Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਤਹਿ ਬਾਜ਼ਾਰੀ ਰੋਜ਼ਾਨਾ ਚਾਲਾਨ ਕਰ ਕੇ ਅਦਾਲਤ ‘ਚ ਭੇਜੇਗੀ ਕੇਸ

ਜਲੰਧਰ : ਨਗਰ ਨਿਗਮ ਬਾਜ਼ਾਰਾਂ ‘ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਰੋਜ਼ਾਨਾ ਚਾਲਾਨ ਕਰ ਕੇ ਦੁਕਾਨਦਾਰਾਂ ਦੇ ਕੇਸ ਸਿੱਧੇ ਅਦਾਲਤ ‘ਚ ਭੇਜੇਗੀ ਅਤੇ ਅਦਾਲਤ ‘ਚ ਜਿਸ ਵੀ ਦੁਕਾਨਦਾਰ ਦਾ ਚਾਲਾਨ ਜਾਏਗਾ, ਉਸ ਨੂੰ 5 ਹਜ਼ਾਰ ਰੁਪਏ ਤਕ ਜੁਰਮਾਨਾ ਹੋ ਸਕਦਾ ਹੈ। ਤਹਿ ਬਾਜ਼ਾਰੀ ਬ੍ਾਂਚ ਦੇ ਸੂਤਰਾਂ ਅਨੁਸਾਰ ਹੁਣ ਨਗਰ ਨਿਗਮ ਕਿਸੇ ਵੀ ਦੁਕਾਨਦਾਰ ਦਾ ਚਾਲਾਨ ਕਰ ਕੇ ਉਸ ਨੂੰ ਨਗਰ ਨਿਗਮ ਬੁਲਾ ਕੇ ਜੁਰਮਾਨਾ ਨਹੀਂ ਕਰੇਗੀ, ਸਗੋਂ ਉਹ ਕੇਸ ਅਦਾਲਤ ‘ਚ ਭੇਜ ਕੇ ਜੁਰਮਾਨਾ ਮਾਣਯੋਗ ਅਦਾਲਤ ਦੇ ਜੱਜ ਤੋਂ ਕਰਾਏਗੀ, ਤਾਂ ਜੋ ਕੋਈ ਕਿੰਤੂ-ਪਰੰਤੂ ਨਾ ਹੋ ਸਕੇ।

——–

ਚੋਣ ਡਿਊਟੀਆਂ ਲੱਗਣ ਕਾਰਨ ਦੁਕਾਨਦਾਰਾਂ ਨੇ ਉਠਾਇਆ ਲਾਭ

ਨਗਰ ਨਿਗਮ ਦੀ ਤਹਿ ਬਾਜ਼ਾਰੀ ਬ੍ਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਨਗਰ ਨਿਗਮ ਦੇ ਸਟਾਫ ਖਾਸ ਕਰ ਕੇ ਤਹਿ ਬਾਜ਼ਾਰੀ ਬ੍ਾਂਚ ਦੀਆਂ ਡਿਊਟੀਆਂ ਲੱਗਣ ਕਾਰਨ ਵੱਖ-ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਪਹਿਲਾਂ ਦੀ ਤਰ੍ਹਾਂ ਸੜਕਾਂ ਅਤੇ ਫੁੱਟਪਾਥਾਂ ‘ਤੇ ਨਾਜਾਇਜ਼ ਕਬਜ਼ੇ ਕਰ ਕੇ ਨਾਜਾਇਜ਼ ਫਾਇਦਾ ਉਠਾਇਆ ਹੈ ਅਤੇ ਅਜੇ ਵੀ ਉਹ ਨਹੀਂ ਹਟੇ। ਇਸ ਲਈ ਹੁਣ ਫੈਸਲਾ ਕੀਤਾ ਗਿਆ ਹੈ ਕਿ ਆਉਂਦੇ ਮੰਗਲਵਾਰ ਤੋਂ ਤਹਿ ਬਾਜ਼ਾਰੀ ਦੀਆਂ ਟੀਮਾਂ ਵੱਖ-ਵੱਖ ਬਾਜ਼ਾਰਾਂ ‘ਚ ਜਾ ਕੇ ਦੁਕਾਨਦਾਰਾਂ ਦੇ ਚਲਾਨ ਕੱਟਣਗੀਆਂ ਅਤੇ ਅਗਲੇ ਦਿਨ ਉਹ ਚਲਾਨ ਬਕਾਇਦਾ ਅਦਾਲਤ ‘ਚ ਭੇਜੇ ਜਾਣਗੇ। ਜਿਥੇ ਮਾਣਯੋਗ ਅਦਾਲਤ ਦੇ ਜੱਜ ਖੁਦ ਹੀ ਦੁਕਾਨਦਾਰਾਂ ਨੂੰ ਜਰਮਾਨਾ ਕਰਨਗੇ।

