Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ’, ਪੋਲੈਂਡ ਦੀ ਸਰਹੱਦ ’ਤੇ ਫਸੇ ਭਾਰਤੀ ਨਾਗਰਿਕਾਂ ਨੇ ਦੱਸਿਆ ਹਾਲ

ਤਰਨ ਤਾਰਨ : ਯੂਕਰੇਨ ਦੇ ਲਵੀਵ ਸ਼ਹਿਰ ’ਚ ਪੋਲੈਂਡ ਦੀ ਸਰਹੱਦ ’ਤੇ ਬੈਠੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅਧਿਕਾਰੀ ਕਹਿ ਰਹੇ ਹਨ, ‘ਸਾਡੇ ਦੇਸ਼ ’ਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਫਿਰ ਵੀ ਭਾਰਤ ਨੇ ਰੂਸ ਦਾ ਸਾਥ ਦਿੱਤਾ ਹੈ। ਹੁਣ ਤੁਹਾਡਾ ਸਾਡੇ ਨਾਲ ਕੋਈ ਵਾਸਤਾ ਨਹੀਂ। ਤੁਸੀਂ ਸ਼ਰਾਫਤ ਨਾਲ ਪਿੱਛੇ ਚਲੇ ਜਾਓ, ਜੇ ਰੌਲਾ ਪਾਇਆ ਤਾਂ ਗੋਲੀ ਮਾਰ ਦਿਆਂਗੇ।’

ਇਹ ਗੱਲ ਯੂਕਰੇਨ ਦੀ ਕੀਵ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਅੰਮ੍ਰਿਤਸਰ ਦੇ ਜਗਜੀਤ ਸਿੰਘ, ਜਲੰਧਰ ਦੇ ਜੁਗਰਾਜ ਸਿੰਘ, ਬਟਾਲਾ ਦੇ ਹਰਜਿੰਦਰ ਸਿੰਘ, ਜਲੰਧਰ ਦੇ ਲਸਾੜਾ ਪਿੰਡ ਦੇ ਵਾਸੀ ਕਮਲਜੀਤ ਸਿੰਘ ਤੇ ਪਟਿਆਲਾ ਦੇ ਗੁਰਫਤੇਹ ਸਿੰਘ ਨੇ ਦੈਨਿਕ ਜਾਗਰਣ ਨੂੰ ਫੋਨ ’ਤੇ ਦੱਸੀ। ਉਹ ਉਥੇ ਪੋਲੈਂਡ ’ਚ ਸ਼ਰਨ ਲੈਣ ਲਈ ਬੈਠੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਉਹ ਐਤਵਾਰ ਨੂੰ ਸ਼ਾਮ 4.18 ਵਜੇ ਲਵੀਵ ਸ਼ਹਿਰ ’ਚ ਪੋਲੈਂਡ ਦੀ ਸਰਹੱਦ ’ਤੇ ਲਾਈਨ ਲਗਾ ਕੇ ਖੜ੍ਹੇ ਸਨ। ਰਾਤ ਨੂੰ ਦੋ ਡਿਗਰੀ ਤਾਪਮਾਨ ਦੇ ਬਾਵਜੂਦ ਯੂਕਰੇਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਸਾਰ ਨਾ ਲਈ। ਇਸ ਦੇ ਉਲਟ ਉਨ੍ਹਾਂ ਨਾਲ ਦੁਰਵਿਹਾਰ ਕਰਦਿਆਂ ਇਹੀ ਕਹਿੰਦੇ ਰਹੇ ਕਿ ਰੂਸ ਦੇ ਹਮਲੇ ਤੋਂ ਬਾਅਦ ਭਾਰਤ ਨੇ ਯੂਕਰੇਨ ਦਾ ਸਾਥ ਨਹੀਂ ਦਿੱਤਾ, ਬਲਕਿ ਰੂਸ ਨਾਲ ਦੋਸਤੀ ਨਿਭਾਈ ਹੈ।

