ਜਲੰਧਰ/ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਵੇਰੇ 8 ਵਜੇ ਤੋਂ ਪੋਲਿੰਗ ਬੂਥਾਂ ’ਤੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਸ਼ੁਰੂ ਹੋਈ ਅਤੇ 9 ਵਜੇ ਤਕ 5.3 ਫੀਸਦੀ ਵੋਟ ਪੋਲ ਹੋਈ। ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 5.5 ਫੀਸਦੀ, ਦਸੂਹਾ 5.7, ਗੜ੍ਹਸ਼ੰਕਰ 7 ਫੀਸਦੀ, ਹੁਸ਼ਿਆਰਪੁਰ ਵਿਖੇ 4.3, ਮੁਕੇਰੀਆਂ ਵਿਖੇ 5.9, ਸ਼ਾਮਚੁਰਾਸੀ 4.9 ਅਤੇ ਉੜਮੁੜ ਵਿਖੇ 4.1 ਫੀਸਦੀ ਮਤਦਾਨ ਹੋਇਆ। ਗੜ੍ਹਸ਼ੰਕਰ ਵਿੱਚ 7 ਫੀਸਦੀ ਨਾਲ ਸਭ ਤੋਂ ਵੱਧ ਉੜਮੁੜ ਹਲਕੇ ਵਿੱਚ 4.1 ਫੀਸਦੀ ਨਾਲ ਸਭ ਤੋਂ ਹੌਲੀ ਗਤੀ ਨਾਲ ਵੋਟਿੰਗ ਹੋਈੇ। ਦੱਸਣਾ ਬਣਦਾ ਹੈ ਕਿ ਜ਼ਿਲ੍ਹੇ ਵਿਚ 12 ਲੱਖ 87 ਹਜ਼ਾਰ 837 ਵੋਟਰ ਹਨ, ਜਿਨ੍ਹਾਂ ਵਿਚ 6,62,641 ਪੁਰਸ਼, 6,25,154 ਮਹਿਲਾ ਅਤੇ 42 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਜਲੰਧਰ ਪੰਜਾਬ ਵਿਧਾਨ ਸਭਾ ਲਈ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਪੈਣ ਦਾ ਕੰਮ ਉਤਸ਼ਾਹਪੂਰਵਕ ਸ਼ੁਰੂ ਹੋ ਗਿਆ ਹੈ। ਵੱਖ ਵੱਖ ਹਲਕਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੁੰਦਿਆ ਹੀ ਲੋਕ ਆਪਣੇ ਸਬੰਧਤ ਬੂਥਾਂ ਉਤੇ ਪਹੁੰਚ ਗਏ ਸਨ ਅਤੇ ਵੋਟਾਂ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਪੋਲਿੰਗ ਸਟਾਫ ਵੱਲੋਂ ਵੋਟ ਪਾਉਣ ਲਈ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਲਈ ਕਹਿਣ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਮਾਸਕ ਵੰਡ ਰਹੇ ਹਨ ਅਤੇ ਹਰੇਕ ਵੋਟਰ ਦੇ ਹੱਥ ਸੈਨੇਟਾਈਜ਼ ਕਰਵਾ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਜ਼ਿਲ੍ਹੇ ਦੀਆਂ 9 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਪੋਲਿੰਗ ਸਟਾਫ਼ ਨੇ ਈ.ਵੀ.