ਬਠਿੰਡਾ : ਥਾਣਾ ਮੌੜ ਦੀ ਪੁਲਿਸ ਨੇ ਸਹੁਰੇ ਨਾਲ 12 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਆਹੁਤਾ ਔਰਤ ਦੇ ਖਿਲਾਫ ਧੋਖਾਧੜੀ ਕਰਨ ਅਤੇ ਅਮਾਨਤ ਵਿਚ ਖਿਆਨਤ ਪਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸਬ ਇੰਸਪੈਕਟਰ ਬੋਘਾ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਵਾਸੀ ਮੌੜ ਖੁਰਦ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸ ਦੇ ਲੜਕੇ ਜਸਵਿੰਦਰ ਸਿੰਘ ਨੇ ਨਿਸ਼ੂ ਵਾਸੀ ਮਾਨਸਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਸਾਲ 2019 ਵਿਚ ਉਸ ਨੇ ਆਪਣੀ ਨੂੰਹ ਨੂੰ ਵਿਦੇਸ਼ ਭੇਜਣ ਲਈ ਉਸ ਦੇ ਖਾਤੇ ਵਿਚ 12 ਲੱਖ 35 ਹਜ਼ਾਰ ਰੁਪਏ ਪਾਏ ਸਨ। ਪੀਡ਼ਤ ਵਿਅਕਤੀ ਨੇ ਦੱਸਿਆ ਕਿ ਦੋ ਵਾਰੀ ਵੀਜ਼ਾ ਨਾ ਲੱਗਣ ’ਤੇ ਉਕਤ ਰੁਪਏ ਨਿਸ਼ੂ ਦੇ ਖਾਤੇ ਵਿਚ ਵਾਪਸ ਆ ਗਏ। ਇਸ ਦੌਰਾਨ ਉਸ ਦੀ ਨੂੰਹ ਝਗੜਾ ਕਰ ਕੇ ਘਰੋਂ ਚਲੀ ਗਈ ਤੇ ਉਸ ਦੇ ਰੁਪਏ ਵਾਪਸ ਨਹੀਂ ਕੀਤੇ।; ਇਸ ਤਰ੍ਹਾਂ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀਡ਼ਤ ਵਿਅਕਤੀ ਦੀ ਸ਼ਿਕਾਇਤ ’ਤੇ ਕਥਿਤ ਦੋਸ਼ਣ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
