Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 26, 2026

ਮਾਮਲਾ ਮਜੀਠਾ ਨੇੜੇ ਪਿੰਡ ਅਨੈਤਪੁਰਾ ‘ਚ ਗੁੱਜਰਾਂ ਤੇ ਜ਼ਿੰਮੀਦਾਰਾਂ ‘ਚ ਹੋਈ ਤਿੱਖੀ ਤਕਰਾਰ ਦੌਰਾਨ ਚੱਲੀ ਗੋਲੀ ਦਾ ; ਦੂਸਰੇ ਗੁੱਜਰ ਦੀ ਵੀ ਮੌਤ

ਮਜੀਠਾ : ਮਜੀਠਾ ਨੇੜੇ ਪਿੰਡ ਅਨੈਤਪੁਰਾ ਵਿਖੇ ਅੱਜ ਗੁੱਜਰਾਂ ਅਤੇ ਪਿੰਡ ਦੇ ਜ਼ਿੰਮੀਦਾਰ ਪਰਿਵਾਰਾਂ ਨਾਲ ਹੋਈ ਤਿੱਖੀ ਤਕਰਾਰ ਵਿਚ ਜਿੱਥੇ ਗੋਲੀ ਲੱਗਣ ਕਾਰਨ ਇੱਕ ਗੁੱਜਰ ਸੁਰਮਦੀਨ ਦੀ ਹਸਪਤਾਲ ਜਾਂਦਿਆਂ ਹੀ ਮੌਤ ਹੋ ਗਈ ਸੀ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਦੂਸਰੇ ਜ਼ਖ਼ਮੀ ਗੁੱਜਰ ਅਲੀਦੀਨ ਪੁੱਤਰ ਗਈਆ ਦੀ ਵੀ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਪਿੰਡ ਵਿਚ ਤਣਾਅ ਵਾਲਾ ਮਾਹੌਲ ਬਰਕਰਾਰ ਹੈ।

ਜਾਣਕਾਰੀ ਅਨੁਸਾਰ ਮਜੀਠਾ ਥਾਣੇ ਦੇ ਅਧੀਨ ਪਿੰਡ ਅਨੈਤਪੁਰਾ ਵਿੱਚ ਦੋ ਧਿਰਾਂ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਅਤੇ ਦੋਵਾਂ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਸ ਪਿੰਡ ਦਾ ਗੁੱਜਰ ਸੁਰਮਦੀਨ ਆਪਨੀ ਰੇੜੀ ‘ਤੇ ਖੇਤਾਂ ਵੱਲ ਪਸ਼ੂਆਂ ਦਾ ਚਾਰਾ ਲੈਣ ਜਾ ਰਿਹਾ ਸੀ ਕਿ ਸਾਹਮਣੇ ਪਾਸੇ ਤੋਂ ਜ਼ਿੰਮੀਦਾਰਾਂ ਦੇ ਵੀ ਮੁੰਡੇ ਟਰੈਕਟਰ ਟਰਾਲੀ ‘ਤੇ ਖੇਤਾਂ ਤੋਂ ਆ ਰਹੇ ਸਨ। ਗੁੱਜਰ ਸੁਰਮਦੀਨ ਨੇ ਟਰਾਲੀ ਵਾਲੇ ਨੌਜਵਾਨਾਂ ਪਾਸੋਂ ਰੇੜ੍ਹੀ ਲੰਘਾਉਣ ਵਾਸਤੇ ਰਸਤਾ ਮੰਗਿਆ ਪਰ ਰਸਤਾ ਦੇਣ ਦੀ ਥਾਂ ਨੌਜਵਾਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਗੁੱਜਰ ਸੁਰਮਦੀਨ ਵਾਪਸ ਆਪਣੇ ਡੇਰੇ ਆ ਗਿਆ ਤਾਂ ਟਰਾਲੀ ਵਾਲੇ ਨੌਜਵਾਨਾਂ ਨੇ ਨਹਿਰ ਕੰਢੇ ‘ਤੇ ਲੱਗੀ ਪਰਾਲੀ ਨੂੰ ਅੱਗ ਲਗਾ ਦਿੱਤੀ। ਜਦੋਂ ਗੁੱਜਰਾਂ ਨੇ ਪਰਾਲੀ ਨੂੰ ਅੱਗ ਲਗਾਉਣ ਦਾ ਕਾਰਨ ਪੁਛਿਆ ਤਾਂ ਦੋਰਾਂ ਧਿਰਾਂ ਦਰਮਿਆਨ ਝਗੜਾ ਵੱਧ ਗਿਆ। ਗੱਲ ਹੱਥੋਂ-ਪਾਈ ਤਕ ਪਹੁੰਚ ਗਈ। ਦੋਵੇਂ ਧਿਰਾਂ ਲੋਕਾਂ ਵੱਲੋਂ ਸਮਝਾਉਣ ‘ਤੇ ਉਸ ਸਮੇਂ ਤਾਂ ਆਪਣੇ-ਆਪਣੇ ਘਰ ਚਲੇ ਗਈਆਂ।


