ ਉਨ੍ਹਾਂ ਨੂੰ ਮਨਾਉਂਦੇ ਰਹੇ।

ਕਾਂਗਰਸ ਸਾਹਮਣੇ ਪੰਜ ਵੱਡੀਆਂ ਚੁਣੌਤੀਆਂ

1. ਨਵਜੋਤ ਸਿੱਧੂ ਕੀ ਰਵੱਈਆ ਅਪਣਾਉਂਦੇ ਹਨ ਜੇ ਉਹ ਨਾਰਾਜ਼ ਰਹੇ ਤੇ ਚੰਨੀ ਦਾ ਸਾਥ ਨਾ ਦਿੱਤਾ ਤਾਂ ਪਾਰਟੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।

2.ਸਿੱਧੂ ਤੋਂ ਇਲਾਵਾ ਉਨ੍ਹਾਂ ਦੇ ਨਾਲ ਚੱਲਣ ਵਾਲੇ ਤੇ ਖੁੱਲ੍ਹ ਕੇ ਵਿਰੋਧ ਕਰਨ ਵਾਲੇ ਆਗੂਆਂ ਨੂੰ ਇਕ ਮੰਚ ‘ਤੇ ਲਿਆਉਣਾ ਹੋਵੇਗਾ।

3. ਕਾਂਗਰਸ ਨੇ ਭਾਵੇਂ ਚੰਨੀ ਨੂੰ ਸੀਐੱਮ ਚਿਹਰਾ ਐਲਾਨ ਕੇ ਅਨੁਸੂਚਿਤ ਜਾਤੀ ਨੂੰ ਖੁਸ਼ ਕਰ ਲਿਆ ਹੈ ਪਰ ਜੱਟ ਸਿੱਖਾਂ ਦੀ ਨਾਰਾਜ਼ਗੀ ਵੀ ਦੂਰ ਕਰਨੀ ਹੋਵੇਗੀ।

4.ਬਾਗੀਆਂ ਨੇ ਪਹਿਲਾਂ ਹੀ ਕਾਂਗਰਸ ਲਈ ਮੁਸੀਬਤ ਵਧਾ ਦਿੱਤੀ ਹੈ। ਬਹੁਮਤ ਲਈ ਲੋੜੀਂਦੇ 59 ਵਿਧਾਇਕਾਂ ਦੀ ਜਿੱਤ ਲਈ ਇਕਜੁੱਟਤਾ ਦਿਖਾਉਣੀ ਪਵੇਗੀ।

5.ਚੋਣਾਂ ‘ਚ 13 ਦਿਨ ਬਾਕੀ ਹਨ। ਇਸ ਦੌਰਾਨ ਕਾਂਗਰਸ ਨੂੰ ਕਿਸੇ ਵੀ ਨਵੇਂ ਹੰਗਾਮੇ ਤੋਂ ਬਚਣਾ ਪਵੇਗਾ। ਪ੍ਰਚਾਰ ‘ਚ ਤੇਜ਼ੀ ਲਿਆਉਣੀ ਚਾਹੀਦੀ ਹੈ।

Vinkmag ad
Share Our Daily Posts

News Desk

Read Previous

ਭਗਵੰਤ ਮਾਨ ਦਾ ਕਾਂਗਰਸ ‘ਤੇ ਵੱਡਾ ਦੋਸ਼, ਕਿਹਾ- ਗਾਂਧੀ ਪਰਿਵਾਰ ਤਕ ਪਹੁੰਚਦਾ ਹੈ ਮਾਫ਼ੀਏ ਦਾ ਪੈਸਾ

Read Next

ਨਵਜੋਤ ਸਿੱਧੂ ਦਾ ਰਵੱਈਆ ਬਰਕਰਾਰ, ਕਿਹਾ-ਮੈਂ ਕਾਂਗਰਸ ਹਾਈਕਮਾਂਡ ਦੇ ਨਾਲ ਹਾਂ; ਚੰਨੀ ਦੀ ਹਮਾਇਤ ਕਰਨ ‘ਤੇ ਧਾਰੀ ਚੁੱਪ