Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 2, 2026

ਯੂਕਰੇਨ ਨੂੰ ਹਵਾਈ ਜਹਾਜ਼ ਦੇਣ ਦੇ ਪੋਲੈਂਡ ਦਾ ਮਤਾ ਅਮਰੀਕਾ ਨੇ ਕੀਤਾ ਖਾਰਜ, ਕਿਹਾ- ਜਰਮਨੀ ਤੋਂ ਲੜਾਕੂ ਜਹਾਜ਼ ਦੇਣ ਨਾਲ ਨਾਟੋ ਨੂੰ ਪੈਦਾ ਹੋਵੇਗਾ ਖ਼ਤਰਾ

ਏਜੰਸੀ) : ਅਮਰੀਕਾ ਨੇ ਯੂਕਰੇਨ ਨੂੰ ਮਿਗ-29 ਜੰਗੀ ਹਵਾਈ ਜਹਾਜ਼ ਦੇਣ ਦਾ ਪੋਲੈਂਡ ਦਾ ਮਤਾ ਗ਼ੈਰ ਵਿਹਾਰਕ ਦੱਸਦੇ ਹੋਏ ਖਾਰਜ ਕਰ ਦਿੱਤਾ ਹੈ। ਕਿਹਾ ਹੈ ਕਿ ਇਸ ਨਾਲ ਨਾਟੋ (ਉੱਤਰ ਅਟਲਾਂਟਿਕ ਸੰਧੀ ਸੰਗਠਨ) ਦੇ ਮੈਂਬਰ ਦੇਸ਼ਾਂ ਲਈ ਖ਼ਤਰਾ ਪੈਦਾ ਹੋਣ ਦਾ ਖ਼ਦਸ਼ਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਫਿਰ ਤੋਂ ਜੰਗੀ ਜਹਾਜ਼ ਦੇਣ ਦੀ ਮੰਗ ਕੀਤੀ ਹੈ। ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਸਾਹਮਣੇ ਆਤਮ ਸਮਰਪਣ ਨਹੀਂ ਕਰੇਗਾ।

