15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਜਲੰਧਰ – CBSE ਦੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ ਗਏ ਹਨ। ਇਸ ਵਾਰ ਬੋਰਡ ਨੇ ਨਤੀਜੇ ਵੈੱਬਸਾਈਟ ‘ਤੇ ਪਾਉਣ ਦੀ ਬਜਾਏ ਵਿਦਿਆਰਥੀਆਂ ਦੇ ਅੰਕ ਸਿੱਧੇ ਸਕੂਲਾਂ ਨੂੰ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਵਿਕਲਪ ਦਿੱਤਾ ਗਿਆ ਹੈ ਕਿ ਜੇਕਰ ਉਹ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹ ਆਪਣਾ ਇਤਰਾਜ਼ ਦਰਜ ਕਰਵਾ ਸਕਦੇ ਹਨ। ਬੋਰਡ ਦੀ ਅਧਿਕਾਰਤ ਸਾਈਟ ‘ਤੇ ਉਨ੍ਹਾਂ ਲਈ ਆਨਲਾਈਨ ਵਿਵਾਦ ਨਿਵਾਰਣ ਪ੍ਰਣਾਲੀ ਪ੍ਰਦਾਨ ਕੀਤੀ ਗਈ ਹੈ। ਜਿੱਥੇ ਵਿਦਿਆਰਥੀ 26 ਮਾਰਚ ਤਕ ਆਪਣੇ ਨਤੀਜਿਆਂ ਦੀ ਤਸਦੀਕ ਵੀ ਕਰਵਾ ਸਕਦੇ ਹਨ। ਬੋਰਡ ਨੇ ਇਸ ਸਬੰਧੀ ਸਕੂਲਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਸਕੂਲਾਂ ਵੱਲੋਂ ਬੋਰਡ ਦੇ ਇਸ ਫੈਸਲੇ ਸਬੰਧੀ ਮਾਪਿਆਂ ਸਮੇਤ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕਿਉਂਕਿ ਜਿਵੇਂ-ਜਿਵੇਂ ਮਾਪੇ ਅਤੇ ਵਿਦਿਆਰਥੀ ਨਤੀਜਾ ਜਾਣਨ ਲਈ ਸਕੂਲ ਆ ਰਹੇ ਹਨ, ਅਧਿਆਪਕ ਉਨ੍ਹਾਂ ਨੂੰ ਡਿਸਪਿਊਟ ਰਿਡਰੇਸਲ ਸਿਸਟਮ ਬਾਰੇ ਦੱਸ ਰਹੇ ਹਨ। ਦੂਜੇ ਟਰਮ ਦੀਆਂ ਪ੍ਰੀਖਿਆਵਾਂ ਅਪ੍ਰੈਲ ਮਹੀਨੇ ਵਿੱਚ ਹੋਣੀਆਂ ਹਨ। ਇਸ ਕਾਰਨ ਬੋਰਡ ਨੇ ਟਰਮ-1 ਦੇ ਅੰਕਾਂ ਦੀ ਮਾਰਕਸ਼ੀਟ ਨਹੀਂ ਭੇਜੀ। ਵਿਦਿਆਰਥੀਆਂ ਨੂੰ ਟਰਮ-2 ਦੇ ਨਤੀਜੇ ਆਉਣ ਤੋਂ ਬਾਅਦ ਹੀ ਮਾਰਕਸ਼ੀਟ ਮਿਲੇਗੀ ਅਤੇ ਉਸ ਤੋਂ ਬਾਅਦ ਹੀ ਬੋਰਡ ਵੱਲੋਂ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।
