ਛੇਹਰਟਾ : ਛੇਹਰਟਾ ਦੇ ਇਲਾਕਾ ਅਰਜਨ ਨਗਰ ਭੱਠਾ ਕਾਲੋਨੀ ਵਿਚ ਨਸ਼ੱਈ ਨੌਜਵਾਨ ਨੇ ਪੈਸਿਆਂ ਦੀ ਖਾਤਰ ਇਕ ਕਬਾੜੀਏ ਦਾ ਕਤਲ ਕਰ ਕੇ ਲਾਸ਼ ਆਪਣੀ ਹੀ ਘਰ ਦੇ ਖਾਲੀ ਪਲਾਟ ਵਿੱਚ ਦੱਬ ਦਿੱਤੀ। ਮ੍ਰਿਤਕ ਜਗੀਰ ਸਿੰਘ (75 ਸਾਲ) ਵਾਸੀ ਗਲੀ ਜਗਦੀਸ਼ ਨਿਵਾਸ ਦੇ ਲੜਕੇ ਤਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਬਾੜ ਦਾ ਕੰਮ ਕਰਦੇ ਸਨ। ਉਹ ਮੰਗਲਵਾਰ ਨੂੰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਕੰਮ ਉੱਤੇ ਗਏ ਸਨ। ਜਦੋਂ ਸ਼ਾਮ ਚਾਰ ਵਜੇ ਤਕ ਉਹ ਘਰ ਨਾ ਪਰਤੇ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਇੱਕ ਹੋਰ ਕਬਾੜ ਵੇਚਣ ਵਾਲੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਰੇਹੜੀ ਅਰਜੁਨ ਨਗਰ ਭੱਠਾ ਕਲੋਨੀ ਵਿਚ ਖੜ੍ਹੀ ਹੈ। ਇਸ ਉੱਤੇ ਜਦੋਂ ਉਹ ਅਰਜੁਨ ਨਗਰ ਭੱਠਾ ਕਲੋਨੀ ਵਿੱਚ ਪਹੁੰਚੇ ਤਾਂ ਇੱਥੋਂ ਉਨ੍ਹਾਂ ਨੂੰ ਉਥੇ ਪਿਤਾ ਦੀ ਰੇਹੜੀ ਮਿਲ ਗਈ। ਇਲਾਕੇ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ ਉੱਤੇ ਉਹ ਸ਼ੱਕ ਦੇ ਆਧਾਰ ਉੱਤੇ ਉਹ ਨਸ਼ੱਈ ਨੌਜਵਾਨ ਦੇ ਘਰ ਜਾ ਕੇ ਆਪਣੇ ਪਿਤਾ ਘਰ ਬਾਰੇ ਪੁੱਛ ਗਿੱਛ ਕੀਤੀ ਪਰ ਕੋਈ ਜੁਆਬ ਨਾ ਮਿਲਿਆ। ਜਦੋਂ ਉਨ੍ਹਾਂ ਦੇ ਪਿਤਾ ਘਰ ਰਾਤ ਤਕ ਘਰ ਨਾ ਪੁੱਜੇ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਉਨ੍ਹਾਂ ਨੇ ਰਾਤ ਦੁਬਾਰਾ ਡੇਢ ਵਜੇ ਆ ਕੇ ਉਕਤ ਨੌਜਵਾਨ ਕੋਲੋਂ ਆਪਣੇ ਪਿਤਾ ਬਾਰੇ ਪੁੱਛਗਿੱਛ ਕੀਤੀ। ਜਦੋਂ ਉਹ ਦੁਬਾਰਾ ਬੁੱਧਵਾਰ ਸਵੇਰੇ ਨਸ਼ਈ ਨੌਜਵਾਨ ਦੇ ਘਰ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਕੰਧਾਂ ‘ਤੇ ਖੂਨ ਦੇ ਨਿਸ਼ਾਨ ਵੀ ਮਿਲੇ। ਮਕਾਨ ਵਿਚ ਹੀ ਸਥਿਤ ਖਾਲੀ ਪਲਾਟ ਵਿਚ ਜ਼ਮੀਨ ਪੁੱਟੀ ਵੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੀ ਪਿਤਾ ਦੀ ਹੱਤਿਆ ਕਰ ਕੇ ਇੱਥੇ ਹੀ ਉਨ੍ਹਾਂ ਦੀ ਲਾਸ਼ ਲੱਭ ਦਿੱਤੀ ਗਈ ਹੈ ਜਿਸ ਉਤੇ ਉਹ ਤੁਰੰਤ ਪੁਲਿਸ ਨੂੰ ਲੈ ਕੇ ਮੌਕੇ ਉਤੇ ਪੁੱਜੇ ਅਤੇ ਨਸ਼ੱਈ ਨੌਜਵਾਨ ਅਰਜਨ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਮੌਕੇ ਉਤੇ ਹੀ ਤਹਿਸੀਲਦਾਰ ਮਨਜੀਤ ਸਿੰਘ ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿਚ ਲਾਸ਼ ਨੂੰ ਜ਼ਮੀਨ ਵਿਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਤਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਕਬਾੜ ਵੇਚਣ ਲਈ ਘਰ ਬੁਲਾਇਆ ਤੇ ਜੇਬ ਵਿਚ ਪੈਸੇ ਵੇਖ ਕੇ ਖੋਹਣ ਦੀ ਨੀਅਤ ਨਾਲ ਉਸ ਦੇ ਸਿਰ ਉਤੇ ਵਾਰ ਕਰਨ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਟਾਊਨ ਛੇਹਰਟਾ ਚੌਕੀ ਦੇ ਇੰਚਾਰਜ ਏਐੱਸਆਈ ਰੂਪ ਲਾਲ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ੱਕ ਦੇ ਆਧਾਰ ਉਤੇ ਦੋ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।
