Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਯੂਕਰੇਨ ‘ਚ ਮੈਡੀਕਲ ਐਜੂਕੇਸ਼ਨ ਭਾਰਤ ਨਾਲੋਂ ਸਸਤੀ, ਇਸ ਲਈ ਭਾਰਤੀ ਵਿਦਿਆਰਥੀਆਂ ਦਾਕ ਰੇਜ਼

ਚੰਡੀਗਡ਼੍ਹ : Ukraine-Russia News : ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਭਾਰਤ ’ਚ ਜਿਹਡ਼ਾ ਸਭ ਤੋਂ ਅਹਿਮ ਮੁੱਦਾ ਉੱਭਰ ਕੇ ਸਾਹਮਣੇ ਆਇਆ ਹੈ, ਉਹ ਇਹ ਹੈ ਕਿ ਆਖ਼ਰ ਕੀ ਕਾਰਨ ਹੈ ਕਿ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਮੈਡੀਕਲ ਐਜੂਕੇਸ਼ਨ ਲਈ ਉੱਥੇ ਜਾ ਰਹੇ ਹਨ? ਕੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦੱਖਣੀ ਭਾਰਤ ਦੇ ਸੂਬਿਆਂ ’ਚ ਮੈਡੀਕਲ ਐਜੂਕੇਸ਼ਨ (Medical Education) ਦਾ ਪੱਧਰ ਯੂਕਰੇਨ ਵਾਂਗ ਚੰਗਾ ਨਹੀਂ ਹੈ? ਮੈਡੀਕਲ ਦੀ ਪਡ਼੍ਹਾਈ ਲਈ ਯੂਕਰੇਨ ਜਾਣ ਵਾਲਿਆਂ ’ਚ ਇਨ੍ਹਾਂ ਸੂਬਿਆਂ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਹਨ।

ਚੰਡੀਗਡ਼੍ਹ ਦੀ ਵਿਦਿਆਰਥਣ ਵਿਸ਼ਾਖਾ, ਜੋ ਇਸ ਸਮੇਂ ਯੂਕਰੇਨ ਦੇ ਉਜਰੋਦ ਸ਼ਹਿਰ ’ਚ ਐੱਮਬੀਬੀਐੱਸ ਕਰ ਰਹੀ ਹੈ, ਦੱਸਦੇ ਹਨ ਕਿ ਇੱਥੇ ਮੈਡੀਕਲ ਦੀ ਪਡ਼੍ਹਾਈ ’ਚ 3800 ਡਾਲਰ ਪ੍ਰਤੀ ਸਾਲ ਖਰਚ ਹੁੰਦੇ ਹਨ, ਜਿਹਡ਼ੇ ਤਿੰਨ ਲੱਖ ਰੁਪਏ ਬਣਦੇ ਹਨ, ਜਦਕਿ ਭਾਰਤ ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਪਡ਼੍ਹਾਈ ਏਨੀ ਮਹਿੰਗੀ ਹੋ ਗਈ ਹੈ ਕਿ ਇਹ ਹਰ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਰਹਿ ਗਈ। ਸਿਰਫ਼ ਸਰਕਾਰੀ ਕਾਲਜਾਂ ’ਚ ਦਾਖ਼ਲਾ ਹੋਵੇ, ਤਾਂ ਹੀ ਪਰਿਵਾਰ ਆਪਣੇ ਬੱਚਿਆਂ ਨੂੰ ਐੱਮਬੀਬੀਐੱਸ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਿਸੇ ਵੀ ਪ੍ਰਾਈਵੇਟ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਦਾ ਸਾਰਾ ਕੋਰਸ (ਫੀਸ, ਰਹਿਣਾ, ਕਿਤਾਬਾਂ ਆਦਿ) ਇਕ ਕਰੋਡ਼ ਰੁਪਏ ਤਕ ’ਚ ਪੈਣ ਲੱਗਾ ਹੈ, ਜਦਕਿ ਯੂਕਰੇਨ ’ਚ ਇਹ 15 ਤੋਂ 20 ਲੱਖ ’ਚ ਹੋ ਜਾਂਦਾ ਹੈ।

ਪੰਜਾਬ ਦੇ ਪ੍ਰਾਈਵੇਟ ਕਾਲਜਾਂ ’ਚ ਹੁਣ ਐੱਮਬੀਬੀਐੱਸ ਦੀ ਫੀਸ 11 ਲੱਖ ਰੁਪਏ ਪ੍ਰਤੀ ਸਾਲ ਹੈ। ਹਰਿਆਣਾ ਦੇ ਕਾਲਜਾਂ ’ਚ ਉਹ ਉਸ ਤੋਂ ਵੀ ਜ਼ਿਆਦਾ ਹੈ, ਜਦਕਿ ਸਰਕਾਰੀ ਮੈਡੀਕਲ ਕਾਲਜਾਂ ’ਚ ਨਾ ਤਾਂ ਸੀਟਾਂ ਵਧਾਈਆਂ ਜਾ ਰਹੀਆਂ ਹਨ ਤੇ ਨਾ ਹੀ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਪੰਜਾਬ ’ਚ ਲੰਬੇ ਸਮੇਂ ਤੋਂ ਤਿੰਨ ਹੀ ਮੈਡੀਕਲ ਕਾਲਜ ਹਨ। ਇਨ੍ਹਾਂ ’ਚ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ ਕੋਈ ਨਵਾਂ ਮੈਡੀਕਲ ਕਾਲਜ ਨਹੀਂ ਖੋਲ੍ਹਿਆ ਗਿਆ। ਇਸੇ ਤਰ੍ਹਾਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ (ਡੀਐੱਮਸੀ) ਤੇ ਕ੍ਰਿਸ਼ਚਨ ਮੈਡੀਕਲ ਕਾਲਜ (ਸੀਐੱਮਸੀ) ਵੀ ਸਾਲਾਂ ਪੁਰਾਣੇ ਹਨ। ਸਿਰਫ਼ ਪ੍ਰਾਈਵੇਟ ਸੈਕਟਰ ’ਚ ਹੀ ਨਵੇਂ ਕਾਲਜ ਖੁੱਲ੍ਹੇ ਹਨ, ਪਰ ਇਨ੍ਹਾਂ ਦੀ ਫੀਸ ਮੱਧ ਵਰਗ ਹੀ ਨਹੀਂ, ਉੱਚ ਵਰਗ ਦੀ ਸਮਰੱਥਾ ਤੋਂ ਵੀ ਬਾਹਰ ਹੈ। ਇਹੀ ਕਾਰਨ ਹੈ ਕਿ ਪੰਜਾਬ ਸਮੇਤ ਹੋਰ ਸੂਬਿਆਂ ਦੇ 18 ਤੋਂ 20 ਹਜ਼ਾਰ ਵਿਦਿਆਰਥੀ ਯੂਕਰੇਨ ’ਚ ਮੈਡੀਕਲ ਦੀ ਪਡ਼੍ਹਾਈ ਕਰ ਰਹੇ ਹਨ।