ਯੂਕਰੇਨ ਦੇ ਗੁਆਂਢੀ ਨਾਟੋ ਮੈਂਬਰ ਦੇਸ਼ ਪੋਲੈਂਡ ਨੇ ਕਿਹਾ ਕਿ ਉਹ ਰੂਸ ਨਿਰਮਤ ਆਪਣੇ 28 ਮਿਗ-29 ਹਵਾਈ ਜਹਾਜ਼ ਯੂਕਰੇਨ ਨੂੰ ਦੇਣ ਲਈ ਤਿਆਰ ਹੈ। ਯੂਕਰੇਨ ਦੇ ਪਾਇਲਟ ਇਨ੍ਹਾਂ ਰੂਸੀ ਜਹਾਜ਼ਾਂ ਨੂੰ ਚਲਾਉਣ ਲਈ ਸਿਖਲਾਈ ਹਾਸਲ ਵੀ ਹਨ। ਪੋਲੈਂਡ ਇਹ ਜਹਾਜ਼ ਜਰਮਨੀ ਸਥਿਤ ਅਮਰੀਕਾ ਦੇ ਫ਼ੌਜੀ ਅੱਡੇ ’ਤੇ ਪਹੁੰਚਾ ਦੇਵੇਗਾ, ਉੱਥੋਂ ਇਹ ਯੂਕਰੇਨ ਨੂੰ ਦਿੱਤੇ ਜਾਣਗੇ। ਪੋਲੈਂਡ ਨੇ ਇਨ੍ਹਾਂ ਜਹਾਜ਼ਾਂ ਬਦਲੇ ਅਮਰੀਕਾ ਤੋਂ ਐੱਫ-16 ਜੰਗੀ ਜਹਾਜ਼ਾਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਮੰਗ ’ਤੇ ਪੋਲੈਂਡ ਨੇ ਇਹ ਮਤਾ ਰੱਖਿਆ ਹੈ। ਰੂਸ ਨਾਲ ਜੰਗ ’ਚ ਵੱਡੀ ਗਿਣਤੀ ’ਚ ਯੂਕਰੇਨੀ ਹਵਾਈ ਫ਼ੌਜ ਦੇ ਜਹਾਜ਼ ਨਸ਼ਟ ਹੋ ਜਾਣ ਕਾਰਨ ਜ਼ੇਲੈਂਸਕੀ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਤੋਂ ਇਹ ਮੰਗ ਕੀਤੀ ਹੈ। ਪੋਲੈਂਡ ਤੋਂ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਦੀ ਸਿਫ਼ਾਰਸ਼ ਜਿੱਥੇ ਅਮਰੀਕਾ ਨੇ ਕੀਤੀ ਸੀ, ਉੱਥੇ ਹੀ ਰੂਸ ਨੇ ਅਜਿਹਾ ਕੋਈ ਕਦਮ ਚੁੱਕਣ ’ਤੇ ਖੇਤਰੀ ਦੇਸ਼ਾਂ ਨੂੰ ਮਾੜੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਸੀ। ਪੋਲੈਂਡ ਅਮਰੀਕਾ ਦੀ ਗੱਲ ਮੰਨਦੇ ਹੋਏ ਰੂਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਸ ਲਈ ਉਸ ਨੇ ਜਰਮਨੀ ਦੇ ਅਮਰੀਕੀ ਅੱਡੇ ’ਤੇ ਜਹਾਜ਼ ਪਹੁੰਚਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਜਹਾਜ਼ ਯੂਕਰੇਨ ਨੂੰ ਦੇਣ ਦੀ ਜ਼ਿੰਮੇਵਾਰੀ ਅਮਰੀਕਾ ਦੀ ਹੋਵੇਗੀ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਹੈ ਕਿ ਪੋਲੈਂਡ ਦੇ ਇਸ ਮਤੇ ’ਤੇ ਅੱਗੇ ਵਧਣ ਨਾਲ ਨਾਟੋ ਖ਼ਤਰੇ ’ਚ ਪੈ ਜਾਵੇਗਾ, ਇਸ ਲਈ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਮੰਗਲਵਾਰ ਨੂੰ ਬਿ੍ਰਟਿਸ਼ ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਸੀ ਕਿ ਪੋਲੈਂਡ ਜੇਕਰ ਇਹ ਹਵਾਈ ਜਹਾਜ਼ ਸਿੱਧਾ ਯੂਕਰੇਨ ਨੂੰ ਦਿੰਦਾ ਹੈ ਤਾਂ ਉਸ ਤੋਂ ਪੈਦਾ ਹੋਣ ਵਾਲੀ ਸਥਿਤੀ ’ਚ ਬਰਤਾਨੀਆ ਦਾ ਉਸ ਦੇ ਨਾਲ ਖੜ੍ਹਾ ਹੋਵੇਗਾ। ਪੋਲੈਂਡ ਨੂੰ ਮਾੜੇ ਨਤੀਜਿਆਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੌਰਾਨ ਰੂਸ ਤੋਂ ਅਸੰਤੁਸ਼ਟ ਕੋਸੋਵੋ ਨੇ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਲਈ ਆਪਣੀ ਧਰਤੀ ਦਾ ਇਸਤਮਾਲ ਕੀਤੇ ਜਾਣ ਦਾ ਮਤਾ ਰੱਖਿਆ ਹੈ। ਰੂਸ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦੇ ਹੋਏ ਅਮਰੀਕਾ ਨੇ ਕੋਸੋਵੋ ਨੂੰ ਆਜ਼ਾਦ ਦੇਸ਼ ਦੀ ਮਾਨਤਾ ਦਿੱਤੀ ਹੋਈ ਹੈ।

Vinkmag ad
Share Our Daily Posts

News Desk

Read Previous

ਵਿਧਾਨ ਸਭਾ ਚੋਣ ਨਤੀਜੇ 2022: ਕਿਵੇਂ ਹੁੰਦੀ ਹੈ ਵੋਟਾਂ ਦੀ ਗਿਣਤੀ, EVM ‘ਚ ਗੜਬੜੀ ਦੀ ਸ਼ਿਕਾਇਤ ਮਿਲਣ ‘ਤੇ ਕੀ ਕਦਮ ਚੁੱਕਦਾ ਹੈ ਚੋਣ ਕਮਿਸ਼ਨ ?

Read Next

ਕਾਂਗਰਸ 11 ਤੇ ‘ਆਪ’ 71 ਸੀਟਾਂ ‘ਤੇ ਅੱਗੇ, ਚੰਨੀ-ਬਾਦਲ-ਸਿੱਧੂ ਤੇ ਕੈਪਟਨ ਪਿੱਛੇ