ਪੀਲੀ ਲਾਈਨ ਦੀ ਉਲੰਘਣਾ

ਤਹਿ ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਅਨੁਸਾਰ ਤਹਿ ਬਾਜ਼ਾਰੀ ਨੇ ਸਾਰੇ ਬਾਜ਼ਾਰਾਂ ‘ਚ ਪੀਲੀ ਲਾਈਨ ਲਾ ਕੇ ਦੁਕਾਨਦਾਰਾਂ ਨੂੰ ਉਸ ਲਾਈਨ ਅੰਦਰ ਆਪਣਾ ਸਾਮਾਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਦੁਕਾਨਦਾਰਾਂ ਨੇ ਪੀਲੀ ਲਾਈਨ ਦੀ ਪਰਵਾਹ ਨਾ ਕਰਦੇ ਹੋਏ ਉਸ ਦੇ ਬਾਹਰ ਹੋ ਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਬਾਜ਼ਾਰਾਂ ‘ਚ ਆਵਾਜਾਈ ਕਾਫੀ ਮੁਸ਼ਕਲ ਹੋ ਗਈ ਹੈ ਅਤੇ ਕਈ ਬਾਜ਼ਾਰਾਂ ‘ਚ ਤਾਂ ਲੋਕਾਂ ਦਾ ਪੈਦਲ ਚੱਲਣਾ ਵੀ ਅੌਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਫੜੀ ਵਾਲਿਆਂ ਨੂੰ ਵੀ ਫੜੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਪਰ ਉਨ੍ਹਾਂ ਦੀ ਕਿਸੇ ਨੇ ਪਾਲਣਾ ਨਹੀਂ ਕੀਤੀ ਤੇ ਹੁਣ ਫੁੱਟਪਾਥਾਂ ‘ਤੇ ਵੀ ਪਹਿਲਾਂ ਦੀ ਤਰ੍ਹਾਂ ਹੀ ਨਾਜਾਇਜ਼ ਕਬਜ਼ੇ ਹੋਣੇ ਸ਼ੁਰੂ ਹੋ ਗਏ ਹਨ। ਸੜਕਾਂ ਤੇ ਬਾਜ਼ਾਰਾਂ ‘ਚ ਫੜੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਹੋਣ ਕਾਰਨ ਟ੍ਰੈਫਿਕ ਸਮੱਸਿਆ ਪੈਦਾ ਹੋ ਜਾਂਦੀ ਹੈ। ਵਰਨਣਯੋਗ ਹੈ ਕਿ ਪਿਛਲੇ ਹਫਤੇ ਤਹਿ ਬਾਜ਼ਾਰੀ ਬ੍ਾਂਚ ਨੇ ਡੇਢ ਦਰਜਨ ਚਾਲਾਨ ਕਰ ਕੇ ਅਦਾਲਤ ‘ਚ ਭੇਜੇ ਸਨ। ਇਸ ਤੋਂ ਪਹਿਲਾਂ ਨਗਰ ਨਿਗਮ ਰੇਹੜੀਆਂ ਅਤੇ ਹੋਰ ਦੁਕਾਨਦਾਰਾਂ ਦੇ ਸਾਮਾਨ ਕਬਜ਼ੇ ‘ਚ ਲੈ ਕੇ ਨਗਰ ਨਿਗਮ ਦਫ਼ਤਰ ਲਿਆ ਕੇ ਅਗਲੇ ਦਿਨ 500 ਜਾਂ ਹਜ਼ਾਰ ਰੁਪਏ ਦਾ ਜੁਰਮਾਨਾ ਕਰ ਕੇ ਸਾਮਾਨ ਵਾਪਸ ਭੇਜ ਦਿੱਤਾ ਜਾਂਦਾ ਸੀ ਪਰ ਹੁਣ ਚਾਲਾਨ ਕਰ ਕੇ ਅਗਲੇ ਦਿਨ ਚਾਲਾਨ ਅਦਾਲਤ ‘ਚ ਭੇਜ ਦਿੱਤੇ ਜਾਣਗੇ, ਜਿਥੇ ਅਦਾਲਤ 5 ਹਜ਼ਾਰ ਰੁਪਏ ਤੋਂ ਘੱਟ ਜੁਰਮਾਨਾ ਨਹੀਂ ਕਰੇਗੀ।

Vinkmag ad
Share Our Daily Posts

News Desk

Read Previous

ਜਲੰਧਰ ਦੇ ‘ਸਿਗਮਾ ਹਸਪਤਾਲ’ ਦੀ ਸਟਾਫ ਨਰਸ ਨੇ ਕੀਤੀ ਖ਼ੁਦਕੁਸ਼ੀ, ਜਾਣੋ ਵਜ੍ਹਾ

Read Next

ਸ਼ੱਕੀ ਹਾਲਾਤ ‘ਚ ਨੌਜਵਾਨ ਝੁਲਸਿਆ