Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 11, 2026

ਪ੍ਰਧਾਨ ਮੰਤਰੀ ਦੀ ਆਮਦ ‘ਤੇ ਸ਼ਹਿਰ ‘ਚ ਸੁਰੱਖਿਆ

ਜਲੰਧਰ : ਸ਼ਹਿਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਨੂੰ ਲੈ ਕੇ ਜਲੰਧਰ ਦੀ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਬੱਸ ਸਟੈਂਡ ਤੋਂ ਲੈ ਕੇ ਪੀਏਪੀ ਚੌਕ ਤਕ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਉਥੇ ਪੀਏਪੀ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਤੇ ਵੱਡੇ ਵਾਹਨਾਂ ਨੂੰ ਅੰਦਰ ਐਂਟਰੀ ਨਹੀਂ ਦਿੱਤੀ ਗਈ ਤੇ ਛੋਟੇ ਵਾਹਨਾਂ ਨੂੰ ਦੂਸਰੇ ਪਾਸਿਓਂ ਕੱਿਢਆ ਗਿਆ। ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਸੀ ਤੇ ਆਦਮਪੁਰ ਤੋਂ ਲੈ ਕੇ ਜਲੰਧਰ ਪੀਏਪੀ ਚੌਕ ਤਕ ਵੱਡੀ ਗਿਣਤੀ ‘ਚ ਪੈਰਾਮਿਲਟਰੀ ਫੋਰਸ, ਪੰਜਾਬ ਪੁਲਿਸ ਦੇ ਜਵਾਨ ਤੇ ਕਮਾਂਡੋ ਫੋਰਸ ਤਾਇਨਾਤ ਸੀ। ਜਲੰਧਰ ਦੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਖੁਦ ਸੁਰੱਖਿਆ ‘ਚ ਖੜ੍ਹੇ ਰਹੇ। ਬੀਤੇ ਚਾਰ ਦਿਨਾਂ ਤੋਂ ਕਮਿਸ਼ਨਰੇਟ ਪੁਲਿਸ ਤੇ ਦਿਹਾਤੀ ਪੁਲਿਸ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਰਿਹਰਸਲ ਕਰ ਰਹੀ ਸੀ ਜਿਸ ਕਾਰਨ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਸਖ਼ਤ ਸਨ। ਪ੍ਰਧਾਨ ਮੰਤਰੀ ਦੇ ਦੌਰੇ ਲਈ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਪੰਜਾਬ ਪੁਲਿਸ, ਬੀਐੱਸਐੱਫ, ਸੀਆਰਪੀਐੱਫ ਤੇ ਕਮਾਂਡੋ ਦਸਤੇ ਤਾਇਨਾਤ ਰਹੇ। ਪੂਰੇ ਰਸਤੇ ‘ਚ 10 ਤੋਂ 20 ਮੀਟਰ ਦੀ ਦੂਰੀ ‘ਤੇ ਪੈਰਾਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਦੇ ਜਵਾਨ ਖੜ੍ਹੇ ਰਹੇ। ਇਸ ਤੋਂ ਇਲਾਵਾ ਡਾਗ ਸਕੁਐਡ, ਬੰਬ ਸਕੁਐਡ, ਦੰਗਾ ਰੋਕੂ ਦਸਤੇ ਦੇ ਨਾਲ ਪੁਲਿਸ ਦੀ ਸੀਸੀਟੀਵੀ ਵੈਨ ਤੇ ਪਾਣੀ ਦੀਆਂ ਬੁਛਾਰਾਂ ਕਰਨ ਵਾਲੀ ਵੈਨ ਵੀ ਰੈਲੀ ਵਾਲੇ ਸਥਾਨ ਬਾਹਰ ਖੜ੍ਹੀ ਰਹੀ।