ਵਿਦਿਆਰਥੀ ਜਗਜੀਤ ਸਿੰਘ ਸੰਨੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਸਾਢੇ ਛੇ ਵਜੇ ਤੋਂ ਨਾ ਤਾਂ ਚਾਹ ਨਸੀਬ ਹੋਈ ਅਤੇ ਨਾ ਹੀ ਪਾਣੀ। ਉਲਟਾ ਯੂਕਰੇਨ ਦੇ ਸੁਰੱਖਿਆ ਅਧਿਕਾਰੀਆਂ ਨੇ ਨਾਇਜੀਰੀਅਨ ਨਾਗਰਿਕਾਂ ਨਾਲ ਕੁੱਟਮਾਰ ਵੀ ਕੀਤੀ ਸੀ। ਇਸ ਦੇ ਚੱਲਦਿਆਂ ਨਾਇਜੀਰੀਅਨ ਆਪਣਾ ਸਾਮਾਨ ਛੱਡ ਕੇ ਕਿਤੇ ਚਲੇ ਗਏ ਜੋ ਦੁਪਹਿਰ ਦੋ ਵਜੇ ਤਕ ਨਹੀਂ ਪਰਤੇ।

ਜਗਜੀਤ ਨੇ ਦੱਸਿਆ ਕਿ ਯੂਕਰੇਨ ਦੇ ਸੁਰੱਖਿਆ ਅਧਿਕਾਰੀ ਆਪਣੀ ਭਾਸ਼ਾ ਵਿਚ ਉਨ੍ਹਾਂ ਨੂੰ ਇਸ਼ਾਰਿਆਂ ਵਿਚ ਇਹ ਕਹਿੰਦੇ ਹਨ ਕਿ ਹੁਣ ਆਪਣੇ ਪ੍ਰਧਾਨ ਮੰਤਰੀ ਮੋਦੀ ਨੂੰ ਬੁਲਾਓ, ਹੁਣ ਉਹੀ ਤੁਹਾਨੂੰ ਇਥੋਂ ਭਾਰਤ ਲਿਜਾ ਸਕਦੇ ਹਨ।

