Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 22, 2026

ਪੰਜਾਬ ‘ਚ ਕਿਸਾਨ ਨੇ Facebook ‘ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਆੜ੍ਹਤੀ ਕੋਲ ਫਸੀ ਸੀ 40 ਲੱਖ ਦੀ ਪੇਮੈਂਟ

ਬਠਿੰਡਾ : ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ ਆੜ੍ਹਤੀਏ ਤੇ ਉਸਦੇ ਸਾਥੀ ਤੋਂ ਤੰਗ ਆ ਕੇ ਇਕ ਨੌਜਵਾਨ ਕਿਸਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਕਤ ਕਿਸਾਨ ਨੇ ਖ਼ੁਦਕਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਆਪਣਾ ਦੁੱਖ ਦੱਸਿਆ। ਮ੍ਰਿਤਕ ਕਿਸਾਨ ਦੀ ਪਛਾਣ ਹਰਚਰਨ ਸਿੰਘ ਉਰਫ ਕਾਲਾ ਪੁੱਤਰ ਜਗਜੀਤ ਸਿੰਘ ਵਾਸੀ ਪੂਹਲਾ ਵਜੋਂ ਹੋਈ ਹੈ। ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਮੈਂ ਆਪਣੇ ਜਵਾਕਾਂ ਨੂੰ ਬੜੇ ਸ਼ੌਕ ਨਾਲ ਪਾਲ ਰਿਹਾ ਸੀ, ਪਰ ਦੋ ਬੰਦਿਆਂ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਮੇਰਾ ਹੁਣ ਦੋ ਚਿੱਤਾ ਮਨ ਹੈ, ਛੋਟੇ ਜਿਹੇ ਜਵਾਕ ’ਤੇ ਐਡੀ ਵੱਡੀ ਜ਼ਿੰਮੇਵਾਰੀ ਛੱਡ ਕੇ ਕਿਵੇਂ ਜਾ ਸਕਦਾ ਹਾਂ, ਪਰ ਮੇਰੀ ਵੀ ਮਜਬੂਰੀ ਹੈ। ਬੰਦਾ ਚਾਰ ਹਜ਼ਾਰ ਦਾ ਘਾਟਾ ਨਹੀਂ ਝੱਲ ਸਕਦਾ ਪਰ ਮੈਨੂੰ ਚਾਲੀ ਲੱਖ ਦਾ ਘਾਟਾ ਦਿੱਤਾ ਗਿਆ ਹੈ। ਆੜ੍ਹਤੀਏ ਨੇ ਜਾਦੂ ਨਾਲ ਮਿਲ ਕੇ ਮੇਰੇ ਨਾਲ ਚਾਲੀ ਲੱਖ ਦੀ ਠੱਗੀ ਮਾਰੀ ਹੈ ਜੇ ਮੈਂ ਸੱਚਾ ਹਾਂ ਤਾਂ ਮੇਰਾ ਸਾਥ ਦਿਓ ਨਹੀਂ ਭਾਵੇਂ ਰਹਿਣ ਦਿਓ। ਪੀੜਤ ਕਿਸਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਕਿਹਾ ਕਿ ਜਾਦੂ ਦੇ ਜੇ ਫਾਰਮ ਫਰੋਲ ਲਓ। ਆੜ੍ਹਤੀਆ ਕਹਿੰਦਾ ਸੀ ਕਿ ਤੂੰ ਪੈਸੇ ਘਰੇ ਖ਼ਰਾਬ ਨਾ ਕਰ ਲਈ ਮੈਂ ਤੈਨੂੰ ਚਾਰ ਕਿੱਲੇ ਵਾਹਣ ਲੈ ਕੇ ਦੇਵਾਂਗਾਂ, ਪਰ ਹੁਣ ਉਹ ਮੇਰੇ ਨਾਲ ਠੱਗੀ ਮਾਰ ਗਿਆ।

