Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ‘ਚ 1000 ਤੋਂ 8000 ਰੁਪਏ ਤਕ ਦਾ ਵਾਧਾ, ਹੋਲੀ ਤੋਂ ਪਹਿਲਾਂ ਖੁਸ਼ਖਬਰੀ

ਨਵੀਂ ਦਿੱਲੀ, ਬਿਜ਼ਨੈੱਸ ਡੈਸਕ :ਕੇਂਦਰੀ ਮੁਲਾਜ਼ਮਾਂ ਦੀ ਤਨਖਾਹ ‘ਚ ਹੋਰ ਵਾਧਾ ਕੀਤਾ ਗਿਆ ਹੈ। ਕਿਉਂਕਿ ਸਰਕਾਰ ਨੇ ਉਨ੍ਹਾਂ ਦਾ ਇਕ ਭੱਤਾ ਵਧਾਇਆ ਹੈ। ਕੇਂਦਰ ਸਰਕਾਰ ਨੇ ਡਿਫੈਂਸ ਸਿਵਲੀਅਨ ਮੁਲਾਜ਼ਮਾਂ ਦਾ ਰਿਸਕ ਅਲਾਊਂਸ ਵਧਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਭੱਤਾ ਕੇਂਦਰੀ ਤਨਖ਼ਾਹ ਕਮਿਸ਼ਨ ਦੀ ਸਿਫਾਰਿਸ਼ ‘ਤੇ ਦਿੱਤਾ ਜਾਂਦਾ ਹੈ ਅਤੇ ਇਸ ‘ਚ ਵਾਧੇ ਲਈ ਵੀ ਕਹਿੰਦਾ ਹੈ। ਰੱਖਿਆ ਵਿਭਾਗ ‘ਚ ਕੁਝ ਸ਼੍ਰੇਣੀਆਂ ਦੇ ਸਿਵਿਲੀਅਨ ਕਰਮਚਾਰੀਆਂ ਨੂੰ ਵੀ ਜੋਖ਼ਮ ਭੱਤਾ ਮਿਲਦਾ ਹੈ। ਇਹ ਅਲਾਊਂਸ ਅਹੁਦੇ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦਾ ਹੈ। ਇਸ ਵਾਰ ਜਿਹੜੀ ਰਿਵੀਜ਼ਨ ਹੋਈ ਹੈ, ਉਹ 90 ਰੁਪਏ ਤੋਂ ਲੈ ਕੇ 675 ਰੁਪਏ ਮਹੀਨੇ ਤਕ ਹੈ। ਯਾਨੀ ਸਾਲਾਨਾ ਆਧਾਰ ‘ਤੇ ਦੇਖੀਏ ਤਾਂ ਕਰੀਬ 1000 ਰੁਪਏ ਤੋਂ ਲੈ ਕੇ 8000 ਰੁਪਏ ਸਾਲਾਨਾ ਤਕ ਵਧੇ ਹਨ।

ਗਜ਼ਟਿਡ ਅਫਸਰ ਨੂੰ 675 ਰੁਪਏ ਪ੍ਰਤੀ ਮਹੀਨਾ

ਭਾਰਤ ਸਰਕਾਰ ‘ਚ ਅੰਡਰ ਸੈਕਟਰੀ ਵਿਮਲ ਵਿਕਰਮ ਅਨੁਸਾਰ ਰੱਖਿਆ ਵਿਭਾਗ ਦੇ ਨਾਗਰਿਕ ਮੁਲਾਜ਼ਮਾਂ ਦੇ ਜੋਖ਼ਮ ਭੱਤੇ ‘ਚ ਉਨ੍ਹਾਂ ਦੀ ਸ਼੍ਰੇਣੀ ਦੇ ਅਧਾਰ ‘ਤੇ ਵਾਧਾ ਕੀਤਾ ਗਿਆ ਹੈ। ਹੁਣ ਅਕੁਸ਼ਲ ਕਰਮਚਾਰੀਆਂ ਨੂੰ 90 ਰੁਪਏ ਪ੍ਰਤੀ ਮਹੀਨਾ ਜੋਖ਼ਮ ਭੱਤਾ ਦਿੱਤਾ ਜਾਵੇਗਾ। ਜਦੋਂਕਿ ਇਸ ਤੋਂ ਉਪਰ ਅਰਧ-ਗਜ਼ਟਿਡ ਕਰਮਚਾਰੀਆਂ ਨੂੰ 135 ਰੁਪਏ, ਹੁਨਰਮੰਦ ਕਰਮਚਾਰੀਆਂ ਨੂੰ 180 ਰੁਪਏ, ਨਾਨ-ਗਜ਼ਟਿਡ ਅਧਿਕਾਰੀ ਨੂੰ 408 ਰੁਪਏ ਅਤੇ ਗਜ਼ਟਿਡ ਅਧਿਕਾਰੀ ਨੂੰ 675 ਰੁਪਏ ਪ੍ਰਤੀ ਮਹੀਨਾ ਮਿਲੇਗੀ।