ਭਾਰਤ ਪਹੁੰਚਣ ਲਈ ਏਜੰਟ ਨੂੰ ਦਿੱਤੇ ਦਸ ਲੱਖ

ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਦੀ ਸ਼ਿਖਾ ਯਾਦਵ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਕਾਫੀ ਗੁੱਸੇ ਵਿਚ ਦਿਸ ਰਹੀ ਹੈ। ਉਹ ਇਕ ਏਜੰਟ ਨਾਲ ਫੋਨ ’ਤੇ ਗੱਲ ਕਰਦਿਆਂ ਕਹਿ ਰਹੀ ਹੈ, ‘‘ਭਾਰਤ ਸੁਰੱਖਿਅਤ ਪਹੁੰਚਾਉਣ ਦੇ ਨਾਂ ’ਤੇ ਅੱਠ ਤੋਂ ਦਸ ਲੱਖ ਫੂਕ ਚੁੱਕੀ ਹਾਂ। ਬੈਠੇ-ਬੈਠੇ ਤਿੰਨ ਹਜ਼ਾਰ ਡਾਲਰ ਵੀ ਤੁਹਾਨੂੰ ਦੇ ਚੁੱਕੀ ਹਾਂ। ਹੁਣ ਤੁਸੀਂ ਸਵੇਰ-ਸ਼ਾਮ ਦੀ ਰੱਟ ਲਗਾ ਰਹੇ ਹੋ। ਤੁਸੀਂ ਗਰੰਟੀ ਦਿੱਤੀ ਸੀ ਕਿ ਸੁਰੱਖਿਅਤ ਕੱਢਿਆ ਜਾਵੇਗਾ, ਹੁਣ ਤੁਸੀਂ ਬਹਾਨੇ ਬਣਾ ਰਹੇ ਹੋ। ਮੇਰੀ ਜਾਨ ਦੀ ਬਣੀ ਹੋਈ ਹੈ, ਤੁਸੀਂ ਕਹਿੰਦੇ ਹੋ ਕਿ ਗੁੱਸਾ ਨਾ ਕਰੋ। ਕੀਵ ਵਿਚ ਸਾਡੀ ਜਾਨ ਖਤਰੇ ਵਿਚ ਹੈ। ਹਰ ਪਾਸੇ ਗੋਲੀਆਂ ਵਰ੍ਹ ਰਹੀਆਂ ਹਨ। ਲੋਕ ਮਰ ਰਹੇ ਹਨ, ਮੇਰੀ ਵੀ ਮੌਤ ਹੋ ਜਾਵੇਗੀ। ਮੇਰੇ ਮਰਨ ਤੋਂ ਬਾਅਦ ਕੀ ਤੁਸੀਂ ਝੰਡਾ ਲੈ ਕੇ ਆਓਗੇ? ਬੇਟੀ ਬਚਾਓ, ਬੇਟੀ ਪੜ੍ਹਾਓ ਹੁਣ ਕਿੱਥੇ ਹੈ? ਦੋ ਲੋਕ ਯੂਨੀਵਰਸਿਟੀ ਦਾ ਗੇਟ ਤੋੜ ਗਏ। ਜੇ ਜ਼ਿਆਦਾ ਲੋਕ ਆਉਣਗੇ ਤਾਂ ਸਾਨੂੰ ਤੋੜ ਜਾਣਗੇ।’’

ਯੂਕਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਪੁੱਜੇ ਤਿੰਨ ਸੌ ਭਾਰਤੀ ਵਿਦਿਆਰਥੀ

ਜ.ਸ., ਬਠਿੰਡਾ : ਯੂਕਰੇਨ ਦਾ ਬਾਰਡਰ ਪਾਰ ਕਰਕੇ ਤਿੰਨ ਸੌ ਦੇ ਲਗਪਗ ਭਾਰਤੀ ਵਿਦਿਆਰਥੀ ਰੋਮਾਨੀਆ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ। ਹਾਲਾਂਕਿ ਪਹਿਲਾਂ ਉਨ੍ਹਾਂ ਨੂੰ ਰੋਮਾਨੀਆ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ। ਰੋਮਾਨੀਆ ਪਹੁੁੰਚਣ ਵਾਲੀ ਬਠਿੰਡਾ ਦੇ ਤਲਵੰਡੀ ਸਾਬੋ ਦੀ ਵਿਦਿਆਰਥਣ ਪਲਕਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਰਿਪਨਦੀਪ ਸਮੇਤ ਤਿੰਨ ਸੌ ਦੇ ਲਗਪਗ ਭਾਰਤੀ ਵਿਦਿਆਰਥੀ ਸੁਰੱਖਿਅਤ ਰੋਮਾਨੀਆ ਪਹੁੰਚ ਗਏ ਹਨ। ਸਾਨੂੰ ਰੋਮਾਨੀਆ ਦੇ ਇਕ ਸੁਰੱਖਿਅਤ ਸ਼ੈਲਟਰ ਹਾਊਸ ’ਚ ਠਹਿਰਾਇਆ ਗਿਆ ਹੈ। ਇਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਹੁਣ ਬਸ ਭਾਰਤ ਦੀ ਫਲਾਈ ਦੀ ਉਡੀਕ ਹੈ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਵੇਰਕਾ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ, ਇਕ ਮਾਰਚ ਤੋਂ 2 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ ਦੁੱਧ

Read Next

ਰੂਸੀ ਹਮਲੇ ‘ਚ ਇਕ ਭਾਰਤੀ ਵਿਦਿਆਰਥੀ ਦੀ ਮੌਤ, ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