ਐਮਜ਼ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਨਿਰਧਾਰਤ ਸਥਾਨਾਂ ‘ਤੇ ਲਗਾਇਆ। ਜਲੰਧਰ ‘ਚ ਕੁੱਲ 1975 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਚੱਲ ਰਹੀ ਹੈ। ਕਈ ਪੋਲਿੰਗ ਸਟੇਸ਼ਨਾਂ ‘ਤੇ ਅੰਗਹੀਣਾਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪਹਿਲੀ ਵਾਰ ਵੋਟਰਾਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਵੀ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਜਲੰਧਰ ਪੱਛਮੀ ਖੇਤਰ ਦੇ ਬਸਤੀ ਦਾਨਿਸ਼ਮੰਦਾਂ ਮੇਨ ਆਧਾਰ ‘ਤੇ ਸਥਿਤ ਵੋਟਿੰਗ ਕੇਂਦਰ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਵ੍ਹੀਲ ਚੇਅਰ ‘ਤੇ ਬਿਰਧ ਅਤੇ ਅਪੰਗ ਵੋਟਰਾਂ ਨੂੰ ਪੋਲਿੰਗ ਸਟੇਸ਼ਨ ‘ਤੇ ਲਿਆਂਦਾ ਜਾ ਰਿਹਾ ਹੈ। ਜੇਕਰ ਕੋਈ ਲਾੜਾ ਜਾਂ ਲਾੜਾ ਆਪਣੀ ਵੋਟ ਪਾਉਣ ਆਇਆ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਸਵੇਰੇ 7 ਵਜੇ ਤੋਂ ਹੀ ਕਈ ਪੋਲਿੰਗ ਸਟੇਸ਼ਨਾਂ ‘ਤੇ ਲਾਈਨਾਂ ਲੱਗ ਗਈਆਂ।
ਜਲੰਧਰ ਦੀਆਂ ਚਾਰ ਸ਼ਹਿਰੀ ਅਤੇ ਪੰਜ ਦਿਹਾਤੀ ਵਿਧਾਨ ਸਭਾ ਸੀਟਾਂ ਲਈ ਵੱਖ-ਵੱਖ ਪਾਰਟੀਆਂ ਦੇ ਕੁੱਲ 94 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜ਼ਿਲ੍ਹੇ ਦੇ 16,67,217 (ਪੁਰਸ਼ ਵੋਟਰ: 8,66,501, ਔਰਤ ਵੋਟਰ: 8,00,682 ਤੀਜਾ ਲਿੰਗ: 34) ਜ਼ਿਲ੍ਹੇ ਦੇ ਵੋਟਰ ਆਪਣੀ ਕਿਸਮਤ ਦਾ ਫੈਸਲਾ ਈ.ਵੀ.ਐਮ. ਇਸ ਦੌਰਾਨ ਜ਼ਿਲ੍ਹੇ ਵਿੱਚ ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ ਪੁਲਿਸ ਅਤੇ ਅਰਧ ਸੈਨਿਕ ਬਲਾਂ ਸਮੇਤ ਕੁੱਲ 9000 ਜਵਾਨ ਤਾਇਨਾਤ ਕੀਤੇ ਗਏ ਹਨ।
Jalandhar/Hoshiarpur/Ropar Election 2022 Voting Live…..
-ਹੁਸ਼ਿਆਰਪੁਰ ਵਿਚ 3:30 ਵਜੇ ਤਕ 50 ਫੀਸਦੀ ਵੋਟਾਂ ਪੋਲ ਹੋਣ ਦੀ ਖਬਰ ਮਿਲੀ ਹੈ।
-ਜਲੰਧਰ ਵਿੱਚ 3.30 ਵਜੇ ਤਕ 45.53 ਫੀਸਦੀ ਵੋਟਿੰਗ