ਜਾਨ ਤੇ ਭਵਿੱਖ ਦੀ ਚਿੰਤਾ

ਇਸ ਸਮੇਂ ਯੂਕਰੇਨ ’ਚ ਫਸੇ ਹਜ਼ਾਰਾਂ ਵਿਦਿਆਰਥੀਆਂ ਨੂੰ ਸਭ ਤੋਂ ਵੱਡੀ ਚਿੰਤਾ ਆਪਣੀ ਜਾਨ ਦੀ ਹੈ। ਵਿਸ਼ਾਖਾ ਕਹਿੰਦੇ ਹਨ ਕਿ ਯੂਕਰੇਨ ਦੇ ਸਾਰੇ ਸ਼ਹਿਰਾਂ ਤੋਂ ਵਿਦਿਆਰਥੀਆਂ ਦੀ ਹਿਜਰਤ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਕਈ ਸਹਿਪਾਠੀ, ਜਿਨ੍ਹਾਂ ਦੀ ਫਲਾਈਟ 24 ਫਰਵਰੀ ਨੂੰ ਸੀ, ਰਾਜਧਾਨੀ ਕੀਵ ’ਚ ਫਸ ਗਏ ਹਨ। ਉਹ ਕਿਸੇ ਬੰਕਰ ’ਚ ਲੁਕੇ ਹਨ ਤੇ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਸ਼ਨਿਚਰਵਾਰ ਨੂੰ ਬੱਸ ਦੇ ਜ਼ਰੀਏ ਹੰਗਰੀ ਲਿਆਂਦਾ ਜਾ ਰਿਹਾ ਹੈ, ਜਿੱਥੋਂ ਅੱਗੇ ਉਹ ਭਾਰਤ ਕਿਵੇਂ ਪਰਤਣਗੇ, ਇਸਦੀ ਕੋਈ ਜਾਣਕਾਰੀ ਨਹੀਂ ਹੈ। ਭਾਰਤ ਸੁਰੱਖਿਅਤ ਪਰਤਣ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਆਪਣੇ ਭਵਿੱਖ ਦੀ ਚਿੰਤਾ ਹੈ।

ਨਹੀਂ ਮਿਲ ਰਹੀ ਮਦਦ

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਵਿਦਿਆਰਥੀ ਮੁਹੰਮਦ ਅਜ਼ਹਰ ਆਪਣੇ ਕਈ ਸਹਿਪਾਠੀਆਂ ਨਾਲ ਕੀਵ ’ਚ ਫਸ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ। ਅਸੀਂ ਦੂਤਘਰ ’ਚ ਵੀ ਗਏ। ਉੱਥੇ ਵੀ ਕੋਈ ਮਦਦ ਨਹੀਂ ਕਰ ਰਿਹਾ। ਅਧਿਕਾਰੀ ਕਹਿ ਰਹੇ ਹਨ ਕਿ ਆਪਣੇ ਕੰਟਰੈਕਟਰ ਨਾਲ ਗੱਲ ਕਰੋ ਤੇ ਕੰਟਰੈਕਟਰ ਕਹਿ ਰਹੇ ਹਨ ਕਿ ਦੂਤਘਰ ਵਾਲੇ ਹੀ ਕੁਝ ਦੱਸ ਸਕਣਗੇ। ਬਾਹਰ ਬੰਬਾਰੀ ਹੋ ਰਹੀ ਹੈ ਤੇ ਸਾਨੂੰ ਕਿਹਾ ਜਾ ਰਿਹਾ ਹੈ ਕਿ ਬਾਹਰ ਜਾਓ।

Vinkmag ad
Share Our Daily Posts

News Desk

Read Previous

ਦੇਰ ਰਾਤ ਨਕੋਦਰ ਰੋਡ ‘ਤੇ ਵਾਪਰਿਆ ਹਾਦਸਾ ; ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ ‘ਚ 1 ਵਿਅਕਤੀ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Read Next

ਮੇਲਾ ਚੋਲਾ ਸਾਹਿਬ : ਸਰਹੱਦ ’ਤੇ ਆਇਆ ਸ਼ਰਧਾਲੂਆਂ ਦਾ ਹੜ੍ਹ, ਦਰਸ਼ਨ ਸਥਲ ’ਤੇ ਦੂਰਬੀਨਾਂ ਨਾ ਲੱਗੀਆਂ ਹੋਣ ਕਾਰਨ ਸ਼ਰਧਾਲੂ ਪਰੇਸ਼ਾਨ