Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਦੀਪ ਸਿੱਧੂ ਦੇ ਹਾਦਸੇ ਦਾ ਚਸ਼ਮਦੀਦ ਆਇਆ ਸਾਹਮਣੇ, ਟਰਾਲਾ ਡਰਾਈਵਰ ਕਾਸਿਮ ਗ੍ਰਿਫ਼ਤਾਰ

ਸੋਨੀਪਤ : ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu) ਦੀ ਕਾਰ ਹਾਦਸੇ ਦਾ ਚਸ਼ਮਦੀਦ ਪੁਲਿਸ ਨੂੰ ਮਿਲ ਗਿਆ ਹੈ। ਪ੍ਰਤੱਖਦਰਸ਼ੀ ਮੁਹੰਮਦ ਯੂਸਫ ਖ਼ਾਨ ਦੀ ਕਾਰ ਦੇ ਬਰਾਬਰ ਹੋ ਕੇ ਹੀ ਸਿੱਧੂ ਦੀ ਕਾਰ ਨਿਕਲੀ ਸੀ। ਯਸਫ ਨੂੰਹ ਦੇ ਪੁਨਹਾਣਾ ਪਿੰਡ ਦਾ ਰਹਿਣ ਵਾਲਾ ਹੈ। ਉਸ ਤੋਂ ਤੁਰੰਤ ਬਾਅਦ ਇਹ ਹਾਦਸਾ ਵਾਪਰਿਆ। ਉਸ ਨੇ ਹੀ ਟਰੱਕ ਡਰਾਈਵਰ ਦੇ ਮੋਬਾਈਲ ਤੋਂ ਪੁਲਿਸ ਨੂੰ ਫੋਨ ਕਰਕੇ ਹਾਦਸੇ ਦੀ ਸੂਚਨਾ ਦਿੱਤੀ ਸੀ। ਹਾਦਸਾ ਸਕਾਰਪੀਓ ਦੀ ਅਤਿਅੰਤ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਪੁਲਿਸ ਅਨੁਸਾਰ ਇਸ ਦੀ ਰਫ਼ਤਾਰ 122 ਕਿਲੋਮੀਟਰ ਪ੍ਰਤੀ ਘੰਟਾ ਸੀ ਜਦਕਿ ਟਰੱਕ ਦੀ ਰਫ਼ਤਾਰ 40 ਕਿਲੋਮੀਟਰ ਦੇ ਕਰੀਬ ਸੀ। ਦੂਜੇ ਪਾਸੇ ਪੁਲਿਸ ਨੇ ਹਾਦਸੇ ਦੇ ਮੁਲਜ਼ਮ ਟਰੱਕ ਡਰਾਈਵਰ ਨੂੰਹ ਦੇ ਸਿੰਗਾਰ ਪਿੰਡ ਨਿਵਾਸੀ ਕਾਸਿਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਯੂਸਫ ਅਨੁਸਾਰ ਹਾਦਸੇ ਪਿੱਛੋਂ ਉਸ ਨੇ ਆਪਣੀ ਕਾਰ ਪਾਸੇ ਲਾ ਕੇ ਸਕਾਰਪੀਓ ’ਚੋਂ ਕੁਡ਼ੀ ਨੂੰ ਬਾਹਰ ਕੱਢਿਆ ਤੇ ਸਡ਼ਕ ਕਿਨਾਰੇ ਲਿਟਾਇਆ। ਉਹ ਠੀਕ ਸੀ ਤੇ ਉਸ ਦੇ ਲੱਕ ’ਤੇ ਮਾਡ਼ੀ ਜਿਹੀ ਸੱਟ ਲੱਗੀ ਸੀ। ਉਸ ਵੇਲੇ ਦੀਪ ਦੇ ਸਾਹ ਚੱਲ ਰਹੇ ਸਨ ਪਰ ਉਹ ਬੋਲਣ ਦੀ ਹਾਲਤ ’ਚ ਨਹੀਂ ਸੀ। ਯੂਸਫ ਨੇ ਲਡ਼ਕੀ ਰੀਨਾ ਤੋਂ ਨੰਬਰ ਲੈ ਕੇ ਦੀਪ ਦੇ ਭਰਾ ਨੂੰ ਫੋਨ ਕੀਤਾ। ਰੀਨਾ ਨੇ ਹੀ ਯੂਸਫ ਨੂੰ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਹੋਣ ਵਾਲਾ ਦੀਪ ਸਿੱਧੂ ਹੈ। ਡਰਾਈਵਰ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਵੋਟਿੰਗ ਤੋਂ ਠੀਕ ਪਹਿਲਾਂ ਕਸੂਤੇ ਫਸੇ ਕੇਜਰੀਵਾਲ, ਕੀ ਸੀਐੱਮ ਚੰਨੀ ਦੀ ਅਪੀਲ ਤੋਂ ਬਾਅਦ ਪੀਐਮ ਮੋਦੀ ਦੇਣਗੇ ਜਾਂਚ ਦਾ ਹੁਕਮ?

Read Next

ਮੁੜ ਸੀਐਮ ਬਣਨ ਦੀ ਚਾਹਤ ’ਚ ਇਸ ਸਾਬਕਾ ਸੀਐਮ ਨੇ ਕੀਤਾ ‘ਕਾਲਾ ਕੱਟਾ’ ਦਾਨ