ਆਦਮਪੁਰ – 48.3
ਜਲੰਧਰ ਕੈਂਟ – 45.17
ਜਲੰਧਰ ਸੈਂਟਰਲ-42
ਜਲੰਧਰ ਨਾਰਥ – 47.2
ਜਲੰਧਰ ਵੈਸਟ – 42
ਕਰਤਾਰਪੁਰ – 47.09
ਨਕੋਦਰ – 47.02
ਫਿਲੌਰ – 40.35
ਸ਼ਾਹਕੋਟ – 50.01
-ਰੂਪਨਗਰ ਜ਼ਿਲ੍ਹੇ ਵਿੱਚ 3 ਵਜੇ ਤਕ ਹੋਈ ਵੋਟਿੰਗ
Aps 55 %
ਰੂਪਨਗਰ 55.5%
ਚਮਕੌਰ 56.1%
-ਪਿੰਡ ਬੜਵਾ ਵਿਖੇ ਆਪਣੀ ਵੋਟ ਦਾ ਪ੍ਰਯੋਗ ਕਰਦੇ ਹੋਏ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ
ਮੁਕੇਰੀਆਂ ਵਿਚ ਦੁਪਹਿਰ 3 ਵਜੇ ਤਕ 51 ਫੀਸਦੀ ਵੋਟਾਂ ਪੋਲ ਹੋਈਆਂ।
-ਸਵਾ 03 ਵਜੇ ਤਕ ਚੌਥੇ ਰਾਉਂਡ ‘ਚ ਹੁਸ਼ਿਆਰਪੁਰ ‘ਚ 45 ਫੀਸਦੀ ਪੋਲਿੰਗ
ਹੁਸ਼ਿਆਰਪੁਰ ਤੀਜੇ ਰਾਊਂਡ ਦੇ ਖ਼ਤਮ ਹੋਣ ਤਕ ਹੁਸ਼ਿਆਰਪੁਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 45 ਫੀਸਦੀ ਵੋਟਿੰਗ ਹੋਈ ਸੀ। ਹਲਕਾ ਮੁਕੇਰੀਆਂ 50.4, ਦਸੂਹਾ 44.2, ਉੜਮੁੜ 46.8, ਸ਼ਾਮਚੁਰਾਸੀ 41.3, ਹੁਸ਼ਿਆਰਪੁਰ 36.7, ਚੱਬੇਵਾਲ 46.8, ਗੜ੍ਹਸ਼ੰਕਰ ਵਿੱਚ 49.1 ਫੀਸਦੀ ਪੋਲਿੰਗ ਹੋ ਚੁੱਕੀ ਸੀ। ਇਸ ਰਾਉਂਡ ਵਿੱਚ ਵੀ ਮੁਕੇਰੀਆਂ 50.4 ਫੀਸਦੀ ਨਾਲ ਵੋਟਿੰਗ ਫੀਸਦੀ ਵਿੱਚ ਨੰਬਰ ਇੱਕ ’ਤੇ ਅਤੇ ਹੁਸ਼ਿਆਰਪੁਰ ਵਿੱਚ 36.7 ਫੀਸਦੀ ਨਾਲ ਪੋਲਿੰਗ ਵਿੱਚ ਮੱਠੀ ਰਫ਼ਤਾਰ ਨਾਲ ਪਿੱਛੇ ਸੀ।
– ਦੁਪਹਿਰ 2 ਵਜੇ ਤਕ 9 ਵਿਧਾਨ ਸਭਾ ਹਲਕਿਆ ’ਚ ਪਈਆ ਵੋਟਾਂ ਦਾ ਅੰਕੜਾ
ਹਲਕਾ—–ਕੁੱਲ ਵੋਟਰ—-ਪਈਆ ਵੋਟਾਂ—-ਫੀਸਦੀ ਦਰ
ਆਦਮਪੁਰ—167424—–58280——-34.8
ਜਲੰਧਰ ਕੈਂਟ–193666—-60052——–31.0
ਜਲੰਧਰ ਸੈਂਟਰਲ-174003—52016——–29.9
ਜਲੰਧਰ ਨਾਰਥ–192058—62049——–32.3
ਜਲੰਧਰ ਵੈਸਟ–171632—56824——–33.1
ਕਰਤਾਰਪੁਰ—184515—63233——–34.3
ਨਕੋਦਰ—–194824—76175———36.0
ਫਿਲੌਰ——207149—71533———34.5
ਸ਼ਾਹਕੋਟ—–181946—68956———37.9
– ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਸੰਘਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗਡ਼੍ਹ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਆ ਰਹੇ ਵੋਟਰਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਮਾਸਕ ਤੇ ਸੈਨੀਟਾਈਜ਼ਰ ਪ੍ਰਦਾਨ ਕਰਨ ਸਮੇਂ l ਪਿੰਡ ਸੰਘਵਾਲ ਵਿੱਚ ਦੋ ਬੂਥ ਬਣੇ ਹਨ। ਬੂਥ ਨੰ.63 ਤੇ ਕੁੱਲ 899 ਵੋਟਾਂ ਹਨ ਤੇ ਬੂਥ ਨੰਬਰ.64 ਤੇ ਕੁੱਲ 595 ਵੋਟਾਂ ਹਨ। ਦੁਪਹਿਰ ਕਰੀਬ 1.55 ਵਜੇ ਤੱਕ ਕੁੱਲ 45 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈl ਹੈਲਥ ਡਿਪਾਰਟਮੈਂਟ ਦੀ ਟੀਮ ਵੱਲੋਂ ਵੋਟਰ ਨੂੰ ਚੈੱਕ ਕਰਦੇ। ਪਹਿਲੀ ਵਾਰੀ ਵੋਟਰਾਂ ਵੱਲੋਂ ਵੋਟ ਪਾਉਣ ਤੇ ਸਨਮਾਨਤ ਕਰਦੇ ਹੋਏ ਤੇ ਇਕ ਬਜ਼ੁਰਗ ਔਰਤ ਨੂੰ ਵੋਟ ਪਾਉਣ ਲਈ ਲਿਜਾਂਦੇ ਹੋਏ
-ਰੂਪਨਗਰ ਜ਼ਿਲ੍ਹੇ ਵਿੱਚ 1 ਵਜੇ ਤਕ ਹੋਈ ਵੋਟਿੰਗ
Aps 39.7 %
Rupnagar 40.5 %
Chamkaur 40.2 %
ਕੁੱਲ ਰੂਪਨਗਰ 40.3%
-ਫਗਵਾੜਾ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਹੁਸ਼ਿਆਰਪੁਰ ਰਿਹਾਇਸ਼ੀ ਵਿਜੇ ਸਾਂਪਲਾ ਨੇ ਪਰਿਵਾਰ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਲੋਈਆਂ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਬੂਥ ਨੰਬਰ 039 ਵਿਖੇ ਪਰਿਵਾਰ ਸਮੇਤ ਪਾਈ ਵੋਟ. ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਮਤ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਕ ਇਕ ਵੋਟ ਕੀਮਤੀ ਹੈ।
ਜਲੰਧਰ ਵਿਚ ਇਕ ਵਜੇ ਤਕ 31.05 ਫੀਸਦੀ ਹੋਈ ਪੋਲਿੰਗ
ਆਦਮਪੁਰ – 26.9
ਜਲੰਧਰ ਕੈਂਟ-26.5
ਜਲੰਧਰ ਸੈਂਟਰਲ – 23.3
ਜਲੰਧਰ ਨਾਰਥ – 30.1
ਜਲੰਧਰ ਵੈਸਟ – 20.9
ਕਰਤਾਰਪੁਰ – 27.3
ਨਕੋਦਰ – 24.7
ਫਿਲੌਰ – 24.9
ਸ਼ਾਹਕੋਟ-27.7
-1ਵਜੇ ਤਕ ਹੁਸ਼ਿਆਰਪੁਰ ‘ਚ 27.2 ਫੀਸਦੀ ਪੋਲਿੰਗ