ਸੁਰੱਖਿਆ ਦੇ ਮੱਦੇਨਜ਼ਰ ਰੂਟ ਹੋਏ ਡਾਇਵਰਟ

ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਹੈਵੀ ਵਾਹਨਾਂ ਲਈ ਰੂਟ ਡਾਇਵਰਟ ਕਰ ਦਿੱਤੇ ਗਏ। ਲੁਧਿਆਣਾ ਫਿਲੌਰ ਵੱਲੋਂ ਆਉਣ ਵਾਲੇ ਟ੍ਰੈਫਿਕ ਨੂੰ ਫਿਲੌਰ ਤੋਂ ਨੂਰਮਹਿਲ ਨਕੋਦਰ ਰੋਡ ‘ਤੇ ਕੱਿਢਆ ਗਿਆ। ਚੰਡੀਗੜ੍ਹ ਸਾਈਡ ਵੱਲੋਂ ਆਉਣ ਵਾਲੇ ਟ੍ਰੈਫਿਕ ਨੂੰ ਫਗਵਾੜਾ ਤੋਂ ਨਕੋਦਰ ਜਲੰਧਰ ਰਸਤੇ ਕਿਢਆ ਗਿਆ। ਅੰਮਿ੍ਤਸਰ ਸਾਈਡ ਵੱਲੋਂ ਆਉਣ ਵਾਲੇ ਟ੍ਰੈਫਿਕ ਨੂੰ ਸੁਭਾਨਪੁਰ ਤੋਂ ਕਪੂਰਥਲਾ ਜਲੰਧਰ ਵੱਲ ਕੱਿਢਆ ਗਿਆ। ਉਥੇ ਪਠਾਨਕੋਟ ਵੱਲੋਂ ਆਉਣ ਵਾਲੇ ਹੈਵੀ ਟ੍ਰੈਫਿਕ ਨੂੰ ਟਾਂਡਾ ਉੜਮੁੜ ਤੋਂ ਹੁਸ਼ਿਆਰਪੁਰ ਤੋਂ ਫਗਵਾੜਾ ਤੋਂ ਜੰਡਿਆਲਾ ਨਕੋਦਰ ਜਲੰਧਰ ਵੱਲ ਡਾਇਵਰਟ ਕੀਤਾ ਗਿਆ। ਉਥੇ ਦੂਜੀ ਡਾਇਵਰਸ਼ਨ ਕਿਸ਼ਨਗੜ੍ਹ ਤੋਂ ਕਰਤਾਰਪੁਰ ਤੋਂ ਰੇਲਵੇ ਕ੍ਰਾਸਿੰਗ ਮਕਸੂਦਾਂ ਵੱਲ ਕੱਢੀ ਗਈ।

ਪੈਦਲ ਜਾਣ ਵਾਲਿਆਂ ਦੀ ਵੀ ਚੈਕਿੰਗ

ਰੈਲੀ ਸਥਾਨ ਦੇ ਚਾਰੋਂ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਹਰ ਆਉਣ-ਜਾਣ ਵਾਲੇ ਨੂੰ ਚੈਕਿੰਗ ਕਰ ਕੇ ਭੇਜਿਆ ਜਾ ਰਿਹਾ ਸੀ। ਇੱਥੋਂ ਤਕ ਕਿ ਪੈਦਲ ਆਉਣ-ਜਾਣ ਵਾਲਿਆਂ ਕੋਲੋਂ ਵੀ ਪੁੱਛਗਿੱਛ ਕਰ ਕੇ ਹੀ ਉਨ੍ਹਾਂ ਨੂੰ ਉਥੋਂ ਲੰਘਣ ਦਿੱਤਾ ਗਿਆ। ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੌਗਿੱਟੀ ਮੋੜ ਤੋਂ ਲੈ ਕੇ ਪੀਏਪੀ ਚੈਕ ਤਕ ਪੰਜਾਬ ਪੁਲਿਸ, ਪੈਰਾਮਿਲਟਰੀ ਫੋਰਸ ਤੇ ਕਮਾਂਡੋ ਫੋਰਸ ਦੀ ਤਾਇਨਾਤੀ ਕੀਤੀ ਗਈ

Vinkmag ad
Share Our Daily Posts

News Desk

Read Previous

ਪ੍ਰਧਾਨ ਮੰਤਰੀ ਦੀ ਰੈਲੀ ਮਗਰੋਂ ਜਲੰਧਰ ਪਹੁੰਚੇ ਮੁੱਖ ਮੰਤਰੀ ਚੰਨੀ, ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਹੋਏ ਨਤਮਸਤਕ

Read Next

ਪੰਜਾਬ ਸਰਕਾਰ ਵੱਲੋਂ ਸਕੂਲਾਂ ਲਈ ਨਵੇਂ ਹੁਕਮ ਜਾਰੀ, ਪੜ੍ਹੋ ਕੋਵਿਡ ਪਾਬੰਦੀਆਂ ‘ਚ ਹੋਰ ਕਿਹੜੀਆਂ ਰਿਆਇਤਾਂ ਦਿੱਤੀਆਂ