Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਭਾਜਪਾ ਲਈ ਦਿ ਗਰੇਟ ਖਲੀ ਪਹੁੰਚੇ ਨਕੋਦਰ, ਸ਼ਮੀ ਕਲਿਆਣ ਦੇ ਦਫਤਰ ਦਾ ਕੀਤਾ ਉਦਘਾਟਨ, ਖਲੀ ਨੂੰ ਮਿਲਣ ਲਈ ਉਮੜਿਆ ਲੋਕਾਂ ਦਾ ਹਜੂਮ

ਨਕੋਦਰ : ਜਿਉਂ-ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਚੋਣਾਂ ਦਾ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ, ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ‘ਚ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ, ਹੁਣ ਭਾਜਪਾ ਨੇ ਵੀ ਪੰਜਾਬ ਵਿੱਚ ਚੋਣ ਮੁਹਿੰਮ ਤੇਜ ਕਰਦੇ ਹੋਏ, ਆਪਣੀ ਐਂਟਰੀ ਕਰ ਲਈ ਹੈ।

ਭਾਜਪਾ ਨੇ ਕਈ ਸਟਾਰ ਪ੍ਰਚਾਰਕਾਂ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਭੇਜਿਆ ਹੈ, ਅੱਜ ਨਕੋਦਰ ਵਿਖੇ ਪ੍ਰਸਿੱਧ ਰੈਸਲਰ ਦੀ ਗਰੈਟ ਖਲੀ ਨਕੋਦਰ ਪਹੁੰਚੇ, ਜਿੱਥੇ ਉਹਨਾਂ ਨੇ ਭਾਜਪਾ, ਪੀਐਲਸੀ, ਅਕਾਲੀ ਦਲ ਸੰਯੂਕਤ ਦੇ ਸਾਂਝੇ ਉਮੀਦਵਾਰ ਸ਼ਮੀ ਕਲਿਆਣ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ। ਦੀ ਗਰੈਟ ਖਲੀ ਦੇ ਨਕੋਦਰ ਪਹੁੰਚਦੇ ਹੀ ਚੋਣ ਦਫਤਰ ਦੇ ਬਾਹਰ ਲੋਕਾਂ ਦਾ ਹਜੂਮ ਉਮੜਿਆ ਗਿਆ ਅਤੇ ਹਰ ਕੋਈ ਖਲੀ ਨੂੰ ਮਿਲਣ ਅਤੇ ਫੋਟੋ ਕਰਵਾਉਣ ਨੂੰ ਉਤਾਵਲਾ ਦਿਖਿਆ, ਦੀ ਗਰੇਟ ਖਲੀ ਨੇ ਉਦਘਾਟਨ ਕਰਨ ਮੌਕੇ ਪ੍ਰੈਸ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਹਲਕਾ ਨਕੋਦਰ ਵਾਸੀ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਜਪਾ, ਪੀਐਲਸੀ, ਅਕਾਲੀ ਦਲ ਸੰਯੂਕਤ ਦੇ ਸ਼ਾਂਝੇ ਉਮੀਦਵਾਰ ਸ਼ਮੀ ਕਲਿਆਣ ਨੂੰ ਜਿਤਾਓ ਅਤੇ ਭਾਜਪਾ ਦੀ ਸੂਬੇ ਵਿੱਚ ਸਰਕਾਰ ਬਨਾਓ।

ਇਸ ਦੌਰਾਨ ਉਮੀਦਵਾਰ ਸ਼ਮੀ ਕਲਿਆਣ ਨੇ ਕਿਹਾ ਕਿ ਨਕੋਦਰ ਹਲਕੇ ਚ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਾਉਣਗੇ ਅਤੇ ਉਹਨਾਂ ਨੇ ਕਿਹਾ ਕਿ ਦੀ ਗਰੈਟ ਖਲੀ ਦੇ ਨਕੋਦਰ ਪਹੁੰਚਣ ਤੇ ਸਾਡੀ ਚੋਣ ਮੁਹਿੰਮ ਨੂੰ ਹੋਰ ਬਲ ਮਿਲਿਆ ਹੈ। ਦੀ ਗਰੈਟ ਖਲੀ ਨੇ ਚੋਣ ਦਫਤਰ ਤੋਂ ਲੈ ਕੇ ਸਬਜੀ ਮੰਡੀ ਤੱਕ ਇਕ ਛੋਟੀ ਜੇਹੀ ਰੈਲੀ ਵੀ ਕੱਢੀ ਅਤੇ ਸ੍ਰੀ ਦੇਵੀ ਤਲਾਬ ਮੰਦਿਰ ਨਤਮਸਤਕ ਹੋਏ। ਇਸ ਮੌਕੇ ਪੰਕਜ ਢੀਂਗਰਾ, ਅਰਵਿੰਦ ਚਾਵਲਾ ਸ਼ੈਫੀ, ਅਮਿਤ ਵਿੱਜ, ਸੋਮਨਾਥ ਗੋਪਾਲ ਪ੍ਰਧਾਨ ਮੰਡਲ, ਸਤੀਸ਼ ਬਜਾਜ, ਵਿਜੈ ਭਟਨਾਗਰ, ਸੋਨੂੰ ਬਜਾਜ, ਰਾਕੇਸ਼ ਤਿਵਾੜੀ, ਦਵਿੰਦਰ ਕਲੇਰ, ਲੱਕੀ ਟੰਡਨ, ਕੁਨਾਲ ਜੋਸ਼ੀ, ਨਰੇਸ਼ ਖਾਨ, ਵਿਨੈ ਕੁਮਾਰ, ਅਮਰਜੀਤ ਝੀਤਾ, ਅਸ਼ਵਨੀ ਲੁਥਰਾ ਤੋਂ ਭਾਜਪਾ ਆਗੂ ਹਾਜਰ ਸਨ।

Vinkmag ad
Share Our Daily Posts

News Desk

Read Previous

ਕੇਜਰੀਵਾਲ ਦਾ ਦਾਅਵਾ- ਦੋਵਾਂ ਸੀਟਾਂ ਤੋਂ ਹਾਰ ਰਹੇ ਚੰਨੀ, ‘ਆਪ’ ਨੇ ਕਰਵਾਇਆ ਸਰਵੇ

Read Next

ਲੋੜ ਪੈਣ ‘ਤੇ ਚਰਨਜੀਤ ਸਿੰਘ ਚੰਨੀ ਪੀਐੱਮ ਮੋਦੀ ਨੂੰ ਦੇਣਗੇ ਖੂਨ, ਡਾਕਟਰਾਂ ਦੀ ਟੀਮ ਤੇ ਹਾਈਟੈਕ ਐਂਬੂਲੈਂਸ ਵੀ ਤਿਆਰ