-ਜਲੰਧਰ ‘ਚ 11 ਵਜੇ ਤਕ ਪਈਆਂ 11.02 ਫੀਸਦੀ ਵੋਟਾਂ
ਆਦਮਪੁਰ-10.3
ਜਲੰਧਰ ਕੈਂਟ – 13.4
ਜਲੰਧਰ ਸੈਂਟਰਲ – 9.4
ਜਲੰਧਰ ਨਾਰਥ – 14.2
ਜਲੰਧਰ ਵੈਸਟ – 6.6
ਕਰਤਾਰਪੁਰ – 11.2
ਨਕੋਦਰ – 11.4
ਫਿਲੌਰ – 10.6
ਸ਼ਾਹਕੋਟ – 8.03
-ਬਜ਼ੁਰਗ ਵੋਟਰ ਨੂੰ ਪਲਾਂਟਰ ਦੇ ਕੇ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ। ਨਾਲ ਹਨ ਐੱਚਐੱਮਵੀ ਦੇ ਪ੍ਰਿੰਸੀਪਲ ਡਾ ਅਜੇ ਸਰੀਨ, ਸੁਰਜੀਤ ਲਾਲ, ਅਸ਼ੋਕ ਸਹੋਤਾ ਅਤੇ ਹੋਰ।
-ਰੋਪੜ -ਬੂਥ ਨੰਬਰ 164 ਸਰਕਾਰੀ ਕੰਨਿਆ ਸਕੂਲ ਦੀ ਮਸ਼ੀਨ ਖਰਾਬ ਹੋ ਗਈ ਹੈ ਲਗਭਗ ਅੱਧੇ ਘੰਟੇ ਤੋਂ ਵੋਟਿੰਗ ਬੰਦ ਹੈ
-11 ਵਜੇ ਤਕ ਹੁਸ਼ਿਆਰਪੁਰ ਵਿੱਚ 19 ਫੀਸਦੀ ਪੋਲਿੰਗ
-ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 20.68 ਫੀਸਦੀ, ਦਸੂਹਾ 19.1, ਗੜ੍ਹਸ਼ੰਕਰ 21.6 ਫੀਸਦੀ, ਹੁਸ਼ਿਆਰਪੁਰ ਵਿਖੇ 17, ਮੁਕੇਰੀਆਂ ਵਿਖੇ 5.9, ਸ਼ਾਮਚੁਰਾਸੀ 18 ਅਤੇ ਉੜਮੁੜ ਵਿਖੇ 17.2 ਫੀਸਦੀ ਮਤਦਾਨ ਹੋਇਆ। ਗੜ੍ਹਸ਼ੰਕਰ ਵਿੱਚ 21.6 ਫੀਸਦੀ ਵੋਟਿੰਗ ਹੋਈ। ਗੜ੍ਹਸ਼ੰਕਰ ਵਿੱਚ 21.6 ਫੀਸਦੀ ਨਾਲ ਵੋਟਿੰਗ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ ਅਤੇ ਹੁਸ਼ਿਆਰਪੁਰ ਵਿੱਚ 17 ਫੀਸਦੀ ਨਾਲ ਪੋਲਿੰਗ ਦੀ ਰਫ਼ਤਾਰ ਮੱਠੀ ਹੈ।
-ਰੂਪਨਗਰ ਜ਼ਿਲ੍ਹੇ ਵਿੱਚ 11 ਵਜੇ ਤਕ ਹੋਈ ਵੋਟਿੰਗ
Aps 22.1 %
ਰੂਪਨਗਰ 22.3%
ਚਮਕੌਰ 22.1%
-ਜਲੰਧਰ ‘ਚ ਸਵੇਰੇ 11 ਵਜੇ ਤਕ ਹੋਈ ਵੋਟਿੰਗ ਪੋਲ
ਆਦਮਪੁਰ—-10.3%
ਜਲੰਧਰ ਛਾਉਣੀ-13.4%
ਜਲੰਧਰ ਕੇਂਦਰੀ – 9.4%
ਜਲੰਧਰ ਉੱਤਰੀ-14.2%
ਜਲੰਧਰ ਪੱਛਮੀ-6.6%
ਕਰਤਾਰਪੁਰ—11.2%
ਨਕੋਦਰ-11.4%
ਫਿਲੌਰ-10.06%
ਸ਼ਾਹਕੋਟ-8.03%
Cumulative 11.02 %
-104 ਸਾਲਾਂ ਬਾਪੂ ਨੇ ਆਪਣੇ ਜਮਹੂਰੀ ਹੱਕ ਦੀ ਕੀਤੀ ਵਰਤੋਂ

ਹੁਸ਼ਿਆਰਪੁਰ ‘ਚ 11 ਵਜੇ ਤਕ ਕਰੀਬ 17% ਤਕ ਵੋਟਿੰਗ ਪੋਲ ਹੋਈ, ਜ਼ਿਲ੍ਹੇ ਜਲੰਧਰ ‘ਚ 10 ਵਜੇ ਤਕ ਹੋਈ 5.1 ਫੀਸਦੀ ਪੋਲਿੰਗ…