ਪਰ ਕੁਝ ਹੀ ਦੇਰ ਬਾਅਦ ਜ਼ਿੰਮੀਦਾਰਾਂ ਦੇ ਲੜਕੇ ਆਪਣੇ ਨਾਲ ਕੁਝ ਹੋਰ ਸਾਥੀਆਂ ਨੂੰ ਲੈ ਕੇ ਆ ਪੁੱਜੇ ਅਤੇ ਗੁੱਜਰਾਂ ਦੇ ਡੇਰੇ ‘ਤੇ ਹੱਲਾ-ਬੋਲ ਦਿੱਤਾ। ਇੰਨੇ ‘ਚ ਹੀ ਜ਼ਿੰਮੀਦਾਰਾਂ ਦੇ ਮੰਡਿਆਂ ‘ਚੋਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਗੁੱਜਰ ਸੁਰਮਦੀਨ ਪੁੱਤਰ ਫਿਰੋਜਦੀਨ, ਅਲੀਦੀਨ ਪੁੱਤਰ ਗਇਆ ਦੇ ਲੱਗੀ, ਜਦਕਿ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਨਾਲ ਗੁੱਜਰ ਸੱਤੂ ਪੁੱਤਰ ਸੈਫਅਲੀ ਵੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਗੁੱਜਰ ਸੁਰਮਦੀਨ ਦੀ ਤਾਂ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਜਦਕਿ ਅਲੀਦੀਨ ਨੂੰ ਜ਼ਿਆਦਾ ਗੰਭੀਰ ਜ਼ਖ਼ਮੀ ਹੋਣ ‘ਤੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਬਾਕੀ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਹੋਏ ਵਿਅਕਤੀਆਂ ‘ਚੋਂ ਸੱਤੂ ਪੁੱਤਰ ਸੈਫਅਲੀ, ਬਾਘਾ ਪੁੱਤਰ ਫਿਰੋਜ, ਜਾਕਰ ਪੁੱਤਰ ਕਰੀਮ ਬਖਸ਼, ਮੱਖਣ ਤੇ ਇੱਕ ਹੋਰ ਐਮਨਾ ਨਾਮ ਦੀ ਲੜਕੀ ਨੂੰ ਵੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਜਾ ਚੁਕਾ ਹੈ, ਜਿਥੇ ਹੁਣ ਸਭ ਦਾ ਇਲਾਜ ਚੱਲ ਰਿਹਾ ਹੈ।

ਇਸ ਮੌਕੇ ਦੋਹਾਂ ਧਿਰਾਂ ਦਰਮਿਆਨ ਝਗੜੇ ‘ਚ ਜ਼ਿੰਮੀਦਾਰਾਂ ਦੇ ਨੌਜਵਾਨਾਂ ‘ਚ ਜ਼ਖ਼ਮੀ ਹੋਣ ਵਾਲਿਆਂ ਵਿੱਚ ਮਨਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਨਿਸ਼ਾਨ ਸਿੰਘ ਪੁੱਤਰ ਗੁਰਭੇਜ਼ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਮੌਜੂਦਾ ਸਰਪੰਚ ਵੀ ਜ਼ਖ਼ਮੀ ਹੋਏ ਦੱਸੇ ਜਾਂਦੇ ਹਨ। ਮਜੀਠਾ ਪੁਲਿਸ ਨੂੰ ਇਤਲਾਹ ਮਿਲਣ ‘ਤੇ ਸਪੈਸ਼ਲ ਡਿਊਟੀ ‘ਤੇ ਆਏ ਡੀਐੱਸਪੀ ਰਵਿੰਦਰ ਸਿੰਘ ਅਤੇ ਐੱਸਐਚਓ ਇੰਸਪੈਕਟਰ ਹਰਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਨੂੰ ਹੱਥਾਂ ਵਿੱਚ ਲੈ ਕੇ ਜ਼ਖ਼ਮੀ ਵਿਅਕਤੀਆਂ ਦੇ ਬਿਆਨ ਕਲਮਬੰਧ ਕੀਤੇ ਤੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਖਬਰ ਲਿਖੇ ਜਾਣ ਤਕ ਪਿੰਡ ਵਿੱਚ ਤਨਾਅ ਵਾਲਾ ਮਾਹੌਲ ਬਣਿਆ ਹੋਇਆ ਸੀ ਅਤੇ ਲਾਗਲੇ ਥਾਣਿਆਂ ਤੋਂ ਵੀ ਭਾਰੀ ਪੁਲਿਸ ਬਲ ਤਇਨਾਤ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੋਲੀ ਚਲਾਉਣ ਵਾਲੇ ਇੱਕ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਜਾ ਚੁੱਕਾ ਸੀ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਲਈ ਕੀਤਾ ਇਤਿਹਾਸਕ ਐਲਾਨ, 35000 ਮੁਲਾਜ਼ਮ ਕੀਤੇ ਜਾਣਗੇ ਪੱਕੇ

Read Next

ਆਪ’ ਦੇ ਰੰਗ ‘ਚ ਰੰਗੇ ਹੁਸੈਨੀਵਾਲਾ ਸ਼ਹੀਦੀ ਸਮਾਰਕ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਪ੍ਰੋਗਰਾਮਾਂ ‘ਚ ਸ਼ਿਰਕਤ