2020 ਤੋਂ ਕੀਤਾ ਗਿਆ ਲਾਗੂ

ਵਿਮਲ ਵਿਕਰਮ ਅਨੁਸਾਰ ਸਿਰਫ਼ ਉਹੀ ਸਿਵਲ ਮੁਲਾਜ਼ਮ ਹੀ ਇਸ ਭੱਤੇ ਦੇ ਹੱਕਦਾਰ ਹੋਣਗੇ। ਇਹ ਸਾਰੇ ਨਾਗਰਿਕ ਮੁਲਾਜ਼ਮਾਂ ਲਈ ਲਾਗੂ ਨਹੀਂ ਹੁੰਦਾ। ਉਨ੍ਹਾਂ ਮੁਤਾਬਕ ਇਹ ਵਾਧਾ 3 ਨਵੰਬਰ 2020 ਤੋਂ ਲਾਗੂ ਕੀਤਾ ਜਾ ਰਿਹਾ ਹੈ।

ਮੋਟਾ ਏਰੀਅਰ ਮਿਲੇਗਾ

ਆਲ ਇੰਡੀਆ ਲੇਖਾ ਕਮੇਟੀ ਦੇ ਜਨਰਲ ਸਕੱਤਰ ਐਚਐਸ ਤਿਵਾੜੀ ਨੇ ਕਿਹਾ ਕਿ ਸਰਕਾਰ ਰੱਖਿਆ ਵਿਭਾਗ ਦੇ ਕੁਝ ਸਿਵਲ ਮੁਲਾਜ਼ਮਾਂ ਨੂੰ ਇਹ ਭੱਤਾ ਦਿੰਦੀ ਹੈ। ਇਹ ਪੋਸਟ ਦੇ ਅਨੁਸਾਰ ਬਦਲਦਾ ਹੈ ਕਿਉਂਕਿ ਇਸ ਨੂੰ 2020 ਤੋਂ ਲਾਗੂ ਹੋ ਗਿਆ ਹੈ, ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਵੀ ਚੰਗੇ ਬਕਾਏ ਮਿਲਣਗੇ। ਤਿਵਾੜੀ ਅਨੁਸਾਰ 7ਵਾਂ ਤਨਖਾਹ ਸਕੇਲ ਲਾਗੂ ਕਰਨ ਸਮੇਂ ਜੋਖ਼ਮ ਭੱਤਾ ਵੀ ਤੈਅ ਕੀਤਾ ਗਿਆ ਸੀ। ਇਸ ਵਿਚ ਸਮੇਂ-ਸਮੇਂ ‘ਤੇ ਵਾਧਾ ਕੀਤਾ ਜਾਂਦਾ ਹੈ।

Vinkmag ad
Share Our Daily Posts

News Desk

Read Previous

HDFC ਬੈਂਕ ਦੇ ਗਾਹਕਾਂ ਨੂੰ ਹੁਣ ਮਿਲਣਗੀਆਂ ਹੋਰ ਸ਼ਾਨਦਾਰ ਸੇਵਾਵਾਂ, RBI ਨੇ ਹਟਾਈ ਪਾਬੰਦੀ

Read Next

ਚੰਡੀਗੜ੍ਹ ‘ਚ ਮਿਲੇਗਾ ਮਾਂ ਦੇ ਹੱਥਾਂ ਦਾ ਬਣਿਆ ਖਾਣਾ, ਨਗਰ ਨਿਗਮ ਨੇ ਸ਼ੁਰੂ ਕੀਤੀ ‘ਮੌਮ ਟਿਫਿਨ’ ਸਰਵਿਸ, ਇਨ੍ਹਾਂ ਨੰਬਰਾਂ ‘ਤੇ ਕਰੋ ਕਾਲ