-ਜਲੰਧਰ ‘ਚ 10 ਵਜੇ ਤਕ ਦੀ ਵੋਟ ਪੋਲਿੰਗ
ਆਦਮਪੁਰ – 5.4
ਜਲੰਧਰ ਕੈਂਟ – 5.2
ਜਲੰਧਰ ਸੈਂਟਰਲ – 4.5
ਜਲੰਧਰ ਨਾਰਥ – 5.5
ਜਲੰਧਰ ਵੈਸਟ – 5.8
ਕਰਤਾਰਪੁਰ – 4.1
ਨਕੋਦਰ – 6.4
ਫਿਲੌਰ – 4.7
ਸ਼ਾਹਕੋਟ-4.6
-ਆਦਮਪੁਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਵੋਟ ਕਰਨ ਉਪਰੰਤ
ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨਾ ਦੇ ਵੱਡੇ ਭਰਾ ਨਰਿੰਦਰ ਕੁਮਾਰ ਜੋ ਕੇ ਤੁਰਨ ਫਿਰਨ ਵਿਚ ਅਸਮਰੱਥ ਹਨ ਉਨ੍ਹਾਂ ਨੂੰ ਵੋਟ ਪਾਉਣ ਸਮੇਂ ਪਰਿਵਾਰਕ ਮੈਂਬਰ ਸੁਨੀਤਾ ਬਾਘਾ, ਨੀਲਮ ਬਾਘਾ, ਸੁਖਵਿੰਦਰ ਕੁਮਾਰ ਨਾਲ।
-ਪਿੰਡ ਬੋਲੀਨਾ ਵਿਖੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟ ਪਾਉਣ ਆਏ ਵੋਟਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਪ੍ਰਦਾਨ ਕਰਦੇ ਪਿੰਡ ਬੋਲੀਨਾ ਦੇ ਨੌਜਵਾਨ।
– ਉਮੀਦਵਾਰ ਕੇ ਡੀ ਭੰਡਾਰੀ ਨੇ ਪਰਿਵਾਰ ਸਮੇਤ ਕੀਤਾ ਵੋਟ ਦਾ ਇਸਤੇਮਾਲ
ਜਲੰਧਰ ਉੱਤਰੀ ਤੋਂ ਸਾਬਕਾ ਸੰਸਦੀ ਸਕੱਤਰ ਅਤੇ ਭਾਜਪਾ ਉਮੀਦਵਾਰ ਕੇ ਡੀ ਭੰਡਾਰੀ ਨੇ ਅੱਜ ਪਰਿਵਾਰ ਪਤਨੀ ਨੀਨਾ ਆਸਥਾ ਭੰਡਾਰੀ, ਪੁੱਤਰ ਸੰਦੀਪ ਭੰਡਾਰੀ, ਨੂੰਹ ਨਮਿਤਾ ਭੰਡਾਰੀ ਸਮੇਤ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕੇ ਡੀ ਭੰਡਾਰੀ ਨੇ ਆਪਣੇ ਪਰਿਵਾਰ ਸਮੇਤ ਸੀ ਟੀ ਕਾਲਜ ਦੇ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਪੁੱਜੇ। ਇਸ ਦੌਰਾਨ ਕੇ.ਡੀ.ਭੰਡਾਰੀ ਨੇ ਕਿਹਾ ਕਿ ਸਾਡੀ ਸਹੀ ਵੋਟ ਸਾਡਾ ਉਜਵਲ ਅਤੇ ਸਹੀ ਭਵਿੱਖ ਸਿਰਜਦੀ ਹੈ। ਜਿਸ ਕਰਕੇ ਹਰ ਕਿਸੇ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਭਰ ਵਿਚ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ.ਸਵੇਰ ਤੋਂ ਹੀ ਪੋਲਿੰਗ ਬੂਥਾਂ ਉੱਤੇ ਵੱਡੀ ਗਿਣਤੀ ਵਿੱਚ ਵੋਟਰਾਂ ਦਾ ਹੋਣਾ ਸ਼ੁਰੂ ਹੋ ਗਿਆ ਜੋ ਲਗਾਤਾਰ ਜਾਰੀ ਹੈ.
-ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਉਂਗਲੀ ‘ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।
ਬਰ 199, 200 ਵਿਖੇ ਵੋਟ ਪਾਉਣ ਆਏ ਵੋਟਰ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜੋ ਕਿ ਮਤਦਾਨ ਕਰਨ ਲਈ ਆਪਣੇ ਲਾਗਲੇ ਪਿੰਡਾਂ ਦੇ ਬੂਥਾਂ ਵਿਚ ਪਹੁੰਚ ਰਹੇ ਹਨ।
-ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਲਾਡੋਵਾਲੀ ਰੋਡ ਵਿਖੇ ਪੋਲਿੰਗ ਬੂਥ ‘ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਡਿਪਟੀ ਕਮਿਸ਼ਨਰ, ਇਨਕਮ ਟੈਕਸ, ਜਲੰਧਰ ਗਗਨ ਕੁੰਦਰਾ ਵੀ ਇਸ ਮੌਕੇ ਉਨਾਂ ਨਾਲ ਮੌਜੂਦ ਸਨ। ਇਸ ਦੌਰਾਨ ਜਿਥੇ ਉਨਾਂ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਉਥੇ ਫਸਟ ਟਾਈਮ ਵੋਟਰਾਂ ਨੂੰ ਸਰਟੀਫਿਕੇਟ ਵੀ ਦਿੱਤੇ।
ਅੱਜ ਹੁਸ਼ਿਆਰਪੁਰ ਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵੱਲੋਂ ਆਪਣੀ ਵੋਟ ਦੀ ਵਰਤੋਂ ਕਰਦਿਆਂ ਹੋਇਆ ਆਮ ਲੋਕਾਂ ਨੂੰ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਤ ਕੀਤੇ ਗਹਿਣੇ ਤੇ ਕਵਿਡ ਮਰੀਜ਼ਾਂ ਲਈ ਵੀ ਠੋਸ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹੇ ਦੇ 9 ਹਲਕਿਆਂ ਵਿਚ 9 ਵਜੇ ਤਕ ਹੋਈ ਵੋਟਿੰਗ ਫੀਸਦੀ
ਆਦਮਪੁਰ – 1.4
ਜਲੰਧਰ ਕੈਂਟ – 3.0
ਜਲੰਧਰ ਸੈਂਟਰਲ – 2.5
ਜਲੰਧਰ ਵੈਸਟ – 2.9
ਕਰਤਾਰਪੁਰ – 2.1
ਨਕੋਦਰ – 1.9
ਫਿਲੌਰ – 1.1
ਸ਼ਾਹਕੋਟ – 1.1
-ਮਹਿਤਪੁਰ ਦੇ ਬੂਥਾਂ ਤੇ ਕਰੋਨਾਂ ਤੋਂ ਬਚਾ ਲਈ ਬਤੌਰ ਵਲੰਟੀਅਰ ਲਗਾਏ ਗਏ ਸਕੂਲੀ ਬੱਚੇ
-ਜਲੰਧਰ ਕੈਂਟ ਤੋਂ ਪਰਗਟ ਸਿੰਘ ਨੇ ਵੋਟ ਪਾਈ
-ਲੋਹੀਆਂ ਖ਼ਾਸ ਵਿੱਚ ਆਪਣੇ ਵਿਆਹ ਤੋਂ ਜ਼ਰੂਰੀ ਆਪਣੀ ਵੋਟ ਅਧਿਕਾਰ ਨੂੰ ਸਮਜਦੇ ਹੋਏ ਮਤਦਾਨ ਕਰਨ ਪਹੁਚੇ (ਲਾੜਾ) ਗੁਰਜਿੰਦਰ ਸਿੰਘ s/o ਅਮਰਜੀਤ ਸਿੰਘ ਵਾਸੀ ਲੋਹੀਆਂ ਖਾਸ ਵਾਰਡ ਨੰਬਰ 2
ਮਹਿਤਪੁਰ ਦੇ ਖੁਰਮਪੁਰ ਬੂਥ ਨੰ. 207 ਤੇ ਅੰਗਹੀਣ ਵਿਅਕਤੀ ਆਪਣੀ ਜਿੰਮੇਵਾਰੀ ਸਮਝਦਿਆਂ ਵੋਟ ਪਾ ਕੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰ ਰਿਹਾ।
ਮਕਸੂਦਾਂ ਦੇ ਪੋਲਿੰਗ ਬੂਥ ਨੰਬਰ 13 ਦੀ ਵੋਟਿੰਗ ਮਸ਼ੀਨ ਹੋਈ ਖ਼ਰਾਬ
ਚੋਣ ਕਮਿਸ਼ਨ ਵੱਲੋਂ ਹਰੇਕ ਵੋਟਰ ਨੂੰ ਮਾਸਕ ਦਿੱਤਾ ਜਾ ਰਿਹਾ ਹੈ ਅਤੇ ਹੱਥ ਵੀ ਸੈਨੇਟਾਈਜ਼ ਕਰਵਾਏ ਜਾ ਰਹੇ ਹਨ।