ਮ੍ਰਿਤਕ ਕਿਸਾਨ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਰੀਬ ਚਾਲੀ ਏਕੜ ਰਕਬੇ ਵਿਚ ਖੇਤੀ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਬੱਚਤ ਆਡ਼੍ਹਤੀਏ ਕੋਲ ਜਮ੍ਹਾਂ ਕਰਦਾ ਆ ਰਿਹਾ ਸੀ। ਪੀਡ਼ਤ ਨੇ ਦੱਸਿਆ ਕਿ ਆੜ੍ਹਤੀਏ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸ ਦੇ ਬਣਦੇ ਕਰੀਬ ਸਾਢੇ ਚਾਲੀ ਲੱਖ ਰੁਪਏ ਨਾਲ ਉਹ ਉਸ ਨੂੰ ਜ਼ਮੀਨ ਖ਼ਰੀਦ ਕੇ ਦੇਵੇਗਾ। ਮ੍ਰਿਤਕ ਕਿਸਾਨ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਹੱਥ ਘੁੱਟ ਕੇ ਪੈਸੇ ਬਚਾ ਰਹੇ ਸਨ, ਜਿਨ੍ਹਾਂ ਨੂੰ ਆੜ੍ਹਤੀਏ ਕੋਲ ਰੱਖਿਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਹੁਣ ਆੜ੍ਹਤੀਏ ਕੋਲੋਂ ਆਪਣੇ ਸਾਢੇ ਚਾਲੀ ਲੱਖ ਰੁਪਏ ਮੰਗ ਰਿਹਾ ਸੀ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਆਡ਼੍ਹਤੀਏ ਨੇ ਉਸਦੇ ਪਤੀ ਨੂੰ ਘਰ ਤੋਂ ਬਾਹਰ ਸੱਦਿਆ ਅਤੇ ਉਸ ਦੀ ਬਣਦੀ ਰਕਮ ਵਾਪਸ ਦੇਣ ਦਾ ਭਰੋਸਾ ਦਿੱਤਾ। ਉਸ ਨੇ ਦੱਸਿਆ ਕਿ ਆੜ੍ਹਤੀਆ ਧੋਖੇ ਨਾਲ ਉਸ ਦੇ ਪਤੀ ਤੋਂ ਖਾਲੀ ਚੈੱਕ ਲੈ ਗਿਆ ਕਿ ਉਸ ਨੇ ਉਸ ਦੇ ਖਾਤੇ ਵਿਚ ਪੈਸੇ ਟਰਾਂਸਫਰ ਕਰਨੇ ਹਨ।

ਇਸ ਤੋਂ ਬਾਅਦ ਆੜ੍ਹਤੀਏ ਤੇ ਉਸਦੇ ਸਾਥੀ ਨੇ ਉਸਦੇ ਪਤੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਤੰਗ ਹੋ ਕੇ ਉਸ ਨੇ ਅੱਜ ਸਵੇਰੇ ਰੱਸੇ ਨਾਲ ਲਮਕ ਕੇ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਦੀ ਪੀਡ਼ਤ ਪਤਨੀ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸਾਢੇ ਚਾਲੀ ਲੱਖ ਰੁਪਿਆ ਆੜ੍ਹਤੀਏ ਤੋਂ ਵਾਪਸ ਦਿਵਾਇਆ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਮ੍ਰਿਤਕ ਕਿਸਾਨ ਹਰਚਰਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 15 ਸਾਲ ਦਾ ਲੜਕਾ ਤੇ 15 ਸਾਲ ਦੀ ਲੜਕੀ ਨੂੰ ਛੱਡ ਗਿਆ।

ਥਾਣਾ ਨਥਾਣਾ ਦੇ ਐਸਐਚਓ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੈਸਿਆਂ ਦੇ ਲੈਣ ਦੇਣ ਕਾਰਨ ਹਰਚਰਨ ਸਿੰਘ ਉਰਫ ਕਾਲਾ ਵਾਸੀ ਪੂਹਲਾ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਯਾਦਵਿੰਦਰ ਸਿੰਘ ਜਾਦੂ ਵਾਸੀ ਪੂਹਲਾ ਅਤੇ ਆੜ੍ਹਤੀਆ ਬਲਜਿੰਦਰ ਸਿੰਘ ਭੁੱਚੋ ਮੰਡੀ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

Gold Rate 07 March 2022: ਸੋਨੇ ਦੀ ਕੀਮਤ 53000 ਰੁਪਏ ਦੇ ਕਰੀਬ, ਜਾਣੋ ਅੱਜ ਆਪਣੇ ਸ਼ਹਿਰ ਦੀ ਤਾਜ਼ਾ ਕੀਮਤ

Read Next

ਵਿਦਿਆਰਥੀ ਧਿਆਨ ਦੇਣ ! PSEB ਵੱਲੋਂ ਅੱਠਵੀਂ ਦੀਆਂ ਪ੍ਰੀਖਿਆਵਾਂ ਵਾਸਤੇ ਡੇਟਸ਼ੀਟ ਜਾਰੀ, ਪਹਿਲਾ ਪੇਪਰ ਪੰਜਾਬੀ ਦਾ