Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 10, 2026

ਕੇਦਾਰਨਾਥ ਪੈਦਲ ਮਾਰਗ ਤੋਂ 31 ਮਾਰਚ ਤਕ ਹਟਾ ਦਿੱਤੀ ਜਾਵੇਗੀ ਬਰਫ਼, 6 ਮਈ ਨੂਮ ਖੁੱਲ੍ਹਣਗੇ ਧਾਮ ਦੇ ਕਪਾਟ

ਰੁਦਰਪ੍ਰਯਾਗ : ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਹਾਲੇ ਤਕ ਕੁਬੇਰ ਗਦੇਰਾ ਤਕ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਚੁੱਕਾ ਹੈ। ਹੁਣ ਕੇਦਾਰਨਾਥ ਮੰਦਰ ਤਕ ਸਾਢੇ ਚਾਰ ਕਿਲੋਮੀਟਰ ਦੇ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਬਾਕੀ ਰਹਿ ਗਿਆ ਹੈ। ਬਰਫ਼ ਹਟਾ ਕੇ ਪੈਦਲ ਰਸਤਾ ਬਣਾਉਣ ’ਚ 150 ਮਜ਼ਦੂਰ ਲੱਗੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, 31 ਮਾਰਚ ਤਕ ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾ ਦਿੱਤੀ ਜਾਵੇਗੀ। ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੇ ਕਿਵਾਡ਼ ਸ਼ਰਧਾਲੂਆਂ ਲਈ 6 ਮਈ ਨੂੰ ਖੋਲ੍ਹ ਦਿੱਤੇ ਜਾਣਗੇ।

ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ਤੋਂ ਹੁਣ ਤਕ ਸਾਢੇ ਪੰਜ ਕਿਲੋਮੀਟਰ ਰਸਤੇ ਤੋਂ ਬਰਫ਼ ਹਟਾਈ ਜਾ ਚੁੱਕੀ ਹੈ, ਜਦਕਿ ਹਾਲੇ ਵੀ ਸਾਢੇ ਚਾਰ ਕਿਲੋਮੀਟਰ ਰਸਤੇ ਤੋਂ ਬਰਫ਼ ਹਟਾਈ ਜਾਣੀ ਬਾਕੀ ਹੈ। ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਥਾਰਟੀ ਦੀ ਦੇਖਰੇਖ ’ਚ 28 ਫਰਵਰੀ ਤੋਂ ਕੇਦਾਰਨਾਥ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ। 150 ਤੋਂ ਜ਼ਿਆਦਾ ਮਜ਼ਦੂਰ ਬਰਫ਼ ਹਟਾਉਣ ਵਿਚ ਲੱਗੇ ਹਨ। ਹੁਣ ਤਕ ਪੈਦਲ ਮਾਰਗ ’ਤੇ ਲਿਨਚੋਲੀ ਤੋਂ ਡੇਢ ਕਿਲੋਮੀਟਰ ਅੱਗੇ ਕੁਬੇਰ ਗਦੇਰਾ ਤਕ ਬਰਫ਼ ਹਟਾਈ ਜਾ ਚੁੱਕੀ ਹੈ। ਹਾਲੇ ਪੈਦਲ ਮਾਰਗ ਤੋਂ ਇਕ ਮੀਟਰ ਤਕ ਬਰਫ਼ ਹਟਾਈ ਜਾ ਰਹੀ ਹੈ ਤਾਂ ਕਿ ਘੋਡ਼ੇ ਤੇ ਖੱਚਰਾਂ ਨਾਲ ਹੀ ਸਰਵੇ ਟੀਮ ਦੀ ਆਵਾਜਾਈ ਹੋ ਸਕੇ। ਇਸ ਤੋਂ ਬਾਅਦ ਦੁਬਾਰਾ ਮਜ਼ਦੂਰਾਂ ਦੀ ਟੀਮ ਕੇਦਾਰਨਾਥ ਤੋਂ ਬਰਫ਼ ਹਟਾਉਂਦੇ ਹੋਏ ਵਾਪਸ ਗੌਰੀਕੁੰਡ ਵੱਲ ਵਧੇਗੀ ਅਤੇ ਕੇਦਾਰਨਾਥ ਪੈਦਲ ਮਾਰਗ ਨੂੰ ਕਰੀਬ ਤਿੰਨ ਮੀਟਰ ਚੌਡ਼ਾ ਕੀਤਾ ਜਾ ਸਕੇਗਾ। ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਥਾਰਟੀ ਦੇ ਇੰਜੀਨੀਅਰ ਪ੍ਰਵੀਨ ਕਰਣਵਾਲ ਨੇ ਦੱਸਿਆ ਕਿ 31 ਮਾਰਚ ਤਕ ਗੌਰੀਕੁੰਡ ਤੋਂ ਕੇਦਾਰਨਾਥ ਤਕ ਪੈਦਲ ਮਾਰਗ ਤੋਂ ਬਰਫ਼ ਹਟਾ ਕੇ ਇਕ ਮੀਟਰ ਚੌਡ਼ਾ ਮਾਰਗ ਤਿਆਰ ਹੋ ਜਾਵੇਗਾ।

Vinkmag ad
Share Our Daily Posts

News Desk

Read Previous

ਪੰਜਾਬ ਪੁਲਿਸ ਨੇ ਸੁਲਝਾਈ ਕੌਮਾਂਤਰੀ ਕਬੱਡੀ ਖਿਡਾਰੀ ਦੇ ਕ਼ਤਲ ਦੀ ਗੁੱਥੀ; ਚਾਰ ਗ੍ਰਿਫ਼ਤਾਰ, ਤਿੰਨ ਵਿਦੇਸ਼ੀ ਵੀ ਨਾਮਜ਼ਦ

Read Next

SYL ਨੂੰ ਲੈ ਕੇ ਮੁੜ ਛਿੜੀ ਜੰਗ, ਮਨੋਹਰ ਲਾਲ ਨੇ ਮੰਗਿਆ ਹੱਕ, ਭਗਵੰਤ ਮਾਨ ਦੀ ਚੁੱਪ ‘ਤੇ ਸੁਖਬੀਰ ਨੇ ਚੁੱਕੇ ਸਵਾਲ